ਅੰਕਾਰਾ/ਦੰਮਿਸ਼ਕ:ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਨੂੰ ਆਏ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 15,000 ਹੋ ਗਈ ਹੈ। ਅਧਿਕਾਰੀਆਂ ਅਤੇ ਬਚਾਅ ਟੀਮ ਵੱਲੋਂ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਤੁਰਕੀ ਦੇ ਰਾਸ਼ਟਰਪਤੀ ਰਜਬ ਤਇਅਬ ਏਰਦੁਗਨ ਨੇ ਬੁੱਧਵਾਰ ਨੂੰ ਸਭ ਤੋਂ ਪ੍ਰਭਾਵਤ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭੂਚਾਲ ਕਾਰਨ ਕੁੱਲ 9 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਸੀ ਕਿ 40,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜੋ:Imran khan on Kashm: ਪਾਕਿਸਤਾਨ ਦੇ ਸਾਬਕਾ ਪੀਐੱਮ ਦੀ ਨਾਪਾਕ ਸ਼ਰਤ, 'ਮੋਦੀ ਕਸ਼ਮੀਰ ਦਾ ਵਿਸ਼ੇਸ਼ ਦਰਜਾ ਕਰੇ ਬਹਾਲ'
ਭਾਰਤ ਨੇ 3 NDRF ਟੀਮਾਂ ਭੇਜੀਆਂ: NDRF ਟੀਮਾਂ ਤੁਰਕੀ ਦੇ ਨੂਰਦਗੀ ਵਿੱਚ ਖੋਜ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ। ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ, ਡਾਕਟਰੀ ਸਪਲਾਈ ਅਤੇ ਹੋਰ ਲੋੜੀਂਦੇ ਸਾਜ਼ੋ-ਸਾਮਾਨ ਦੇ ਨਾਲ 3 NDRF ਟੀਮਾਂ ਨੂੰ ਭਾਰਤ ਤੋਂ ਤੁਰਕੀ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਵਿਨਾਸ਼ਕਾਰੀ ਭੁਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰਕੀ ਦੇ ਹਤਾਏ ਵਿੱਚ ਸਥਾਪਤ ਭਾਰਤੀ ਫੌਜ ਦੇ ਫੀਲਡ ਹਸਪਤਾਲ ਵਿੱਚ ਡਾਕਟਰੀ ਇਲਾਜ ਦਿੱਤਾ ਜਾ ਰਿਹਾ ਹੈ।
ਭੂਚਾਲ ਕਾਰਨ ਤਬਾਹੀ:ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 4:17 ਵਜੇ ਤੁਰਕੀ ਦੇ ਦੱਖਣੀ ਸੂਬੇ ਕਾਹਰਾਮਨਮਾਰਸ 'ਚ 7.7 ਤੀਬਰਤਾ ਦਾ ਭੂਚਾਲ ਆਇਆ। ਕੁਝ ਮਿੰਟਾਂ ਬਾਅਦ ਦੇਸ਼ ਦੇ ਦੱਖਣੀ ਪ੍ਰਾਂਤ ਗਾਜ਼ੀਅਨਟੇਪ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ ਅਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 1:24 ਵਜੇ ਕਾਹਰਾਮਨਮਾਰਸ ਸੂਬੇ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਕੇਂਦਰ ਕਹਰਾਮਨਮਾਰਸ ਵਿੱਚ ਬਚਾਅ ਕਰਮੀਆਂ ਨੇ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ ਰੱਖਿਆ। ਕਈ ਦੇਸ਼ ਅਤੇ ਗਲੋਬਲ ਸਹਾਇਤਾ ਏਜੰਸੀਆਂ ਭੂਚਾਲ ਪ੍ਰਭਾਵਿਤ ਖੇਤਰਾਂ ਲਈ ਬਚਾਅ ਟੀਮਾਂ ਅਤੇ ਰਾਹਤ ਸਮੱਗਰੀ ਦੀ ਪੇਸ਼ਕਸ਼ ਕਰ ਰਹੀਆਂ ਹਨ।
ਇਹ ਵੀ ਪੜੋ:Chinese Spy Balloon: ਅਮਰੀਕਾ ਨੇ ਚੀਨ ਨੂੰ ਗੁਬਾਰੇ ਦੇ ਅਵਸ਼ੇਸ਼ ਵਾਪਸ ਕਰਨ ਤੋਂ ਕੀਤਾ ਇਨਕਾਰ