ਪੰਜਾਬ

punjab

ETV Bharat / international

ਪਾਕਿਸਤਾਨ ਵਿੱਚ ਹੜ੍ਹ ਨੇ ਮਚਾਇਆ ਕੋਹਰਾਮ, ਲਗਭਗ 18 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ - ਪਾਕਿਸਤਾਨ ਵਿੱਚ ਭਾਰੀ ਆਰਥਿਕ ਸੰਕਟ

ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਭਾਰੀ ਆਰਥਿਕ ਨੁਕਸਾਨ (flood caused havoc in Pakistan) ਹੋਣ ਦੀ ਸੰਭਾਵਨਾ ਹੈ। ਹੜ੍ਹ ਕਾਰਨ ਲੱਖਾਂ ਏਕੜ ਜ਼ਮੀਨ ਵਿੱਚ ਖੜ੍ਹੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ ਵਿੱਚ ਜਾਨੀ ਨੁਕਸਾਨ ਤੋਂ ਇਲਾਵਾ ਹੁਣ ਤੱਕ 18 ਅਰਬ ਡਾਲਰ ਦਾ ਮਾਲੀ (Estimated loss of 18 billion dollars) ਨੁਕਸਾਨ ਹੋ ਚੁੱਕਾ ਹੈ।

FLOOD IN PAKISTAN EXPECTED TO SUFFER A LOSS OF ABOUT 18 BILLION DOLLAR DUE TO THE FLOODS
ਪਾਕਿਸਤਾਨ ਵਿੱਚ ਹੜ੍ਹ ਨੇ ਮਚਾਇਆ ਕੋਹਰਾਮ, ਲਗਭਗ 18 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ

By

Published : Sep 10, 2022, 11:12 AM IST

ਪਾਕਿਸਤਾਨ: ਇਸਲਾਮਾਬਾਦ ਪਾਕਿਸਤਾਨ ਦੇ ਵੱਡੇ ਇਲਾਕਿਆਂ ਵਿੱਚ ਭਿਆਨਕ ਹੜ੍ਹਾਂ ਕਾਰਨ ਲੱਖਾਂ ਏਕੜ ਜ਼ਮੀਨ ਤਬਾਹ ਹੋਣ ਨਾਲ ਲੱਖਾਂ ਲੋਕ ਬੇਘਰ ਹੋਣ ਲਈ ਮਜਬੂਰ ਹੋ (Millions of people became homeless) ਗਏ ਹਨ। ਇਸ ਸਥਿਤੀ ਵਿੱਚ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਕਰੀਬ 18 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਪਾਕਿਸਤਾਨੀ ਮੀਡੀਆ ਵਿੱਚ ਕਿਹਾ ਗਿਆ ਹੈ ਕਿ ਹੜ੍ਹ ਕਾਰਨ 80 ਲੱਖ ਏਕੜ ਤੋਂ ਜ਼ਿਆਦਾ ਫਸਲ ਤਬਾਹ ਹੋ (80 lakh acres of crops destroyed) ਗਈ ਹੈ।

ਇਸ ਤੋਂ ਇਲਾਵਾ 3.3 ਕਰੋੜ ਤੋਂ ਵੱਧ ਲੋਕ ਵੀ ਬੇਘਰ (More than 3 crore people also became homeless)ਹੋਏ ਹਨ। ਅਖਬਾਰ ‘ਦ ਨਿਊਜ਼ ਇੰਟਰਨੈਸ਼ਨਲ’ ਮੁਤਾਬਕ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਲਾਂਕਣ ਕਰਨ ਉੱਤੇ ਸਰਕਾਰ ਨੂੰ ਪਤਾ ਲੱਗਾ ਹੈ ਕਿ ਇਹ ਨੁਕਸਾਨ ਲਗਭਗ 18 ਅਰਬ ਡਾਲਰ ਦਾ ਹੋਵੇਗਾ। ਦੇਸ਼ ਦਾ ਇੱਕ ਤਿਹਾਈ ਹਿੱਸਾ ਹੜ੍ਹਾਂ ਨਾਲ (One third affected by floods) ਪ੍ਰਭਾਵਿਤ ਹੈ। ਇਸ ਖਬਰ ਮੁਤਾਬਕ ਪਾਕਿਸਤਾਨ ਨੂੰ ਇਸ ਹੜ੍ਹ ਨਾਲ ਹੋਣ ਵਾਲਾ ਨੁਕਸਾਨ ਹੋਰ ਵਧ ਸਕਦਾ ਹੈ।

ਇਹ ਵੀ ਪੜ੍ਹੋ:ਪਾਕਿਸਤਾਨ ਵਿੱਚ ਪੋਲੀਓ ਟੀਕਾਕਰਨ ਟੀਮ ਉੱਤੇ ਹਮਲਾ, ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ

ਦਰਅਸਲ, ਪਹਿਲਾਂ 42 ਲੱਖ ਏਕੜ ਵਿੱਚ ਬੀਜੀ ਫ਼ਸਲ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਨਵਾਂ ਅਨੁਮਾਨ 82.5 ਲੱਖ ਏਕੜ ਵਿੱਚ ਫ਼ਸਲ ਦੇ ਬਰਬਾਦ ਹੋਣ ਦਾ ਹੈ। ਰਿਪੋਰਟ ਮੁਤਾਬਕ ਨਰਮੇ, ਝੋਨੇ ਸਮੇਤ ਕਈ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਜੇਕਰ ਹੜ੍ਹਾਂ ਦੇ ਪਾਣੀ ਦਾ ਸਹੀ ਢੰਗ ਨਾਲ (Huge economic crisis in Pakistan) ਨਿਕਾਸ ਨਾ ਹੋਇਆ ਤਾਂ ਇਸ ਦਾ ਅਸਰ ਕਣਕ ਦੀ ਬਿਜਾਈ ਉੱਤੇ ਵੀ ਪੈ ਸਕਦਾ ਹੈ। ਇਸ ਦੌਰਾਨ ਕੌਮੀ ਖੁਰਾਕ ਸੁਰੱਖਿਆ ਮੰਤਰਾਲੇ ਨੂੰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਸਬੰਧੀ ਵੇਰਵੇ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ।

ABOUT THE AUTHOR

...view details