ਵਾਸ਼ਿੰਗਟਨ:ਅਮਰੀਕਾ 'ਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ 'ਚ ਲੱਗੇ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਐਤਵਾਰ ਨੂੰ ਕਿਹਾ ਕਿ ਉਹ ਨਵੰਬਰ 2024 ਦੀਆਂ ਆਮ ਚੋਣਾਂ 'ਚ ਆਪਣੀ ਪਾਰਟੀ ਦੇ ਉਮੀਦਵਾਰ ਬਣਨ ਦੀ ਉਮੀਦ ਕਰਦੇ ਹਨ, ਪਰ ਜੇਕਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਉਮੀਦਵਾਰ ਬਣਦੇ ਹਨ ਤਾਂ ਮੈਂ ਉਹਨਾਂ ਦਾ ਸਮਰਥਨ ਕਰਾਂਗਾ।
ਟਰੰਪ ਦੇ ਸਹਿਯੋਗ ਨਾਲ ਦੇਸ਼ ਨੂੰ ਇੱਕ ਜੁੱਟ ਕਰਨ 'ਚਮਿਲੇਗੀ ਮਦਦ : ਐਤਵਾਰ ਨੂੰ ਇੱਕ 'ਟਾਕ ਸ਼ੋਅ' 'ਚ ਆਪਣੇ ਵਿਚਾਰ ਸਾਂਝੇ ਕਰਦਿਆਂ 38 ਸਾਲਾ ਭਾਰਤੀ ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਟਰੰਪ ਨੂੰ ਮੁਆਫ ਕਰ ਦੇਣਗੇ। ਸਾਬਕਾ ਰਾਸ਼ਟਰਪਤੀ ਟਰੰਪ ਇਸ ਸਮੇਂ ਕਈ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਰਾਮਾਸਵਾਮੀ ਨੇ ਅਮਰੀਕਾ ਦੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਡੋਨਾਲਡ ਟਰੰਪ ਦਾ ਮੈਂ ਸਮਰਥਨ ਕਰਾਂਗਾ ਤੇ ਟਰੰਪ ਦਾ ਸਮਰਥਨ ਕਰਨ ਨਾਲ ਦੇਸ਼ ਨੂੰ ਇਕਜੁੱਟ ਕਰਨ 'ਚ ਮਦਦ ਮਿਲੇਗੀ।
- JK 2 Lashkar OGWs Arrest: ਜੰਮੂ-ਕਸ਼ਮੀਰ 'ਚ ਲਸ਼ਕਰ ਦੇ ਦੋ OGWs ਗ੍ਰਿਫਤਾਰ, ਸਰਹੱਦ ਪਾਰ ਤੋਂ ਜੁੜੇ ਤਾਰ
- Amritsar Crime News: ਅੱਠ ਸਾਲ ਦੇ ਪਿਆਰ 'ਚ ਮਿਲਿਆ ਧੋਖਾ ਤਾਂ ਨੌਜਵਾਨ ਨੇ ਵੱਢ ਦਿੱਤੀ ਪ੍ਰੇਮਿਕਾ !, ਪੁਲਿਸ ਨੇ ਕੀਤਾ ਗ੍ਰਿਫ਼ਤਾਰ
- Watch Highlights : ਅਫਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਬੰਗਲਾਦੇਸ਼ ਦੀਆਂ ਏਸ਼ੀਆ ਕੱਪ 2023 ਦੇ ਸੁਪਰ ਫੋਰ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