ਲਖਨਊ:ਫਰਾਂਸ 'ਚ ਇਸ ਸਮੇਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਦੰਗਿਆਂ ਨਾਲ ਪੂਰਾ ਜਰਮਨ ਫਰਾਂਸ ਦਹਿਲਿਆ ਹੋਇਆ ਹੈ। ਤਾਂ ਉੱਥੇ ਹੀ ਇਸ ਵਿਚਾਲੇ ਦੰਗਿਆਂ ਦੀ ਸਥਿਤੀ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮਦਦ ਲਈ ਵਿਸ਼ਵ ਪੱਧਰ 'ਤੇ ਮੰਗ ਕੀਤੀ ਜਾ ਰਹੀ ਹੈ। ਦਰਅਸਲ ਦੁਨੀਆ ਦੇ ਮਸ਼ਹੂਰ ਡਾਕਟਰ ਪ੍ਰੋਫੈਸਰ ਐੱਨ.ਜੌਹਨ ਕੈਮ ਨੇ ਦੰਗਿਆਂ ਨੂੰ ਰੋਕਣ ਲਈ ਯੋਗੀ ਆਦਿਤਿਆਨਾਥ ਦੇ ਮਾਡਲ ਦੀ ਤਾਰੀਫ਼ ਕੀਤੀ ਹੈ।ਪ੍ਰੋਫੈਸਰ ਐੱਨ.ਜੌਹਨ ਨੇ ਇੱਕ ਟਵੀਟ ਕਰਦਿਆਂ ਉਨ੍ਹਾਂ ਦੀ ਨੀਤੀ ਅਤੇ ਦੰਗਾਕਾਰੀਆਂ, ਅਪਰਾਧੀਆਂ ਵਿਰੁੱਧ ਕਾਰਵਾਈ ਤੋਂ ਪ੍ਰਭਾਵਿਤ ਹੋ ਕੇ ਟਵੀਟ ਜ਼ਰੀਏ ਬੁਲਡੋਜ਼ਰ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੀ ਹੈ। ਉਹਨਾਂ ਇੱਕ ਟਵੀਟ ਵਿੱਚ ਕਿਹਾ ਕਿ “CM ਯੋਗੀ 24 ਘੰਟਿਆਂ ਵਿੱਚ ਫਰਾਂਸ ਦੇ ਦੰਗਿਆਂ ਨੂੰ ਰੋਕ ਸਕਦੇ ਹਨ। ਦੂਜੇ ਟਵੀਟ ਵਿੱਚ ਅੱਗੇ ਲਿਖਿਆ ਕਿ ਭਾਰਤ ਵਿੱਚ ਕਾਨੂੰਨ/ਵਿਵਸਥਾ ਨੂੰ ਚਲਾਉਣ ਅਤੇ ਕਾਇਮ ਰੱਖਣ ਦਾ ਇੱਕੋ ਇੱਕ ਤਰੀਕਾ ਇਹ ਹੈ! ਬਾਕੀ ਸਭ ਕੁਝ ਬੇਵਕੂਫੀ ਅਤੇ ਬਕਵਾਸ ਹੈ। ਦੱਸ ਦਈਏ ਕਿ ਇਸ ਸਮੇਂ ਸੀਐਮ ਯੋਗੀ ਦੇ ਨਾਲ ਬੁਲਡੋਜ਼ਰ ਵਾਲੀ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੰਗਾਕਾਰੀਆਂ ਦੇ ਭਾਈਚਾਰੇ ਨਾਲ ਸਖ਼ਤੀ ਨਾਲ ਪੇਸ਼ ਆਉਂਦੇ:ਜਰਮਨ ਪ੍ਰੋਫੈਸਰ ਐਨ.ਜੌਨ ਦੇ ਇਹ ਟਵੀਟ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ । ਯੂਰਪ ਦੇ ਪ੍ਰਸਿੱਧ ਡਾਕਟਰ ਪ੍ਰੋਫੈਸਰ ਐਨ. ਫਰਾਂਸ ਵਿਚ ਦੰਗਿਆਂ ਨਾਲ ਨਜਿੱਠਣ ਲਈ ਸੀਐਮ ਯੋਗੀ ਨੂੰ ਭੇਜਣ ਦੀ ਜੌਹਨ ਕੈਮ ਦੀ ਮੰਗ 'ਤੇ ਭਾਜਪਾ ਦੇ ਬੁਲਾਰੇ ਬਾਜਪਾਈ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਇਹ ਖਾਸ ਗੱਲ ਹੈ ਕਿ ਉਹ ਦੰਗਾਕਾਰੀਆਂ ਦੇ ਭਾਈਚਾਰੇ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹਨ। ਦੰਗਾਕਾਰੀਆਂ ਤੋਂ ਵਸੂਲੀ ਕਰਵਾ ਲੈਂਦੇ ਹਨ । ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਘਰਾਂ 'ਤੇ ਬੁਲਡੋਜ਼ਰ ਚਲਾਏ ਜਾਂਦੇ ਹਨ। ਸਾਰੀ ਦੁਨੀਆ ਇਸ ਗੱਲ ਨੂੰ ਸਵੀਕਾਰ ਕਰ ਰਹੀ ਹੈ।