ਚੰਡੀਗੜ੍ਹ: ਲੰਡਨ ਤੋਂ ਪੰਜਾਬ ਲਈ ਇੱਕ ਹੋਰ ਮੰਦਭਾਗੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਲੰਡਨ ਵਿੱਚ ਗੁਰਦਾਸਪੁਰ ਦੇ ਕਾਦੀਆਂ ਦੀ ਵਸਨੀਕ ਮਹਿਕ ਸ਼ਰਮਾ ਦਾ ਕਤਲ ਚਾਕੂ ਮਾਰ ਕੇ ਕਰ ਦਿੱਤਾ ਗਿਆ ਹੈ। ਮਹਿਕ ਸ਼ਰਮਾ ਦੇ ਕਤਲ ਦਾ ਇਲਜ਼ਾਮ ਉਸ ਦੇ ਪਤੀ ਉੱਤੇ ਮ੍ਰਿਤਕਾ ਦੀ ਮਾਂ ਨੇ ਹੀ ਲਗਾਇਆ ਹੈ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ 19 ਸਾਲ ਦੀ ਲੜਕੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਵਾਸੀ ਨਿਊ ਸੰਤ ਨਗਰ (Sahil Sharma resident of New Sant Nagar) ਗੁਰਦਾਸਪੁਰ ਨਾਲ ਹੋਇਆ ਸੀ ਅਤੇ ਉਸ ਦੀ ਲੜਕੀ 20 ਨਵੰਬਰ 2022 ਨੂੰ ਸਟੱਡੀ ਵੀਜ਼ੇ 'ਤੇ ਲੰਡਨ ਗਈ ਸੀ। ਬਾਅਦ ਵਿੱਚ ਉਸ ਦਾ ਜਵਾਈ ਵੀ ਸਪਾਊਸ ਵੀਜ਼ੇ ’ਤੇ ਆਪਣੀ ਪਤਨੀ ਕੋਲ ਚਲਾ ਗਿਆ।
Punjabi girl Murder in London: ਲੰਡਨ 'ਚ 19 ਸਾਲ ਦੀ ਵਿਆਹੁਤਾ ਦਾ ਕਤਲ, ਪਤੀ 'ਤੇ ਲੱਗਾ ਇਲਜ਼ਾਮ, ਗੁਰਦਾਸਪੁਰ ਦੀ ਰਹਿਣ ਵਾਲੀ ਸੀ ਮ੍ਰਿਤਕਾ - Mehek Sharma
ਗੁਰਦਾਸਪੁਰ ਦੇ ਕਾਦੀਆਂ ਦੀ ਰਹਿਣ ਵਾਲੀ ਮਹਿਕ ਸ਼ਰਮਾ ਦਾ ਕਤਲ (Murder of Mehek Sharma) ਲੰਡਨ ਵਿੱਚ ਤੇਜ਼ਧਾਰ ਹਥਿਆਰ ਨਾਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ ਕਿ ਕਤਲ ਮ੍ਰਿਤਕਾ ਦੇ ਪਤੀ ਨੇ ਹੀ ਕੀਤਾ ਹੈ। (Punjabi girl Murder in London)
Published : Oct 31, 2023, 2:14 PM IST
ਜਾਨੋਂ ਮਾਰਨ ਦੀਆਂ ਧਮਕੀਆਂ: ਮ੍ਰਿਤਕਾ ਮਹਿਕ ਸ਼ਰਮਾ ਨੇ ਆਪਣੀ ਪੜ੍ਹਾਈ ਨੂੰ ਸਕਿਲਡ ਵਰਕ ਪਰਮਿਟ ਵਿੱਚ ਤਬਦੀਲ ਕਰ ਲਿਆ ਸੀ ਅਤੇ ਵਰਤਮਾਨ ਵਿੱਚ ਫੈਬੂਲਸ ਹੋਮ ਕੇਅਰ ਲਿਮਟਿਡ ਵਿੱਚ ਕੇਅਰਟੇਕਰ ਵਜੋਂ ਕੰਮ ਕਰ ਰਹੀ ਸੀ। ਉਸ ਨੇ ਦੱਸਿਆ ਕਿ ਜਦੋਂ ਤੋਂ ਸਾਹਿਲ ਲੰਡਨ ਗਿਆ ਸੀ, ਉਦੋਂ ਤੋਂ ਉਹ ਉਸ ਦੀ ਬੇਟੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਹ ਉਸ ਦੀ ਬੇਟੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦਿੰਦਾ ਸੀ ਅਤੇ ਉਸ ਉੱਤੇ ਬਿਨ੍ਹਾਂ ਕਾਰਣ ਸ਼ੱਕ ਵੀ ਕਰਦਾ ਸੀ।
