ਕੋਪੇਨਹੇਗਨ ਫਿਨਲੈਂਡ ਦੀ ਪ੍ਰਧਾਨ ਮੰਤਰੀ (Finnish Prime Minister) ਸਨਾ ਮਾਰਿਨ (sanna marin ) ਦੀ ਪਾਰਟੀ ਦਾ ਇੱਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ (viral video) ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ 36 ਸਾਲਾ ਪ੍ਰਧਾਨ ਮੰਤਰੀ ਸਨਾ ਮਾਰਿਨ ਆਪਣੇ ਦੋਸਤਾਂ ਨਾਲ ਨੱਚਦੀ, ਗਾਉਂਦੀ ਤੇ ਸ਼ਰਾਬ ਪੀਂਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ 'ਤੇ ਪਾਰਟੀ ਦੌਰਾਨ ਡਰੱਗਜ਼ ਲੈਣ ਦੇ ਦੋਸ਼ ਵੀ ਲੱਗੇ ਹਨ। ਹਾਲਾਂਕਿ, ਪੀਐਮ ਮਾਰਿਨ ਨੇ ਡਰੱਗ ਲੈਣ ਦੇ ਦਾਅਵਿਆਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਉਸਨੇ ਆਪਣੇ ਦੋਸਤਾਂ ਨਾਲ ਪਾਰਟੀ ਕਰਦੇ ਸਮੇਂ ਕੁਝ ਵੀ ਗਲਤ ਨਹੀਂ ਕੀਤਾ।
ਵਾਇਰਲ ਵੀਡੀਓ ਵਿੱਚ ਘੱਟੋ-ਘੱਟ ਛੇ ਲੋਕਾਂ ਨੂੰ ਫਿਨਲੈਂਡ ਦੇ ਪ੍ਰਧਾਨ ਮੰਤਰੀ (Finnish Prime Minister) ਨਾਲ ਨੱਚਦੇ ਅਤੇ ਗਾਉਂਦੇ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮਾਰਿਨ ਆਪਣੀਆਂ ਬਾਹਾਂ ਫੜ ਕੇ ਡਾਂਸ ਫਲੋਰ 'ਤੇ ਨੱਚ ਰਹੀ ਹੈ। ਐਸੋਸੀਏਟਿਡ ਪ੍ਰੈਸ (ਏਪੀ) ਦੇ ਅਨੁਸਾਰ, ਪੀਐਮ ਮਾਰਿਨ ਨੇ ਫਿਨਿਸ਼ ਪ੍ਰਸਾਰਕ YLE ਨੂੰ ਕਿਹਾ ਕਿ ਮੈਂ ਨਿਰਾਸ਼ ਹਾਂ ਕਿ ਇਹ ਜਨਤਕ ਹੋ ਗਿਆ ਹੈ। ਮੈਂ ਦੋਸਤਾਂ ਨਾਲ ਸ਼ਾਮ ਬਿਤਾਈ ਮੈਂ ਨਸ਼ਾ ਨਹੀਂ ਕੀਤਾ ਹੈ। ਉਸ ਨੇ ਸਾਫ਼ ਲਹਿਜੇ ਵਿੱਚ ਕਿਹਾ ਕਿ ਮੈਂ ਸ਼ਰਾਬ ਤੋਂ ਇਲਾਵਾ ਕੁਝ ਨਹੀਂ ਲਿਆ। ਮੈਂ ਪਾਰਟੀ ਵਿੱਚ ਡਾਂਸ ਕੀਤਾ, ਗਾਇਆ ਅਤੇ ਬਹੁਤ ਮਸਤੀ ਕੀਤੀ। ਇਹ ਪਾਰਟੀ ਪੂਰੀ ਤਰ੍ਹਾਂ ਕਾਨੂੰਨੀ ਘੇਰੇ ਦੇ ਅੰਦਰ ਸੀ।