ਪੰਜਾਬ

punjab

ETV Bharat / international

Khalistan Supporters Incite Violence: ਖਾਲਿਸਤਾਨ ਸਮਰਥਕਾਂ ਨੇ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ 'ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ - Etv Bharat

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਖਾਲਿਸਤਾਨ ਸਮਰਥਕ ਇਕੱਠੇ ਹੋਏ। ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਸਾਹਮਣੇ ਹੰਗਾਮਾ ਕੀਤਾ। ਹਾਲਾਂਕਿ ਸੀਕ੍ਰੇਟ ਸਰਵਿਸ ਅਤੇ ਸਥਾਨਕ ਪੁਲਿਸ ਨੇ ਸਮੇਂ ਸਿਰ ਉਨ੍ਹਾਂ ਨੂੰ ਰੋਕ ਲਿਆ।

Khalistan supporters tried to incite violence at the Indian Embassy in Washington
ਖਾਲਿਸਤਾਨ ਸਮਰਥਕਾਂ ਨੇ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ 'ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼

By

Published : Mar 26, 2023, 2:05 PM IST

ਵਾਸ਼ਿੰਗਟਨ: ਖਾਲਿਸਤਾਨ ਸਮਰਥਕਾਂ ਨੇ ਵਾਸ਼ਿੰਗਟਨ ਵਿਖੇ ਭਾਰਤੀ ਦੂਤਾਵਾਸ ਦੇ ਸਾਹਮਣੇ ਇਕੱਠੇ ਹੋ ਕੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ, ਪਰ ਯੂਐਸ ਸੀਕਰੇਟ ਸਰਵਿਸ ਅਤੇ ਸਥਾਨਕ ਪੁਲਿਸ ਦੀ ਸਮੇਂ ਸਿਰ ਕਾਰਵਾਈ ਨੇ ਲੰਡਨ ਅਤੇ ਸੇਨ ਫਰਾਂਸਿਸਕੋ ਦੇ ਮਿਸ਼ਨਾਂ 'ਤੇ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਿਆ। ਵੱਖਵਾਦੀ ਸਿੱਖ ਸ਼ਨੀਵਾਰ ਨੂੰ ਵਾਸ਼ਿੰਗਟਨ ਡੀਸੀ ਵਿਚ ਭਾਰਤੀ ਦੂਤਾਵਾਸ ਦੇ ਨੇੜੇ ਇਕੱਠੇ ਹੋਏ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ 'ਤੇ ਗਾਲ੍ਹਾਂ ਕੱਢੀਆਂ ਅਤੇ ਜਨਤਕ ਤੌਰ 'ਤੇ ਧਮਕੀਆਂ ਦਿੱਤੀਆਂ। ਧਰਨੇ ਸਮੇਂ ਸੰਧੂ ਦੂਤਾਵਾਸ ਵਿੱਚ ਨਹੀਂ ਸਨ।

ਪੁਲਿਸ ਨੇ ਵਧਾਈ ਨਫਰੀ :ਪ੍ਰਦਰਸ਼ਨ ਵਾਲੀ ਥਾਂ 'ਤੇ ਕੁਝ ਸਮਰਥਕਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ 'ਚ ਸ਼ਾਮਲ ਹੋਣ ਅਤੇ ਇਮਾਰਤ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਤੋੜਨ ਲਈ ਉਕਸਾਉਂਦੇ ਦੇਖਿਆ ਗਿਆ। ਹਾਲਾਤ ਕਾਬੂ ਤੋਂ ਬਾਹਰ ਹੋਣ ਦੇ ਖਦਸ਼ੇ ਤਹਿਤ ਸੀਕ੍ਰੇਟ ਸਰਵਿਸ ਅਤੇ ਸਥਾਨਕ ਪੁਲਿਸ ਨੇ ਤੁਰੰਤ ਵਾਧੂ ਬਲ ਤਾਇਨਾਤ ਕੀਤੇ ਅਤੇ ਘੱਟੋ-ਘੱਟ ਤਿੰਨ ਪੁਲਿਸ ਵੈਨਾਂ ਦੂਤਾਵਾਸ ਦੇ ਸਾਹਮਣੇ ਖੜ੍ਹੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ :Jagbir Singh Brar join AAP: ਸੀਨੀਅਰ ਅਕਾਲੀ ਆਗੂ ਜਗਬੀਰ ਬਰਾੜ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਅਜਿਹਾ ਲੱਗਦਾ ਹੈ ਕਿ ਪ੍ਰਦਰਸ਼ਨਕਾਰੀ ਸੇਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਅਤੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੀਆਂ ਭਾਰਤੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਆਏ ਸਨ। ਪੀਟੀਆਈ ਦੇ ਇੱਕ ਪੱਤਰਕਾਰ ਨੇ ਵੱਖਵਾਦੀਆਂ ਨੂੰ ਲੱਕੜ ਦੀਆਂ ਸੋਟੀਆਂ ਦੇ ਦੋ ਬੰਡਲ ਲਿਆਉਂਦੇ ਦੇਖਿਆ, ਜੋ ਦੂਤਾਵਾਸ ਦੇ ਸਾਹਮਣੇ ਮਹਾਤਮਾ ਗਾਂਧੀ ਦੇ ਬੁੱਤ ਦੇ ਨਾਲ ਬਾਗ ਵਿੱਚ ਰੱਖੇ ਗਏ ਸਨ।

