ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਕੋਟਲੀ ਸੰਘਰ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਬਰਾੜ ਨੇ ਕੈਨੇਡੀਅਨ ਪੁਲਿਸ ਵਿੱਚ ਭਰਤੀ ਹੋ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਜਸ਼ਨਪ੍ਰੀਤ ਨੇ ਆਪਣੇ ਪਿਤਾ ਵਾਂਗ ਪੁਲਿਸ 'ਚ ਭਰਤੀ (Federal Correctional Officer) ਹੋ ਕੇ ਸਮਾਜ ਦੀ ਸੇਵਾ ਕਰਨ ਦਾ ਸੁਪਨਾ ਦੇਖਿਆ ਅਤੇ ਆਪਣੀ ਮਿਹਨਤ ਨਾਲ ਇਸ ਨੂੰ ਪੂਰਾ ਕੀਤਾ ਹੈ।
ਕੈਨੇਡਾ 'ਚ ਅਫ਼ਸਰ ਬਣਿਆ ਮੁਕਤਸਰ ਦਾ ਨੌਜਵਾਨ, ਕੈਨੇਡੀਅਨ ਪੁਲਿਸ ਵਿੱਚ ਹੋਇਆ ਭਰਤੀ - canada police
Jashanpreet Singh Brar Peace Officer In Canada : ਇਸ ਸਮੇਂ ਮੁਕਤਸਰ ਵਿਖੇ ਜਸ਼ਨਪ੍ਰੀਤ ਸਿੰਘ ਬਰਾੜ ਦੇ ਘਰ ਖੁਸ਼ੀ ਦਾ ਮਾਹੌਲ ਹੈ। ਜਸ਼ਨਪ੍ਰੀਤ ਸਿੰਘ ਕੈਨੇਡਾ 'ਚ ਅਫਸਰ ਬਣ ਗਿਆ ਹੈ। ਜਸ਼ਨਪ੍ਰੀਤ ਸਿੰਘ ਬਰਾੜ ਦੀ ਪੀਸ ਅਫ਼ਸਰ ਵਜੋਂ ਭਰਤੀ ਹੋਈ ਹੈ।

Published : Jan 2, 2024, 5:07 PM IST
|Updated : Jan 3, 2024, 8:08 AM IST
ਪਿਤਾ ਵੀ ਰਹਿ ਚੁੱਕੇ ਸਬ ਇੰਸਪੈਕਟਰ: ਜਸ਼ਨਪ੍ਰੀਤ ਦੇ ਪਿਤਾ ਕੌਰ ਸਿੰਘ ਬਰਾੜ ਪੰਜਾਬ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਜਸ਼ਨਪ੍ਰੀਤ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਪੁਲਿਸ 'ਚ ਭਰਤੀ ਹੋ ਕੇ ਸਮਾਜ ਦੀ ਸੇਵਾ ਕਰੇ, ਜਿਸ ਨੂੰ ਉਸ ਨੇ ਪੂਰਾ ਕੀਤਾ ਹੈ। ਕੈਨੇਡਾ ਵਿੱਚ ਫੈਡਰਲ ਕਰੈਕਸ਼ਨਲ ਅਫਸਰ (Peace Officer) ਬਣ ਕੇ ਉਸ ਨੇ ਨਾ ਸਿਰਫ਼ ਆਪਣੇ ਮਾਪਿਆਂ ਦਾ, ਸਗੋਂ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਕੀਤਾ ਹੈ।
ਕੈਨੇਡਾ ਵਿੱਚ ਸਖ਼ਤ ਮਿਹਨਤ ਕੀਤੀ: ਦੱਸ ਦਈਏ ਕਿ ਜਸ਼ਨਪ੍ਰੀਤ ਸਿੰਘ ਬਰਾੜ ਨੇ 2017 ਵਿੱਚ ਡੇਰਾ ਭਾਈ ਮਸਤਾਨ ਸੀਨੀਅਰ ਸੈਕੰਡਰੀ ਸਕੂਲ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਾਮਰਸ ਵਿੱਚ 12 ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਬਾਅਦ, ਉੱਚੇਰੀ ਵਿੱਦਿਆ ਲਈ ਕੈਨੇਡਾ ਚਲਾ ਗਿਆ। ਉੱਥੇ ਜਾ ਕੇ ਬਹੁਤ (Punjabi Officer in canada) ਮਿਹਨਤ ਅਤੇ ਪਾਰਟ ਟਾਈਮ ਨੌਕਰੀ ਵੀ ਕੀਤੀ। 2021 ਵਿੱਚ ਕੈਨੇਡਾ ਲਈ ਪੀ.ਆਰ. ਪ੍ਰਾਪਤ ਕੀਤੀ। ਫਿਰ ਜਸ਼ਨਪ੍ਰੀਤ ਨੇ ਆਪਣੇ ਪਿਤਾ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਅਤੇ 21 ਦਸੰਬਰ 2023 ਨੂੰ ਆਪਣੀ ਸਿਖਲਾਈ ਪੂਰੀ ਕੀਤੀ ਅਤੇ ਪੀਸ ਅਫਸਰ ਦਾ ਅਹੁਦਾ ਹਾਸਿਲ ਕੀਤਾ।