- Manpreet Badal appeared Vigilance: ਫਰਾਰ ਚੱਲ ਰਹੇ ਮਨਪ੍ਰੀਤ ਬਾਦਲ ਵਿਜੀਲੈਂਸ ਅੱਗੇ ਹੋਏ ਪੇਸ਼, ਵਿਵਾਦਿਤ ਪਲਾਟ ਖਰੀਦ ਮਾਮਲੇ 'ਚ ਮਿਲ ਚੁੱਕੀ ਹੈ ਅਗਾਊਂ ਜ਼ਮਾਨਤ
- Indira Gandhi Death Anniversary: ਹਾਥੀ 'ਤੇ ਬੈਠ ਕੇ ਬੇਲਛੀ ਪਿੰਡ ਪਹੁੰਚੀ ਸੀ ਇੰਦਰਾ ਗਾਂਧੀ, ਇਸ ਕਤਲੇਆਮ ਵਿੱਚ 11 ਦਲਿਤਾਂ ਨੂੰ ਸਾੜ ਦਿੱਤਾ ਸੀ ਜ਼ਿੰਦਾ
- Sexual Exploitation in Haryana: ਸਕੂਲ 'ਚ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ 'ਤੇ ਹਰਿਆਣਾ ਮਹਿਲਾ ਕਮਿਸ਼ਨ ਸਖ਼ਤ, ਸਾਰੀਆਂ ਧਿਰਾਂ ਨੂੰ ਭੇਜੇ ਗਏ ਸੰਮਨ
ਮ੍ਰਿਤਕ ਦੇਹ ਵਾਪਿਸ ਲਿਆਉਣ ਦੀ ਮੰਗ: ਮ੍ਰਿਤਕਾ ਦੀ ਮਾਂ ਮਧੂ ਬਾਲਾ ਨੇ ਕਥਿਤ ਤੌਰ 'ਤੇ ਇਲਜ਼ਾਮ ਲਾਇਆ ਕਿ ਉਸ ਦੇ ਜਵਾਈ ਨੇ ਉਸ ਦੀ ਧੀ ਦਾ ਕਤਲ ਕੀਤਾ ਹੈ। ਮ੍ਰਿਤਕ ਲੜਕੀ ਦੀ ਮਾਂ ਨੇ ਕੇਂਦਰ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਧੀ ਮਹਿਕ ਸ਼ਰਮਾ ਦੀ ਲਾਸ਼ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਘਰ ਦੀ ਆਰਥਿਕ ਹਾਲਤ ਸਹੀ ਨਹੀਂ ਹੈ ਇਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲੰਦਨ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮ੍ਰਿਤਕ ਦੇਹ ਨੂੰ ਅੰਤਿਮ ਰਸਮਾਂ ਲਈ ਭਾਰਤ ਲਿਆਉਂਣ ਵਿੱਚ ਮਦਦ ਕਰਨੀ ਚਾਹੀਦੀ ਹੈ। ਦੂਜੇ ਪਾਸੇ ਐੱਸਐੱਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ (SSP Batala Madam Ashwani Gotial) ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।