ਯੇਰੂਸ਼ਲਮ: ਇਜ਼ਰਾਈਲੀ ਫੌਜ ਦੀ ਇਕ ਯੂਨਿਟ ਨੇ ਫਲਸਤੀਨ ਦੇ ਵੇਸਟ ਬੈਂਕ ਆਉਣ ਦੇ ਚਾਹਵਾਨ ਵਿਦੇਸ਼ੀਆਂ ਲਈ ਨਿਯਮਾਂ ਅਤੇ ਪਾਬੰਦੀਆਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਸੀਓਜੀਏਟੀ ਫਲਸਤੀਨ ਦੇ ਸਿਵਲ ਮਾਮਲਿਆਂ ਦੀ ਇੰਚਾਰਜ ਸੰਸਥਾ, ਨੇ ਪਿਛਲੇ ਸਾਲ ਪ੍ਰਕਾਸ਼ਿਤ ਡਰਾਫਟ ਨਿਯਮਾਂ ਵਿੱਚ ਪ੍ਰਗਟ ਹੋਈਆਂ ਕਈ ਵਿਵਾਦਪੂਰਨ ਪਾਬੰਦੀਆਂ ਨੂੰ ਵਾਪਸ ਲੈ ਲਿਆ ਹੈ। ਇਨ੍ਹਾਂ ਨਿਯਮਾਂ 'ਚੋਂ ਇਕ ਇਹ ਸੀ ਕਿ ਜੇਕਰ ਕਿਸੇ ਵਿਦੇਸ਼ੀ ਦਾ ਕਿਸੇ ਸਥਾਨਕ ਫਲਸਤੀਨੀ ਨਾਗਰਿਕ ਨਾਲ ਪ੍ਰੇਮ ਸਬੰਧ ਹੈ ਤਾਂ ਇਸ ਦੀ ਸੂਚਨਾ ਇਜ਼ਰਾਈਲੀ ਅਧਿਕਾਰੀਆਂ ਨੂੰ ਦੇਣੀ ਹੋਵੇਗੀ।
ਇਜ਼ਰਾਈਲ ਦੇ ਮਨੁੱਖੀ ਅਧਿਕਾਰ ਸੰਗਠਨ ਦੀ ਆਲੋਚਨਾ: ਇਹ ਧਿਆਨ ਦੇਣ ਯੋਗ ਹੈ ਕਿ ਇਸ ਨੱਬੇ ਪੰਨਿਆਂ ਦੇ ਮੈਨੂਅਲ ਵਿੱਚ ਸਿਰਫ ਮਾਮੂਲੀ ਤਬਦੀਲੀ ਕੀਤੀ ਗਈ ਹੈ। ਦੂਜੇ ਪਾਸੇ ਅਮਰੀਕੀ ਰਾਜਦੂਤ ਟੌਮ ਨੀਡਸ ਨੇ ਇਜ਼ਰਾਈਲੀ ਫੌਜ ਵੱਲੋਂ ਜਾਰੀ ਇਨ੍ਹਾਂ ਨਿਯਮਾਂ 'ਤੇ ਚਿੰਤਾ ਪ੍ਰਗਟਾਈ ਹੈ। ਇਜ਼ਰਾਈਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (Israeli Human Rights Organization) ਦੀ ਕਾਰਜਕਾਰੀ ਨਿਰਦੇਸ਼ਕ ਜੈਸਿਕਾ ਮੋਂਟੇਲ (Jessica Montell) ਨੇ ਇਸ ਬਾਰੇ ਕਿਹਾ ਕਿ ਇਸਰਾਈਲੀ ਫੌਜ (Israeli Army) ਫਲਸਤੀਨੀ ਸਮਾਜ ਨੂੰ ਬਾਹਰੀ ਦੁਨੀਆ ਤੋਂ ਅਲੱਗ-ਥਲੱਗ ਕਰਨ ਲਈ ਨਵੀਆਂ ਪਾਬੰਦੀਆਂ ਲਾ ਰਹੀ ਹੈ।’ ਇਸ ਦੇ ਨਾਲ ਹੀ ਮੋਂਟੇਲ ਨੇ ਇਨ੍ਹਾਂ ਨਿਯਮਾਂ ਨੂੰ ਅਦਾਲਤ ਵਿੱਚ ਚੁਣੌਤੀ ਵੀ ਦਿੱਤੀ ਹੈ।