ਪੰਜਾਬ

punjab

ETV Bharat / international

ਅਫਗਾਨਿਸਤਾਨ ਬੰਬ ਧਮਾਕੇ ਵਿੱਚ ਅੱਠ ਦੀ ਮੌਤ: ਤਾਲਿਬਾਨ - ਬੰਬ ਧਮਾਕੇ ’ਚ 8 ਲੋਕਾਂ ਦੀ ਮੌਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਮਸਜਿਦ ਨੇੜੇ ਹੋਏ ਬੰਬ ਧਮਾਕੇ ’ਚ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ।

ਅਫਗਾਨਿਸਤਾਨ ਬੰਬ ਧਮਾਕੇ ਵਿੱਚ ਅੱਠ ਦੀ ਮੌਤ
ਅਫਗਾਨਿਸਤਾਨ ਬੰਬ ਧਮਾਕੇ ਵਿੱਚ ਅੱਠ ਦੀ ਮੌਤ

By

Published : Aug 6, 2022, 12:18 PM IST

ਇਸਲਾਮਾਬਾਦ:ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ੁੱਕਰਵਾਰ ਨੂੰ ਇਕ ਮਸਜਿਦ ਨੇੜੇ ਕਾਰ ਬੰਬ ਧਮਾਕੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਕਾਬੁਲ ਦੇ ਪੁਲਿਸ ਮੁਖੀ ਲਈ ਤਾਲਿਬਾਨ ਵੱਲੋਂ ਨਿਯੁਕਤ ਕੀਤੇ ਗਏ ਬੁਲਾਰੇ ਖਾਲਿਦ ਜ਼ਦਰਾਨ ਮੁਤਾਬਕ ਇਹ ਬੰਬ ਧਮਾਕਾ ਪੱਛਮੀ ਕਾਬੁਲ ਦੇ ਸ਼ੀਆ ਬਹੁਲ ਸਰ-ਏ ਕਾਰੇਜ਼ ਇਲਾਕੇ ਵਿੱਚ ਹੋਇਆ।

ਸ਼ੁਰੂਆਤੀ ਰਿਪੋਰਟਾਂ 'ਚ ਦੋ ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਬਾਅਦ 'ਚ ਕੁਝ ਜ਼ਖਮੀਆਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਗਈ। ਇਸ ਬੰਬ ਧਮਾਕੇ ਦੀ ਹੁਣ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜੋ:ਗਾਜ਼ਾ ਪੱਟੀ 'ਤੇ ਇਜ਼ਰਾਈਲ ਦੇ ਹਮਲੇ 'ਚ ਹਮਾਸ ਕਮਾਂਡਰ ਸਮੇਤ 10 ਦੀ ਮੌਤ

ABOUT THE AUTHOR

...view details