ਇਸਲਾਮਾਬਾਦ:ਲੈਫਟੀਨੈਂਟ ਜਨਰਲ ਸਈਦ ਆਸਿਮ ਮੁਨੀਰ ਨੂੰ ਵੀਰਵਾਰ ਨੂੰ ਪਾਕਿਸਤਾਨ ਦਾ ਨਵਾਂ ਚੀਫ਼ ਆਫ਼ ਆਰਮੀ ਸਟਾਫ਼ (ਸੀਓਏਐਸ) ਨਿਯੁਕਤ ਕੀਤਾ ਗਿਆ, ਜਿਸ ਨਾਲ ਦੇਸ਼ ਵਿੱਚ ਹਫ਼ਤਿਆਂ ਤੋਂ ਚੱਲ ਰਹੀਆਂ ਅਟਕਲਾਂ ਅਤੇ ਸਿਆਸੀ ਟਕਰਾਅ ਦਾ ਅੰਤ ਹੋ ਗਿਆ।
ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਟਵੀਟ ਕੀਤਾ, ''ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਨੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ ਆਫ ਸਟਾਫ ਅਤੇ ਲੈਫਟੀਨੈਂਟ ਜਨਰਲ ਸਈਅਦ ਆਸਿਮ ਮੁਨੀਰ ਨੂੰ ਚੀਫ ਆਫ ਆਰਮੀ ਸਟਾਫ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਇਸ ਦਾ ਸਾਰ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਭੇਜ ਦਿੱਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੂੰ ਨਵੇਂ ਸੀਓਏਐਸ ਦੀ ਨਿਯੁਕਤੀ ਲਈ ਨਾਵਾਂ ਦੀ ਸੂਚੀ ਦੇ ਨਾਲ ਰੱਖਿਆ ਮੰਤਰਾਲੇ ਤੋਂ ਸਮਰੀ ਪ੍ਰਾਪਤ ਹੋਇਆ ਸੀ। ਪਾਕਿਸਤਾਨ ਦੇ ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ, ”ਪ੍ਰਧਾਨ ਮੰਤਰੀ ਦਫ਼ਤਰ ਨੂੰ ਚੇਅਰਮੈਨ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਅਤੇ ਚੀਫ਼ ਆਫ਼ ਆਰਮੀ ਸਟਾਫ਼ ਦੀ ਨਿਯੁਕਤੀ ਲਈ ਨਾਵਾਂ ਦੀ ਸੂਚੀ ਦੇ ਨਾਲ ਰੱਖਿਆ ਮੰਤਰਾਲੇ ਤੋਂ ਸਾਰ ਮਿਲ ਗਿਆ ਹੈ। ਪ੍ਰਧਾਨ ਮੰਤਰੀ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਨਿਯੁਕਤੀਆਂ ਇਸ ਬਾਰੇ ਫ਼ੈਸਲਾ ਕਰਨਗੇ। 61 ਸਾਲਾ ਜਨਰਲ ਬਾਜਵਾ ਤਿੰਨ ਸਾਲ ਦੇ ਵਾਧੇ ਤੋਂ ਬਾਅਦ ਅਗਲੇ ਹਫ਼ਤੇ ਸੇਵਾਮੁਕਤ ਹੋਣ ਵਾਲੇ ਹਨ।