ਨਵੀਂ ਦਿੱਲੀ: ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਸ਼ੁੱਕਰਵਾਰ ਨੂੰ ਦੇ ਹਮਸਫ਼ਰ ਐਂਡਰੀਆ ਜਿਆਮਬਰੂਨੋਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਮੇਲੋਨੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ। ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਲਗਭਗ 10 ਸਾਲਾਂ ਤੋਂ ਚੱਲਿਆ ਐਂਡਰੀਆ ਜਿਆਮਬਰੂਨੋਨਾਲ ਮੇਰਾ ਰਿਸ਼ਤਾ ਖਤਮ ਹੋ ਗਿਆ ਹੈ। ਮੈਂ ਇਹਨਾਂ ਸ਼ਾਨਦਾਰ 10 ਸਾਲਾਂ ਲਈ ਉਹਨਾਂ ਦਾ ਧੰਨਵਾਦ ਕਰਦੀ ਹਾਂ, ਜੋ ਅਸੀਂ ਇਕੱਠੇ ਬਿਤਾਏ, ਉਹਨਾਂ ਮੁਸ਼ਕਲਾਂ ਲਈ ਜਿਹਨਾਂ ਵਿੱਚੋਂ ਅਸੀਂ ਲੰਘੇ, ਅਤੇ ਮੈਨੂੰ ਮੇਰੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਣ ਚੀਜ਼ ਦੇਣ ਲਈ, ਜੋ ਕਿ ਸਾਡੀ ਧੀ ਜੇਨੇਵਰਾ ਹੈ। ਤੁਹਾਨੂੰ ਦੱਸ ਦੇਈਏ ਕਿ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਆਪਣੇ ਦੇ ਹਮਸਫ਼ਰ ਐਂਡਰੀਆ ਜਿਆਮਬਰੂਨੋ ਤੋਂ ਵੱਖ ਹੋਣ ਦਾ ਐਲਾਨ ਅਜਿਹੇ ਸਮੇਂ ਕੀਤਾ ਹੈ, ਜਦੋਂ ਉਹ ਵਿਵਾਦਿਤ ਟਿੱਪਣੀ ਕਰ ਰਹੇ ਸਨ।
ਜਾਣੋ ਕੌਣ ਹੈ ਜਾਰਜੀਆ ਮੇਲੋਨੀ ਦੇ ਹਮਸਫ਼ਰ ਐਂਡਰੀਆ ਜਿਆਮਬਰੂਨੋ:ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਤਾਂ ਹਰ ਕੋਈ ਜਾਣਦਾ ਹੈ, ਪਰ ਇੱਥੇ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੇ ਹਮਸਫ਼ਰ ਐਂਡਰੀਆ ਜਿਆਮਬਰੂਨੋਦੀ ਤਾਂ ਉਹ ਐਂਡਰੀਆ ਜਿਆਮਬਰੂਨੋ ਪੇਸ਼ੇ ਤੋਂ ਪੱਤਰਕਾਰ ਹੈ ਅਤੇ ਨਿਊਜ਼ ਪ੍ਰੈਜ਼ੈਂਟਰ ਦੇ ਤੌਰ 'ਤੇ ਕੰਮ ਕਰਦਾ ਹੈ। ਜਿਆਮਬਰੂਨੋ ਦਾ ਜਨਮ 1981 ਵਿੱਚ ਮਿਲਾਨ ਵਿੱਚ ਹੋਇਆ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ, ਐਂਡਰੀਆ ਜਿਆਮਬਰੂਨੋ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਮੀਡੀਆ ਨਾਲ ਜੁੜਿਆ ਹੋਇਆ ਹੈ। ਉਸਨੇ ਮਿਲਾਨ ਦੀ ਕੈਥੋਲਿਕ ਯੂਨੀਵਰਸਿਟੀ ਤੋਂ ਆਪਣੀ ਸਿੱਖਿਆ ਪੂਰੀ ਕੀਤੀ। ਪੋਲੀਟਿਕੋ ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਹਾਂ ਦੀ ਮੁਲਾਕਾਤ ਸਾਲ 2015 'ਚ ਹੋਈ ਸੀ।