ਤੇਲ ਅਵੀਵ: ਹਮਾਸ ਅਤੇ ਇਜ਼ਰਾਈਲ ਜੰਗ ਵਿਚਾਲੇ ਲਗਾਤਾਰ ਲੋਕਾਂ ਦੀਆਂ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹਨ। ਇਸ ਵਿਚਾਲੇ ਜਿੱਥੇ ਆਮ ਨਾਗਰਿਕਾਂ ਦੀਆਂ ਜਾਨਾਂ ਗਈਆਂ ਹਨ ਉਸ ਹੀ ਤਰ੍ਹਾਂ ਹੁਣ ਸੈਨਿਕਾਂ ਦੀਆਂ ਮਿਲ ਰਹੀਆਂ ਲਾਸ਼ਾਂ ਨਾਲ ਸਹਿਮ ਬਰਕਰਾਰ ਹੈ। ਦਰਅਸਲ ਇਜ਼ਰਾਈਲ ਰੱਖਿਆ ਬਲਾਂ ਨੇ ਘੋਸ਼ਣਾ ਕੀਤੀ ਕਿ ਸ਼ੁੱਕਰਵਾਰ ਸਵੇਰੇ ਗਾਜ਼ਾ ਵਿੱਚ ਇੱਕ ਹੋਰ ਬੰਧਕ ਦੀ ਲਾਸ਼ ਬਰਾਮਦ ਕੀਤੀ। ਆਈਡੀਐਫ ਮੁਤਾਬਕ ਦੋ ਦਿਨਾਂ ਵਿੱਚ ਇਹ ਦੂਜੀ ਲਾਸ਼ ਮਿਲੀ ਹੈ। IDF ਨੇ ਇੱਕ ਬਿਆਨ ਵਿੱਚ ਕਿਹਾ ਕਿ 19 ਸਾਲਾ IDF ਸਿਪਾਹੀ ਕਾਰਪੋਰਲ ਨੂਹ ਮਾਰਸੀਆਨੋ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਹਮਾਸ ਨੇ ਕਾਰਪੋਰਲ ਨੂਹ ਮਾਰਸੀਆਨੋ ਨੂੰ ਅਗਵਾ ਕਰ ਲਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ IDF ਸੈਨਿਕਾਂ ਨੂੰ ਉੱਤਰੀ ਗਾਜ਼ਾ ਵਿੱਚ ਸ਼ਿਫਾ ਹਸਪਤਾਲ ਦੇ ਨਾਲ ਲੱਗਦੀ ਇੱਕ ਇਮਾਰਤ ਵਿੱਚ ਸੂਨਿਕ ਦੀ ਲਾਸ਼ ਮਿਲੀ ਹੈ। (ISRAEL RECOVERS SECOND BODY OF HOSTAGE IN TWO DAYS)
ਫੌਜੀ ਅਧਿਕਾਰੀਆਂ ਨੇ ਕੀਤਾ ਵਿਸ਼ਲੇਸ਼ਣ: ਇਸ ਤੋਂ ਪਹਿਲਾਂ ਸੋਮਵਾਰ ਨੂੰ ਹਮਾਸ ਵੱਲੋਂ ਜਾਰੀ ਵੀਡੀਓ 'ਚ ਦਾਅਵਾ ਕੀਤਾ ਗਿਆ ਸੀ ਕਿ ਹਮਾਸ ਦੇ ਇੱਕ ਬੇਸ 'ਤੇ ਇਜ਼ਰਾਇਲੀ ਹਵਾਈ ਹਮਲੇ ਕਾਰਨ ਮਾਰਸੀਆਨੋ ਦੀ ਮੌਤ ਹੋ ਗਈ ਸੀ। ਪਰ ਉੱਥੇ ਹੀ ਵੀਡੀਓ ਦਾ ਵਿਸ਼ਲੇਸ਼ਣ ਕਰਨ ਵਾਲੇ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਮਾਰਸੀਆਨੋ ਦੀਆਂ ਸੱਟਾਂ ਹਵਾਈ ਹਮਲਿਆਂ ਵਿੱਚ ਲੱਗੀਆਂ ਸੱਟਾਂ ਨਾਲ ਮੇਲ ਨਹੀਂ ਖਾਂਦੀਆਂ।(attack on southern Israeli communities)