ਇਹ ਵੀ ਪੜ੍ਹੋ :Khalistani Supporters Attack Indian Journalist: ਵਾਸ਼ਿੰਗਟਨ ਵਿੱਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਪੱਤਰਕਾਰ 'ਤੇ ਕੀਤਾ ਹਮਲਾ


ਪੱਤਰਕਾਰ ਉਤੇ ਹਮਲਾ :ਵਾਸ਼ਿੰਗਟਨ ਸਥਿਤ ਭਾਰਤੀ ਪੱਤਰਕਾਰ ਲਲਿਤ ਝਾਅ 'ਤੇ ਵਾਸ਼ਿੰਗਟਨ ਡੀਸੀ ਵਿੱਚ ਖਾਲਿਸਤਾਨ ਸਮਰਥਕਾਂ ਨੇ ਸਰੀਰਕ ਤੌਰ 'ਤੇ ਹਮਲਾ ਕੀਤਾ ਅਤੇ ਜ਼ੁਬਾਨੀ ਤੌਰ 'ਤੇ ਦੁਰਵਿਵਹਾਰ ਕੀਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਸ਼ਨੀਵਾਰ ਦੁਪਹਿਰ (ਸਥਾਨਕ ਸਮੇਂ) ਨੂੰ ਭਾਰਤੀ ਦੂਤਾਵਾਸ ਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨ ਨੂੰ ਕਵਰ ਕਰ ਰਿਹਾ ਸੀ। ਝਾਅ ਨੇ ਐਤਵਾਰ ਨੂੰ ਯੂਐਸ ਸੀਕ੍ਰੇਟ ਸਰਵਿਸ ਨੂੰ ਆਪਣੀ ਸੁਰੱਖਿਆ ਲਈ ਕਿਹਾ ਸੀ ਅਤੇ ਉਨ੍ਹਾਂ ਦਾ ਕੰਮ ਕਰਨ ਵਿੱਚ ਮਦਦ ਕਰਨ ਲਈ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਖਾਲਿਸਤਾਨ ਪੱਖੀ ਸਮਰਥਕਾਂ ਨੇ ਉਸ ਦੇ ਖੱਬੇ ਕੰਨ 'ਤੇ ਡੰਡਿਆਂ ਨਾਲ ਵਾਰ ਕੀਤੇ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਖਾਲਿਸਤਾਨੀ ਸਮਰਥਕਾਂ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ :Shehnaaz Gill's show Desi Vibz: ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਸ਼ੋਅ ਦੇਸੀ ਵਾਈਬਜ ਦੇ ਲੇਖ਼ਕ ਮਨੋਜ ਸੱਭਰਵਾਲ, ਕਈ ਕਾਮਯਾਬ ਰਿਅਲਟੀ ਸ਼ੋਅ ਤੇ ਫ਼ਿਲਮਾਂ ਦਾ ਮਾਣ ਕਰ ਚੁੱਕੇ ਨੇ ਹਾਸਲ

ABOUT THE AUTHOR

...view details