ਵਿਆਨਾ (ਆਸਟਰੀਆ) :ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) 'ਚ ਭਾਰਤ ਦੀ ਚਲਾਕ ਕੂਟਨੀਤੀ ਨੇ ਚੀਨ ਨੂੰ AUKUS ਖਿਲਾਫ ਆਪਣਾ ਪ੍ਰਸਤਾਵ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਸੂਤਰਾਂ ਅਨੁਸਾਰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਜਨਰਲ ਕਾਨਫਰੰਸ 26-30 ਸਤੰਬਰ 2022 ਨੂੰ ਵਿਆਨਾ ਵਿੱਚ ਹੋਈ। ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਨੇ ਮਿਲ ਕੇ ਹਾਲ ਹੀ ਵਿੱਚ AUKUS ਨਾਮਕ ਇੱਕ ਸਮੂਹ ਬਣਾਇਆ ਹੈ। ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਨੇ 2021 ਵਿੱਚ ਚੀਨ ਦਾ ਸਾਹਮਣਾ ਕਰਨ ਦੇ ਉਦੇਸ਼ ਨਾਲ ਇੱਕ ਸੁਰੱਖਿਆ ਭਾਈਵਾਲੀ ਦੀ ਸਥਾਪਨਾ ਕੀਤੀ।
ਇਹ ਵੀ ਪੜੋ:ਪੁਤਿਨ ਨੇ ਯੂਕਰੇਨ ਦੇ ਦੋ ਹੋਰ ਖੇਤਰਾਂ ਦੀ ਸੁਤੰਤਰਤਾ ਨੂੰ ਦਿੱਤੀ ਮਾਨਤਾ, ਯੂਕਰੇਨ ਨੇ ਰਾਇਸ਼ੁਮਾਰੀ ਨੂੰ ਦੱਸਿਆ ਗਲਤ
ਇਸ ਪ੍ਰਾਜੈਕਟ ਤਹਿਤ ਤਿੰਨੋਂ ਦੇਸ਼ ਮਿਲ ਕੇ ਆਸਟ੍ਰੇਲੀਆ ਵਿਚ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਨਿਰਮਾਣ ਕਰਨਗੇ। ਇਸ ਸਾਂਝੇਦਾਰੀ ਤੋਂ ਬਾਅਦ ਚੀਨ ਕਾਫੀ ਨਾਰਾਜ਼ ਸੀ। ਚੀਨ ਨੇ ਇਸ ਨੂੰ ਪ੍ਰਮਾਣੂ ਅਪ੍ਰਸਾਰ ਸੰਧੀ ਦੀ ਉਲੰਘਣਾ ਦੱਸਿਆ ਸੀ ਅਤੇ ਇਸ ਮੁੱਦੇ 'ਤੇ AUKUS ਦੇ ਖਿਲਾਫ IAEA 'ਚ ਪ੍ਰਸਤਾਵ ਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਚੀਨ ਨੇ ਦਲੀਲ ਦਿੱਤੀ ਕਿ ਇਸ ਪਹਿਲਕਦਮੀ ਨੇ ਪ੍ਰਮਾਣੂ ਅਪ੍ਰਸਾਰ ਸੰਧੀ (ਐਨਪੀਟੀ) ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ। ਇਸ ਨੇ ਇਸ ਸਬੰਧ ਵਿਚ ਆਈਏਈਏ ਦੀ ਭੂਮਿਕਾ ਦੀ ਵੀ ਆਲੋਚਨਾ ਕੀਤੀ।