ਚੰਡੀਗੜ੍ਹ: ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਸਮਰਥਕ ਕੈਨੇਡਾ ਸਮੇਤ 4 ਦੇਸ਼ਾਂ ਵਿੱਚ ਰੋਸ ਭਾਰਤੀ ਸਫਾਰਤਖਾਨਿਆਂ ਬਾਹਰ ਪ੍ਰਦਰਸ਼ਨ ਕਰਨ ਜਾ ਰਹੇ ਹਨ। ਇਹ ਰੋਸ ਪ੍ਰਦਰਸ਼ਨ ਖਾਲਿਸਤਾਨ ਟਾਈਗਰ ਫੋਰਸ ਦੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿਰੋਧ ਵਿੱਚ ਹੋ ਰਿਹਾ ਹੈ। ਖਾਲਿਸਤਾਨ ਸਮਰਥਕਾਂ ਦਾ ਮੰਨਣਾ ਹੈ ਕਿ ਭਾਰਤੀ ਡਿਪਲੋਮੈਟਸ ਦੇ ਇਸ਼ਾਰੇ ਉੱਤੇ ਨਿੱਜਰ ਦਾ ਕਤਲ ਹੋਇਆ ਅਤੇ ਹੋਰ ਖਾਲਿਸਤਾਨੀ ਸਮਰਥਕਾਂ ਲਈ ਭਾਰਤ ਸਰਕਾਰ ਮਾੜੇ ਮਨਸੂਬੇ ਘੜ ਰਹੀ ਹੈ। ਇਸ ਲਈ ਭਾਰਤੀ ਅੰਬੈਸੀਆਂ ਦੇ ਬਾਹਰ ਖਾਲਿਸਤਾਨ ਸਮਰਥਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਖਾਲਿਸਤਾਨੀ ਸਮਰਥਕਾਂ ਦਾ ਸ਼ਰੇਆਮ ਸੜਕਾਂ ਉੱਤੇ ਆਕੇ ਭਾਰਤ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਾ ਜਿੱਥੇ ਭਾਰਤ ਨੂੰ ਰਾਸ ਨਹੀਂ ਆ ਰਿਹਾ ਉੱਥੋਂ ਹੀ ਵਿਦੇਸ਼ੀ ਸਰਕਾਰਾਂ ਦੀ ਚੁੱਪੀ ਭਾਰਤ ਸਰਕਾਰ ਨੂੰ ਚੁਭ ਰਹੀ ਹੈ।
ਭਾਰਤੀ ਅੰਬੈਸੀਆਂ ਦਾ ਕੀਤਾ ਜਾਵੇਗਾ ਘਿਰਾਓ:ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਕਤਲ ਦਾ ਰੋਹ ਵਿਦੇਸ਼ਾਂ ਵਿੱਚ ਵਸਦੇ ਖਾਲਿਸਤਾਨੀ ਸਮਰਥਕ ਅੰਦਰ ਪਾਇਆ ਜਾ ਰਿਹਾ ਹੈ। 19 ਜੂਨ ਨੂੰ ਹੋਏ ਨਿੱਜਰ ਦੇ ਕਤਲ ਤੋਂ ਬਾਅਦ ਲਗਾਤਾਰ ਭਾਰਤ ਵਿਰੋਧੀ ਸੁਰਾਂ ਵਿਦੇਸ਼ਾਂ ਵਿੱਚ ਬੁਲੰਦ ਹੋ ਰਹੀਆਂ। ਇਸੇ ਦੇ ਮੱਦੇਨਜ਼ਰ ਅੱਜ ਭਾਰਤੀ ਅੰਬੈਸੀਆਂ ਦੇ ਬਾਹਰ ਪ੍ਰਦਰਸ਼ਨ ਉਲੀਕਿਆ ਗਿਆ ਹੈ। ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਸਥਿਤ ਭਾਰਤੀ ਅੰਬੈਸੀਆਂ ਦੇ ਬਾਹਰ ਅੱਜ ਯਾਨਿ ਕਿ 8 ਜੁਲਾਈ ਨੂੰ ਪ੍ਰਦਰਸ਼ਨ ਕਰਨ ਲੋਕ ਸੜਕਾਂ 'ਤੇ ਉੱਤਰ ਗਏ ਹਨ। ਲੋਕਾਂ ਨੂੰ ਵੱਧ ਤੋਂ ਵੱਧ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ, ਜਿਸ ਲਈ ਵਿਦੇਸ਼ਾਂ ਵਿੱਚ ਥਾਂ-ਥਾਂ ਉੱਤੇ ਸੱਦੇ ਲਈ ਪੋਸਟਰ ਲਗਾਏ ਗਏ ਹਨ। ਦੱਸ ਦਈਏ ਅੱਤਵਾਦੀ ਗੁਰਪਤਵੰਤ ਪੰਨੂੰ ਨੇ ਵੀ 8 ਜੁਲਾਈ ਨੂੰ ਭਾਰਤੀ ਸਫਾਰਖਾਨਿਆਂ ਬਾਹਰ ਇਕੱਠੇ ਹੋਕੇ ਪ੍ਰਦਰਸ਼ਨ ਕਰਨ ਲਈ ਖਾਲਿਸਤਾਨੀ ਸਮਰਥਕਾਂ ਨੂੰ ਸੋਸ਼ਲ ਮੀਡੀਆ ਉੱਤੇ ਸ਼ਰੇਆਮ ਸੱਦਾ ਦਿੱਤਾ ਸੀ।
