ਨਵੀਂ ਦਿੱਲੀ:ਯੂਕਰੇਨ ਯੁੱਧ (Ukraine war) ਕਾਰਨ ਪੈਦਾ ਹੋਏ ਊਰਜਾ ਸੰਕਟ ਨਾਲ ਅਮਲੀ ਰੂਪ 'ਚ ਨਜਿੱਠਣ ਅਤੇ ਟੈਕਸਾਂ 'ਚ ਕਟੌਤੀ ਅਤੇ ਸੁਧਾਰਾਂ ਰਾਹੀਂ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਬ੍ਰਿਟੇਨ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਲਿਜ਼ ਟਰਸ (Prime Minister Liz Truss) ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਹੱਤਵਪੂਰਨ ਸਮੇਂ 'ਚ ਦੇਸ਼ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਹ ਸਨਮਾਨ ਮਹਿਸੂਸ ਕਰ ਰਹੀ ਹੈ। ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਭਾਸ਼ਣ ਵਿੱਚ ਲਿਜ਼ ਟਰਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬ੍ਰਿਟੇਨ (britain) ਨੂੰ ਇੱਕ ਉਤਸ਼ਾਹੀ ਰਾਸ਼ਟਰ ਬਣਾਏਗੀ। ਟਰਸ ਨੇ ਕਿਹਾ ਕਿ ਉਸ ਕੋਲ ਟੈਕਸ ਕਟੌਤੀਆਂ ਅਤੇ ਸੁਧਾਰਾਂ ਰਾਹੀਂ ਆਰਥਿਕਤਾ ਨੂੰ ਅੱਗੇ ਵਧਾਉਣ ਦੀ ਦਲੇਰ ਯੋਜਨਾ ਹੈ।
ਉਸਨੇ ਵਾਅਦਾ ਕੀਤਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਵੱਲੋ ਛੇੜੀ ਗਈ ਯੂਕਰੇਨ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਨਾਲ "ਅਮਲੀ ਤੌਰ 'ਤੇ" ਨਜਿੱਠੇਗੀ। ਇਸ ਤੋਂ ਪਹਿਲਾਂ, ਕੰਜ਼ਰਵੇਟਿਵ ਪਾਰਟੀ ਦੇ ਨੇਤਾ ਟਰਸ ਨੇ 96 ਸਾਲਾ ਮਹਾਰਾਣੀ ਐਲਿਜ਼ਾਬੈਥ II (Queen Elizabeth II) ਨਾਲ ਸਕਾਟਲੈਂਡ ਦੇ ਐਬਰਡੀਨਸ਼ਾਇਰ ਸਥਿਤ ਬਾਲਮੋਰਲ ਕੈਸਲ ਨਿਵਾਸ 'ਤੇ ਮੁਲਾਕਾਤ ਕੀਤੀ ਅਤੇ ਮਹਾਰਾਣੀ ਨੇ ਰਸਮੀ ਤੌਰ 'ਤੇ ਉਨ੍ਹਾਂ ਨੂੰ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ (Britain's new Prime Minister appointed) ਕੀਤਾ। ਟਰਸ ਦੇਸ਼ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ ਅਤੇ ਉਨ੍ਹਾਂ ਦੇ ਸਾਹਮਣੇ ਚੁਣੌਤੀ ਦੇਸ਼ ਵਿੱਚ ਵੱਧ ਰਹੇ ਊਰਜਾ ਸੰਕਟ ਅਤੇ ਵਧਦੀਆਂ ਕੀਮਤਾਂ ਨਾਲ ਨਜਿੱਠਣਾ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਹਾਰਾਣੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ 'ਤੇ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਟਰਾਸ ਮਹਾਰਾਣੀ ਐਲਿਜ਼ਾਬੈਥ II ਦੇ ਸ਼ਾਸਨਕਾਲ ਦੌਰਾਨ ਦੇਸ਼ ਦੀ 15ਵੀਂ ਪ੍ਰਧਾਨ ਮੰਤਰੀ ਹੈ। ਟਰਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਸੋਮਵਾਰ ਨੂੰ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਹਰਾਇਆ।