ਪੰਜਾਬ

punjab

By

Published : Oct 1, 2022, 11:49 AM IST

ETV Bharat / international

ਦੱਖਣੀ ਕੈਰੋਲੀਨਾ ਵਿੱਚ ਇਆਨ ਨੇ ਮਚਾਈ ਤਬਾਹੀ, ਫਲੋਰੀਡਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 17

ਦੱਖਣੀ ਕੈਰੋਲੀਨਾ ਵਿੱਚ ਇਆਨ ਤੂਫਾਨ ਨੇ ਕਾਫੀ ਹਾਹਾਕਾਰ ਮਚਾਇਆ। ਇਸ ਤੂਫਾਨ ਦੇ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

Ian wreaks havoc in South Carolin
ਦੱਖਣੀ ਕੈਰੋਲੀਨਾ ਵਿੱਚ ਇਆਨ ਨੇ ਮਚਾਈ ਤਬਾਹੀ

ਚਾਰਲਸਟਨ (ਅਮਰੀਕਾ): ਫਲੋਰੀਡਾ ਤੋਂ ਬਾਅਦ ਦੱਖਣੀ ਕੈਰੋਲੀਨਾ 'ਚ ਤੂਫਾਨ 'ਇਆਨ' ਨੇ ਇਕ ਵਾਰ ਫਿਰ ਤਬਾਹੀ ਮਚਾਈ, ਸੜਕਾਂ 'ਤੇ ਪਾਣੀ ਭਰ ਗਿਆ, ਦਰੱਖਤ ਉਖੜ ਕੇ ਡਿੱਗ ਗਏ ਅਤੇ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। ਇਸ ਤੋਂ ਪਹਿਲਾਂ 'ਇਆਨ' ਕਾਰਨ ਫਲੋਰੀਡਾ 'ਚ ਹਜ਼ਾਰਾਂ ਘਰਾਂ ਦੀ ਬਿਜਲੀ ਚਲੀ ਗਈ ਅਤੇ ਘੱਟੋ-ਘੱਟ 17 ਲੋਕਾਂ ਦੀ ਜਾਨ ਚਲੀ ਗਈ ਸੀ।

ਫਲੋਰੀਡਾ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਜਾਨ ਗੁਆਉਣ ਵਾਲਿਆਂ ਵਿੱਚ 22 ਸਾਲਾ ਲੜਕੀ ਵੀ ਸ਼ਾਮਲ ਹੈ ਜੋ ਸ਼ੁੱਕਰਵਾਰ ਨੂੰ ਸੜਕ 'ਤੇ ਪਾਣੀ ਵਿਚ ਰੁੜ੍ਹ ਜਾਣ ਤੋਂ ਬਾਅਦ ਡੂੰਘੀ ਖਾਈ ਵਿਚ ਡਿੱਗ ਗਈ। ਇਸ ਤੋਂ ਇਲਾਵਾ ਛੱਤ ਦਾ ਕੁਝ ਹਿੱਸਾ ਸਿਰ 'ਤੇ ਡਿੱਗਣ ਨਾਲ 71 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇੱਕ 68 ਸਾਲਾ ਔਰਤ ਦੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਕਿਊਬਾ ਵਿੱਚ ਤੂਫ਼ਾਨ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ। ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਨੇ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ 3,000 ਤੋਂ ਵੱਧ ਘਰਾਂ ਦਾ ਦੌਰਾ ਕੀਤਾ। ਬਚਾਅ ਕਾਰਜ 'ਚ ਲੱਗੇ ਜਵਾਨਾਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ।

ਇਹ ਵੀ ਪੜੋ:ਭਾਰਤ ਵਿੱਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਬੈਨ

ABOUT THE AUTHOR

...view details