ਭਾਰਤੀ ਡਿਪਲੋਮੈਟਾਂ 'ਤੇ ਗੁੱਸਾ:ਪ੍ਰਦਰਸ਼ਨ ਨੂੰ ਲੈ ਕੇ ਖਾਲਿਸਤਾਨ ਸਮਰਥਕਾਂ ਵੱਲੋਂ ਜੋ ਪੋਸਟਰ ਜਾਰੀ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਕਈ ਭਾਰਤੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੋਸ਼ਲ ਮੀਡੀਆ ਉੱਤੇ ਪ੍ਰਦਰਸ਼ਨ ਦੇ ਜੋ ਪੋਸਟਰ ਵਾਇਰਲ ਹੋ ਰਹੇ ਹਨ ਉਹਨਾਂ ਵਿੱਚ ਭਾਰਤੀ ਡਿਪਲੋਮੈਟਾਂ ਦੀਆਂ ਤਸਵੀਰਾਂ ਸ਼ਰੇਆਮ ਛਾਪੀਆਂ ਗਈਆਂ ਹਨ ਅਤੇ ਉਹਨਾਂ ਨੂੰ ਨਿੱਜਰ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਜਿਸ ਉੱਤੇ ਭਾਰਤ ਸਰਕਾਰ ਦੇ ਅਧਿਕਾਰੀ ਵੀ ਖ਼ਫ਼ਾ ਹਨ।
Khalistani protest: ਵਿਦੇਸ਼ਾਂ 'ਚ ਪੈਰ ਪਸਾਰ ਰਹੀ ਹੈ ਖਾਲਿਸਤਾਨੀ ਵਿਚਾਰਧਾਰਾ, ਨਿੱਜਰ ਦੇ ਕਤਲ ਵਿਰੁੱਧ ਭਾਰਤੀ ਅੰਬੈਸੀਆਂ ਦੇ ਬਾਹਰ ਰੋਸ ਪ੍ਰਦਰਸ਼ਨ
Khalistani protest Indian diplomats: ਬੀਤੇ ਦਿਨੀ ਕੈਨੇਡਾ ਦੇ ਸਰੀ ਵਿੱਚ ਕਤਲ ਕੀਤੇ ਗਏ ਟਾਈਗਰ ਫੋਰਸ ਦੇ ਹਰਦੀਪ ਸਿੰਘ ਨਿੱਜਰ ਨੂੰ ਲੈਕੇ ਮਾਹੌਲ ਵਿਦੇਸ਼ ਵਿੱਚ ਗਰਮਾਉਂਦਾ ਜਾ ਰਿਹਾ ਹੈ। ਇਸ ਕਤਲ ਦੇ ਵਿਰੁੱਧ ਖਾਲਿਤਾਨੀ ਸਮਰਥਕਾਂ ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨਿਆਂ ਬਾਹਰ ਪ੍ਰਦਰਸ਼ਨ ਕਰ ਰਹੇ ਹਨ।
ਜਸਟਿਨ ਟਰੂਡੋ ਦੀ ਚੁੱਪ 'ਤੇ ਕਈ ਸਵਾਲ: ਇਸ ਪੂਰੇ ਵਰਤਾਰੇ ਲਈ ਭਾਰਤੀ ਰਾਜਨੀਤੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਿਸ਼ਾਨੇ 'ਤੇ ਹਨ। ਜੋ ਕਿ ਕੈਨੇਡਾ ਵਿੱਚ ਹੋ ਰਹੇ ਅਜਿਹੇ ਰੋਸ ਪ੍ਰਦਰਸ਼ਨ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ। ਉਹਨਾਂ ਦੀ ਚੁੱਪ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੇਂਦਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਪਹਿਲਾਂ ਹੀ ਟਰੂਡੋ ਦੇ ਰਵੱਈਏ ਉੱਤੇ ਸਖ਼ਤ ਟਿੱਪਣੀ ਕਰ ਚੁੱਕੇ ਹਨ। ਇਲਜ਼ਾਮ ਇਹ ਵੀ ਹੈ ਕਿ ਭਾਰਤ ਵਿਰੋਧੀ ਤਾਕਤਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾ ਰਹੀ ਹੈ ਅਤੇ ਖਾਲਿਸਤਾਨ ਵਰਗੇ ਮੁੱਦੇ ਉੱਤੇ ਕੈਨੇਡਾ ਦੀ ਸਰਕਾਰ ਕੁਝ ਨਹੀਂ ਕਰ ਰਹੀ।