ਪੰਜਾਬ

punjab

ETV Bharat / international

Florida Mass Shooting: ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਚੱਲੀਆਂ ਤਾਬੜਤੋੜ ਗੋਲ਼ੀਆਂ, 10 ਲੋਕ ਗੰਭੀਰ ਜ਼ਖਮੀ - Florida Mass Shooting

ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹੀਆਂ ਘਟਨਾਵਾਂ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਫਲੋਰੀਡਾ ਸ਼ਹਿਰ 'ਚ ਇਸ ਵਾਰ ਕੁਝ ਬਦਮਾਸ਼ਾਂ ਨੇ ਚੱਲਦੀ ਗੱਡੀ 'ਚੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ 10 ਲੋਕ ਜ਼ਖਮੀ ਹੋ ਗਏ।

florida mass shooting: At least 10 injured in latest mass shooting in Florida
florida mass shooting: ਅਮਰੀਕਾ ਦੇ ਸ਼ਹਿਰ ਫਲੋਰੀਡਾ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ,10 ਲੋਕ ਗੰਭੀਰ ਜ਼ਖਮੀ

By

Published : Jan 31, 2023, 10:18 AM IST

ਫਲੋਰੀਡਾ:ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹੀਆਂ ਘਟਨਾਵਾਂ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਫਲੋਰੀਡਾ ਸ਼ਹਿਰ 'ਚ ਵਾਪਰੀ ਹੈ ਜਿਥੇ ਇਸ ਵਾਰ ਕੁਝ ਬਦਮਾਸ਼ਾਂ ਨੇ ਚੱਲਦੀ ਗੱਡੀ 'ਚੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ਨਾਲ ਤਕਰੀਬਨ 10 ਲੋਕ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਪੁਲਿਸ ਨੇ ਦੱਸਿਆ ਕਿ ਕੁਝ ਬਦਮਾਸ਼ ਸੇਡਾਨ ਕਾਰ 'ਚ ਆਏ ਸਨ। ਇਕ ਥਾਂ 'ਤੇ ਕਾਰ ਦੀ ਰਫ਼ਤਾਰ ਹੌਲੀ ਹੋ ਗਈ ਤਾਂ ਬਦਮਾਸ਼ਾਂ ਨੇ ਖਿੜਕੀ ਤੋਂ ਹੇਠਾਂ ਉਤਰ ਕੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਕੁਝ ' ਚ ਦਹਿਸ਼ਤ ਫੈਲਾ ਕੇ ਮੌਕੇ ਤੋਂ ਫਰਾਰ ਹੋ ਗਏ ।

ਮੌਕੇ ਤੋਂ ਕੁਝ ਨਸ਼ੀਲੇ ਪਦਾਰਥ ਮਿਲੇ: ਪੁਲਿਸ ਵੱਲੋਂ ਗੱਡੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਸਥਾਨਕ ਸਮੇਂ ਅਨੁਸਾਰ ਤੜਕੇ 3.43 ਵਜੇ ਆਇਓਵਾ ਐਵੇਨਿਊ ਨਾਰਥ ਅਤੇ ਪਲਮ ਸਟਰੀਟ ਨੇੜੇ ਗੋਲੀਆਂ ਚਲਾਈਆਂ ਗਈਆਂ। ਹਮਲੇ 'ਚ ਜ਼ਖਮੀ ਹੋਏ ਲੋਕਾਂ ਦੀ ਉਮਰ 20 ਤੋਂ 35 ਸਾਲ ਦੇ ਵਿਚਕਾਰ ਹੈ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੂੰ ਮੌਕੇ ਤੋਂ ਕੁਝ ਨਸ਼ੀਲੇ ਪਦਾਰਥ ਮਿਲੇ ਹਨ। ਜਾਂਚ ਕਰ ਰਹੀ ਪੁਲਿਸ ਨੂੰ ਸ਼ੱਕ ਹੈ ਕਿ ਇੱਥੇ ਨਸ਼ਿਆਂ ਦੀ ਤਸਕਰੀ ਹੋ ਰਹੀ ਸੀ। ਸੈਮ ਟੇਲਰ ਨੇ ਕਿਹਾ ਕਿ ਆਪਣੇ 34 ਸਾਲ ਦੇ ਕਰੀਅਰ 'ਚ ਉਸ ਨੇ ਕਦੇ ਵੀ ਅਜਿਹੇ ਕੇਸ 'ਤੇ ਕੰਮ ਨਹੀਂ ਕੀਤਾ ਜਿੱਥੇ ਇਕ ਵਾਰ 'ਚ ਇੰਨੇ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਹੋਵੇ।

ਇਹ ਵੀ ਪੜ੍ਹੋ :Bomb Blast at Peshawar: ਪਾਕਿਸਤਾਨ ਮਸਜਿਦ ਵਿੱਚ ਧਮਾਕਾ, ਮਰਨ ਵਾਲਿਆਂ ਦੀ ਗਿਣਤੀ ਹੋਈ 63

ਅਮਰੀਕਾ 'ਚ ਹਰ ਦਿਨ ਅਜਿਹੀਆਂ ਵਾਰਦਾਤਾਂ: ਇਥੇ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਅਮਰੀਕਾ ਦੇ ਵਿਚ ਹਰ ਦਿਨ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ , ਹਾਲ ਹੀ 'ਚ ਕੈਲੀਫੋਰਨੀਆ ਸੂਬੇ ’ਚ ਸ਼ਨੀਵਾਰ ਦੀ ਸਵੇਰ ਗੋਲ਼ੀਬਾਰੀ ਦੀ ਤਾਜ਼ਾ ਘਟਨਾ ’ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 4 ਹੋਰ ਜ਼ਖ਼ਮੀ ਹੋ ਗਏ। ਲਾਸ ਏਂਜਲਸ ਪੁਲਿਸ ਵਿਭਾਗ ਦੇ ਸਾਰਜੈਂਟ ਫ੍ਰੈਂਕ ਪ੍ਰੇਸਿਆਡੋ ਨੇ ਲਾਸ ਏਂਜਲਸ ਦੇ ਨੇੜੇ ਬੇਵਰਲੀ ਕਰੈਸਟ ’ਚ ਦੇਰ ਰਾਤ 2:30 ਵਜੇ ਗੋਲ਼ੀਬਾਰੀ ਦੀ ਪੁਸ਼ਟੀ ਕੀਤੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ 7 ਲੋਕਾਂ ਨੂੰ ਗੋਲ਼ੀ ਮਾਰੀ ਗਈ ਹੈ, ਉਨ੍ਹਾਂ ’ਚੋਂ 4 ਬਾਹਰ ਸਨ, ਜਦਕਿ 3 ਮਾਰੇ ਗਏ ਵਿਅਕਤੀ ਗੱਡੀ ਦੇ ਅੰਦਰ ਸਨ।

ABOUT THE AUTHOR

...view details