ਚੀਨ:ਸੋਮਵਾਰ ਦੀ ਸਵੇਰ ਚੀਨ ਵਿਚ ਭੂਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਦੀ ਗਤੀ 5.9 ਮਾਪੀ ਗਈ। ਭੂਚਾਲ ਸ਼ਿਨਜਿਆਂਗ ਖੇਤਰ ਦੇ ਅਕਸੂ ਸੂਬੇ ਨਾਲ ਘਿਰੇ ਅਰਾਲ ਸ਼ਹਿਰ ਵਿੱਚ ਆਇਆ। ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਨੇ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਭੂਚਾਲ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪਾਕਿਸਤਾਨ 'ਚ ਜ਼ਬਰਦਸਤ ਭੂਚਾਲ ਆਇਆ ਸੀ। ਇਸਲਾਮਾਬਾਦ ਤੋਂ ਪੰਜਾਬ ਤੱਕ ਮਹਿਸੂਸ ਕੀਤੇ ਗਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.3 ਮਾਪੀ ਗਈ।
ਦੂਜੇ ਪਾਸੇ ਸੋਮਵਾਰ ਤੜਕੇ ਕਿਰਗਿਸਤਾਨ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਚੀਨ 'ਚ ਸਥਾਨਕ ਸਮੇਂ ਮੁਤਾਬਕ ਸਵੇਰੇ 5:49 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਏਜੰਸੀ ਨੇ ਦੱਸਿਆ ਕਿ ਭੂਚਾਲ ਅਰਾਲ ਤੋਂ 111 ਕਿਲੋਮੀਟਰ ਦੱਖਣ-ਪੂਰਬ 'ਚ ਆਇਆ। ਕਿਰਗਿਸਤਾਨ ਵਿੱਚ ਵੀ 5.8 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਥਾਵਾਂ 'ਤੇ ਭੂਚਾਲ ਕਾਰਨ ਕੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: Earthquake Rocks Northwest Iran: ਈਰਾਨ ਵਿੱਚ ਭੂਚਾਲ ਕਾਰਨ 7 ਮੌਤਾਂ, 400 ਤੋਂ ਵੱਧ ਜ਼ਖਮੀ
ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ ਦੇ ਅਨੁਸਾਰ ਤੁਰਕੀ, ਇਰਾਕ, ਅਰਮੇਨੀਆ ਅਤੇ ਅਜ਼ਰਬਾਈਜਾਨ ਗਣਰਾਜ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ (IRNA) ਨੇ ਦੱਸਿਆ ਕਿ ਪੱਛਮੀ ਅਜ਼ਰਬਾਈਜਾਨ ਸੂਬੇ ਦੇ ਗਵਰਨਰ-ਜਨਰਲ ਮੁਹੰਮਦ ਸਾਦੇਗ ਮੋਤਾਮਾਦਿਆਨ ਨੇ ਕਿਹਾ ਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਭੂਚਾਲ ਨਾਲ ਕਰੀਬ 70 ਪਿੰਡ ਨੁਕਸਾਨੇ ਗਏ ਹਨ।
ਤਹਿਰਾਨ (ਆਈ.ਏ.ਐੱਨ.ਐੱਸ.) ਉੱਤਰ-ਪੱਛਮੀ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਵਿਚ ਖੋਏ ਸ਼ਹਿਰ ਵਿਚ 5.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਈਰਾਨੀ ਸਮਾਚਾਰ ਏਜੰਸੀ IRNA ਦੀ ਰਿਪੋਰਟ ਮੁਤਾਬਕ ਭੂਚਾਲ ਦੇ ਝਟਕੇ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 9:44 ਵਜੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 816 ਹੋਰ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪੇਸ਼ਾਵਰ, ਚਿਤਰਾਲ, ਖੈਬਰ ਜ਼ਿਲ੍ਹੇ, ਟਾਂਕ, ਬਾਜੌਰ, ਮਰਦਾਨ, ਮੁਰੀ, ਮਾਨਸੇਹਰਾ, ਮੁਲਤਾਨ, ਕੋਟਲੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਝਟਕੇ ਸਿਰਫ ਪਾਕਿਸਤਾਨ 'ਚ ਹੀ ਮਹਿਸੂਸ ਨਹੀਂ ਕੀਤੇ ਗਏ, ਸਗੋਂ ਭਾਰਤ ਸਮੇਤ ਹੋਰ ਗੁਆਂਢੀ ਦੇਸ਼ਾਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। NSMC ਦੇ ਅਨੁਸਾਰ, ਪਾਕਿਸਤਾਨ ਵਿੱਚ ਭੂਚਾਲ ਇੱਕ ਆਮ ਗੱਲ ਹੈ। ਇਸ ਭੂਚਾਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ 4.3 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਸਭ ਤੋਂ ਖ਼ਤਰਨਾਕ ਭੂਚਾਲ ਸਾਲ 2005 ਵਿੱਚ ਆਇਆ ਸੀ। ਇਸ ਭੂਚਾਲ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ।