ਸੰਯੁਕਤ ਰਾਸ਼ਟਰ:ਭਾਰਤ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਕਸ਼ਮੀਰ ਮੁੱਦਾ ਚੁੱਕਣ ਲਈ ਪਾਕਿਸਤਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਲ-ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਦੀ ਮੇਜ਼ਬਾਨੀ ਕਰਨ ਵਾਲੇ ਅਤੇ ਆਪਣੇ ਗੁਆਂਢੀ ਦੇਸ਼ ਦੀ ਸੰਸਦ 'ਤੇ ਹਮਲਾ ਕਰਨ ਵਾਲੇ ਦੇਸ਼ ਕੋਲ 'ਪ੍ਰਚਾਰ' ਦੇਣ ਦੀ ਕੋਈ ਭਰੋਸੇਯੋਗਤਾ ਨਹੀਂ ਹੈ। ਸੰਯੁਕਤ ਰਾਸ਼ਟਰ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਸਾਡੇ ਸਮੇਂ ਦੀਆਂ ਵੱਡੀਆਂ ਚੁਣੌਤੀਆਂ, ਭਾਵੇਂ ਇਹ ਮਹਾਂਮਾਰੀ, ਜਲਵਾਯੂ ਤਬਦੀਲੀ, ਸੰਘਰਸ਼ ਜਾਂ ਅੱਤਵਾਦ ਦੇ ਪ੍ਰਤੀ ਪ੍ਰਭਾਵੀ ਪ੍ਰਤੀਕਿਰਿਆ 'ਤੇ ਨਿਰਭਰ ਕਰਦੀ ਹੈ।
ਇਹ ਵੀ ਪੜੋ:ਜੇਲ੍ਹ ਵਿੱਚ ਬੰਦ ਹਵਾਲਾਤੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਨੂੰ ਧਮਕੀਆਂ !
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) 'ਚ 'ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਸੁਧਾਰੇ ਬਹੁਪੱਖੀਵਾਦ ਲਈ ਨਵੀਂ ਦਿਸ਼ਾ' 'ਤੇ ਖੁੱਲ੍ਹੀ ਬਹਿਸ ਦੀ ਪ੍ਰਧਾਨਗੀ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅਸੀਂ ਸਪੱਸ਼ਟ ਤੌਰ 'ਤੇ ਅੱਜ ਬਹੁਪੱਖੀਵਾਦ ਨੂੰ ਸੁਧਾਰਨ ਦੀ ਲੋੜ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਕੁਦਰਤੀ ਤੌਰ 'ਤੇ ਸਾਡੇ ਆਪਣੇ ਖਾਸ ਵਿਚਾਰ ਹੋਣਗੇ, ਪਰ ਘੱਟੋ-ਘੱਟ ਇੱਕ ਵਧ ਰਹੀ ਸਹਿਮਤੀ ਹੈ ਕਿ ਇਸ ਵਿੱਚ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ।