ਵਾਸ਼ਿੰਗਟਨ/ਅਮਰੀਕਾ:ਅਮਰੀਕਾ ਦੀ ਫਰਸਟ ਲੇਡੀ ਜਿਲ ਬਾਈਡਨ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਵਿੱਚ ਹਲਕੇ ਲੱਛਣ ਹੀ ਦਿਖਾਈ ਦਿੱਤੇ ਹਨ ਅਤੇ ਉਹ ਫਿਲਹਾਲ ਡੇਲਾਵੇਅਰ ਦੇ ਰੇਹੋਬੋਥ ਵਿੱਚ ਸਥਿਤ ਅਪਣੇ ਘਰ ਵਿੱਚ ਹੀ ਰਹਿਣਗੇ। ਉੱਥੇ ਹੀ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ (Jill Biden News) ਸਿਹਤਮੰਦ ਹਨ, ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ। ਸੂਚਨਾ ਅਧਿਕਾਰੀ ਏਲਿਜ਼ਾਬੇਥ ਅਲੇਕਜੈਂਡਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਪੂਰਾ ਹਫ਼ਤਾ ਕੋਰੋਨਾ ਦੇ ਲੱਛਣਾਂ ਦੀ ਨਿਗਰਾਨੀ ਕਰਨਗੇ। ਵ੍ਹਾਈਟ ਹਾਊਸ ਦੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, 'ਫਰਸਟ ਲੇਡੀ ਦੇ ਕੋਵਿਡ-19 ਪਾਏ ਜਾਣ ਤੋਂ ਬਾਅਦ, ਰਾਸ਼ਟਰਪਤੀ ਜੋ ਬਾਈਡਨ ਦਾ ਅੱਜ ਸ਼ਾਮ (ਸਥਾਨਕ ਸਮੇਂ ਮੁਤਾਬਕ) ਕੋਵਿਡ ਜਾਂਚ ਕੀਤੀ ਗਈ। ਹਾਲ ਹੀ ਵਿੱਚ ਅਮਰੀਕਾ ਦੇ ਹਸਪਤਾਲਾਂ ਵਿੱਚ ਕੋਵਿਡ ਦੇ ਮਾਮਲੇ ਵਧੇ ਹਨ।ਅਮਰੀਕਾ ਵਿੱਚ ਨਵੇਂ ਕੋਵਿਡ-19 ਵੈਰੀਅੰਟ ਈਜੀ.5 (EF.5) ਦਾ ਤੇਜ਼ੀ ਨਾਲ ਫੈਲ ਰਿਹਾ ਹੈ।'
ਅਮਰੀਕਾ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਇਹ ਵੈਰੀਅੰਟ ਦੇਸ਼ ਵਿੱਚ ਕਰੀਬ 17 ਫੀਸਦੀ ਨਵੇਂ ਕੋਵਿਡ ਮਾਮਲਿਆਂ ਕਾਰਨ ਬਣ ਰਿਹਾ ਹੈ, ਜਦਕਿ ਅਗਲੇ ਸਭ ਤੋਂ ਆਮ ਵੈਰੀਅੰਟ, ਐਕਸਬੀਬੀ.1.16 (XBB.1.16) ਲਈ ਇਹ 16 ਫੀਸਦੀ ਹੈ। ਨਵਾਂ ਵੈਰੀਅੰਟ ਓਮੀਕ੍ਰੋਨ ਪਰਿਵਾਰ ਦੇ ਐਕਸਬੀਬੀ ਪੁਨ: ਸੰਯੋਜਕ ਸਟ੍ਰੇਨ ਦਾ ਰੂਪ ਹੈ। ਪਿਛਲੇ ਸਾਲ ਅਗਸਤ ਵਿੱਚ ਅਮਰੀਕਾ ਦੀ ਫਰਸਟ ਲੇਡੀ ਬਾਈਡਨ ਦਾ ਮੁੜ ਕੋਵਿਡ-19 ਪੋਜ਼ੀਟਿਵ ਆਇਆ ਸੀ। ਵਿਸ਼ੇਸ਼ ਰੂਪ ਤੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਇਸ ਹਫ਼ਤੇ ਨਵੀਂ ਦਿੱਲੀ ਜੀ 20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਉਣ ਵਾਲੇ ਹਨ।
ਵ੍ਹਾਈਟ ਹਾਊਸ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਸਿਖਰ ਸੰਮੇਲਨ (Joe Biden India Visit) ਲਈ ਉਹ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਬੈਠਕ ਕਰਨਗੇ। ਇਕ ਰਿਪੋਰਟ ਦੇ ਇਸ ਸਵਾਲ ਉੱਤੇ ਕਿ ਕੀ ਭਾਰਤ ਅਤੇ ਵਿਯਤਨਾਮ ਦੀ ਅਪਣੀ ਯਾਤਰਾ ਲਈ ਉਤਸੁਕ ਹੈ? ਬਾਈਡਨ ਨੇ ਜਵਾਬ ਦਿੱਤਾ ਕਿ, 'ਹਾਂ ਮੈਂ ਉਤਸੁਕ ਹਾਂ।'
ਵ੍ਹਾਈਟ ਹਾਊਸ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ 9 ਅਤੇ 10 ਸਤੰਬਰ ਨੂੰ ਰਾਜਧਾਨੀ ਵਿੱਚ ਸਿਖਰ ਸੰਮੇਲਨ ਦੌਰਾਨ, ਬਾਈਡਨ ਜੀ20 ਦੀ ਅਗਵਾਈ ਲਈ ਪੀਐਮ ਮੋਦੀ ਦੀ ਸ਼ਲਾਘਾ ਕਰਨਗੇ। ਰਾਸ਼ਟਰਪਤੀ ਜੀ20 ਨੇਤਾਵਾਂ ਦੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦੀ ਯਾਤਰਾ ਕਰਨਗੇ। ਸ਼ੁਕਰਵਾਰ ਨੂੰ ਰਾਸ਼ਟਰਪਤੀ, ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਕਰਨਗੇ। (ਏਐਨਆਈ)