ਚੰਡੀਗੜ੍ਹ: ਹੈਵਾਨੀਅਤ ਦੇ ਬਹੁਤ ਸਾਰੇ ਕਿੱਸਾ ਸਮੇਂ ਸਮੇਂ ਉੱਤੇ ਸਾਹਮਣੇ ਆਉਂਦੇ ਰਹੇ ਹਨ, ਪਰ ਹੁਣ ਇੰਗਲੈਂਡ ਤੋਂ ਹੈਵਾਨੀਅਤ ਦਾ ਅਜਿਹਾ ਕਬੂਲਨਾਮਾ ਸਾਹਮਣੇ ਆਇਆ ਹੈ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਗਲੈਂਡ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਰਹੇ ਡੇਵਿਡ ਕੈਰਿਕ ਨੂੰ 2003 ਤੋਂ 2020 ਦਰਮਿਆਨ ਨੌਕਰੀ ਦੌਰਾਨ 24 ਔਰਤਾਂ ਨਾਲ ਬਲਾਤਕਾਰ ਕਰਨ ਅਤੇ 12 ਤੋਂ ਵੱਧ ਔਰਤਾਂ ਨੂੰ ਸੈਕਸ ਗੁਲਾਮ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਔਰਤਾਂ ਨੂੰ ਗੁਲਾਮ ਬਣਾਇਆ: ਇਸ ਪੂਰੇ ਮਾਮਲੇ 'ਚ ਸਭ ਤੋਂ ਭਿਆਨਕ ਗੱਲ ਇਹ ਹੈ ਕਿ 48 ਸਾਲਾ ਡੇਵਿਡ ਨੇ ਜਿਸ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਦਰਅਸਲ ਉਹ ਬਹੁਤ ਹੀ ਬੇਰਹਿਮ ਤਰੀਕੇ ਨਾਲ ਔਰਤਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਪੁਲਿਸ ਮੁਤਾਬਕ ਕੈਰਿਕ ਆਪਣੇ ਅਹੁਦੇ ਦਾ ਫਾਇਦਾ ਚੁੱਕ ਕੇ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਸੀ ਅਤੇ ਜਦੋਂ ਔਰਤਾਂ ਉਸ ਦੇ ਜਾਲ ਵਿੱਚ ਫਸ ਜਾਂਦੀਆਂ ਸਨ ਤਾਂ ਉਹ ਉਨ੍ਹਾਂ ਔਰਤਾਂ ਦਾ ਬਹੁਤ ਹੀ ਬੇਰਹਿਮ ਤਰੀਕੇ ਨਾਲ ਸ਼ੋਸ਼ਣ ਕਰਦਾ ਸੀ। ਫਿਰ ਉਹ ਆਪਣੇ ਪੁਲਿਸ ਅਫਸਰ ਹੋਣ ਦੀਆਂ ਧਮਕੀਆਂ ਦੇ ਕੇ ਔਰਤਾਂ ਨੂੰ ਚੁੱਪ ਕਰਾਉਂਦਾ ਸੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਪੀੜਤਾਂ 'ਚੋਂ ਇਕ ਮਹਿਲਾ ਨੂੰ ਡੇਵਿਡ ਨੇ 10 ਘੰਟੇ ਤੱਕ ਬਿਨਾਂ ਖਾਧੇ ਇਕ ਛੋਟੀ ਅਲਮਾਰੀ 'ਚ ਕੈਦ ਰੱਖਿਆ। ਉਹ ਗੁਲਾਮ ਬਣਾ ਕੇ ਰੱਖੀਆਂ ਔਰਤਾਂ ਨੂੰ ਬੈਲਟ ਨਾਲ ਕੁੱਟਦਾ ਸੀ ਅਤੇ ਉਨ੍ਹਾਂ ਦੇ ਕੱਪੜੇ ਲਾਹ ਕੇ ਘਰ ਸਾਫ਼ ਕਰਦਾ ਸੀ।