ਪੰਜਾਬ

punjab

ETV Bharat / international

Nigeria oil refinery explosion: ਦੱਖਣੀ ਨਾਈਜੀਰੀਆ ਵਿੱਚ ਗੈਰ ਕਾਨੂੰਨੀ ਤੇਲ ਰਿਫਾਈਨਰੀ ਵਿੱਚ ਧਮਾਕਾ, 18 ਲੋਕਾਂ ਦੀ ਹੋਈ ਮੌਤ - ਗੈਰ ਕਾਨੂੰਨੀ ਤੇਲ ਰਿਫਾਈਨਰੀ ਵਿੱਚ ਧਮਾਕਾ

ਦੱਖਣੀ ਨਾਈਜੀਰੀਆ 'ਚ ਗੈਰ-ਕਾਨੂੰਨੀ ਤੇਲ ਰਿਫਾਈਨਰੀ 'ਚ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। (Nigeria oil refinery explosion)

Nigeria oil refinery explosion
Nigeria oil refinery explosion

By ETV Bharat Punjabi Team

Published : Oct 4, 2023, 10:14 AM IST

ਅਬੂਜਾ: ਦੱਖਣੀ ਨਾਈਜੀਰੀਆ ਵਿੱਚ ਇੱਕ ਗੈਰ-ਕਾਨੂੰਨੀ ਤੇਲ ਰਿਫਾਈਨਰੀ ਵਿੱਚ ਧਮਾਕੇ ਵਿੱਚ ਇੱਕ ਗਰਭਵਤੀ ਔਰਤ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 25 ਜ਼ਖਮੀਆਂ ਨੂੰ ਬਚਾ ਲਿਆ ਗਿਆ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇੱਥੇ ਲੋਕ ਗੈਰ ਕਾਨੂੰਨੀ ਢੰਗ ਨਾਲ ਤੇਲ ਕੱਢਦੇ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੱਖਣੀ ਨਾਈਜੀਰੀਆ ਵਿੱਚ ਇੱਕ ਗੈਰ-ਕਾਨੂੰਨੀ ਤੇਲ ਰਿਫਾਈਨਰੀ ਵਿੱਚ ਇੱਕ ਧਮਾਕੇ ਵਿੱਚ ਇੱਕ ਗਰਭਵਤੀ ਔਰਤ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਇਮੋਹੁਆ ਜ਼ਿਲ੍ਹੇ ਵਿੱਚ ਇੱਕ ਘਰੇਲੂ ਰਿਫਾਇਨਰੀ ਨੇੜੇ ਵਾਪਰੀ। ਇਸ ਕਾਰਨ ਕਈ ਲੋਕ ਬੁਰੀ ਤਰ੍ਹਾਂ ਝੁਲਸ ਗਏ। ਕਈ ਲੋਕ ਸੜ ਜਾਣ ਕਾਰਨ ਪਛਾਣ ਤੋਂ ਬਾਹਰ ਸਨ, ਜਦਕਿ ਕਈਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਦੱਸਿਆ ਜਾ ਰਿਹਾ ਕਿ ਨਾਈਜੀਰੀਆ ਦੇ ਤੇਲ ਸਮੂਹ ਨਾਈਜਰ ਡੈਲਟਾ ਖੇਤਰ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਰਿਫਾਈਨਿੰਗ ਆਮ ਹੈ ਕਿਉਂਕਿ ਗਰੀਬ ਸਥਾਨਕ ਲੋਕ ਪੈਸੇ ਕਮਾਉਣ ਲਈ ਗੈਰਕਾਨੂੰਨੀ ਢੰਗ ਨਾਲ ਈਧਨ ਪੈਦਾ ਕਰਦੇ ਹਨ। ਇਸ ਲਈ ਪਾਈਪ ਲਾਈਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਈਧਨ ਕੱਢਣ ਲਈ ਕੱਚੇ ਤੇਲ ਨੂੰ ਡਰੰਮਾਂ ਵਿੱਚ ਉਬਾਲਿਆ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਅਕਸਰ ਧਮਾਕਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਇਕ ਰਿਪੋਰਟ ਦੇ ਅਨੁਸਾਰ, ਨਾਈਜੀਰੀਅਨ ਅਪਸਟ੍ਰੀਮ ਪੈਟਰੋਲੀਅਮ ਰੈਗੂਲੇਟਰੀ ਕਮਿਸ਼ਨ ਨੇ ਕਿਹਾ ਸੀ ਕਿ ਨਾਈਜੀਰੀਆ ਨੂੰ ਸਾਲ 2021 ਅਤੇ 2022 ਦੌਰਾਨ ਚੋਰੀ ਦੇ ਕਾਰਨ ਘੱਟੋ ਘੱਟ 3 ਬਿਲੀਅਨ ਡਾਲਰ ਕੱਚੇ ਤੇਲ ਦਾ ਨੁਕਸਾਨ ਹੋਇਆ ਹੈ। ਅਫ਼ਰੀਕਾ ਵਿੱਚ ਨਾਈਜੀਰੀਆ ਭਰਪੂਰ ਮਾਤਰਾ ਵਿੱਚ ਤੇਲ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਉਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹ ਸਰਕਾਰ ਦੁਆਰਾ ਛੱਡਿਆ ਹੋਇਆ ਹੈ। (Nigeria oil refinery explosion)

ABOUT THE AUTHOR

...view details