ਨਿਊਯਾਰਕ: ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ ਵਿੱਚ ਹੁਣ ਦਿਵਾਲੀ ਮੌਕੇ ਸਕੂਲਾਂ ਵਿੱਚ ਜਨਤਕ ਛੁੱਟੀ ਹੋਵੇਗੀ। ਇਹ ਫੈਸਲਾ ਨਿਊਯਾਰਕ ਸਿਟੀ ਦੇ ਦੱਖਣੀ ਏਸ਼ੀਆਈ ਅਤੇ ਇੰਡੋ-ਕੈਰੇਬੀਅਨ ਭਾਈਚਾਰਿਆਂ ਦੇ ਵਿਕਾਸ ਨੂੰ ਮਾਨਤਾ ਦੇਣ ਲਈ ਨਿਊਯਾਰਕ ਸਿਟੀ ਵਿੱਚ ਲਿਆ ਗਿਆ ਹੈ। ਦਿਵਾਲੀ ਦਾ ਤਿਉਹਾਰ ਪੂਰੀ ਦੁਨੀਆਂ ਵਿੱਚ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਜੋ ਆਮ ਤੌਰ 'ਤੇ ਚੰਦਰ ਕੈਲੰਡਰ ਦੇ ਅਧਾਰ 'ਤੇ ਅਕਤੂਬਰ ਜਾਂ ਨਵੰਬਰ ਵਿੱਚ ਪੈਂਦਾ ਹੈ।
2023-2024 ਦਾ ਸਕੂਲ ਕੈਲੰਡਰ: ਹਾਲਾਂਕਿ, ਇਸ ਸਾਲ ਇਹ 12 ਨਵੰਬਰ ਐਤਵਾਰ ਨੂੰ ਪੈਣ ਵਾਲਾ ਹੈ। ਜਿਸ ਦਾ ਮਤਲਬ ਹੈ ਕਿ 2023-2024 ਦਾ ਸਕੂਲ ਕੈਲੰਡਰ ਇਸ ਐਲਾਨ ਨਾਲ ਪ੍ਰਭਾਵਿਤ ਨਹੀਂ ਹੋਵੇਗਾ। ਸ਼ਹਿਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਊਯਾਰਕ ਸਿਟੀ ਦੇ 200,000 ਤੋਂ ਵੱਧ ਨਿਵਾਸੀ ਦੀਵਾਲੀ ਮਨਾਉਂਦੇ ਹਨ। ਜਿਸ ਵਿੱਚ ਹਿੰਦੂ, ਸਿੱਖ, ਜੈਨ ਅਤੇ ਕੁਝ ਬੋਧੀ ਮਨਾਉਂਦੇ ਹਨ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਹ ਅਜਿਹਾ ਸ਼ਹਿਰ ਹੈ ਜੋ ਲਗਾਤਾਰ ਬਦਲ ਰਿਹਾ ਹੈ। ਇੱਥੇ ਪੂਰੀ ਦੁਨੀਆਂ ਤੋਂ ਭਾਈਚਾਰੇ ਲਗਾਤਾਰ ਆ ਰਹੇ ਹਨ।
ਦੀਵਾਲੀ ਦੀ ਛੁੱਟੀ ਬਣਾਉਣ ਦਾ ਵਾਅਦਾ:ਐਡਮਜ਼ ਨੇ ਘੋਸ਼ਣਾ ਕੀਤੀ ਕਿ ਸਕੂਲਾਂ ਵਿੱਚ ਦਿਵਾਲੀ ਲਈ ਇੱਕ ਦਿਨ ਦੀ ਛੁੱਟੀ ਦਾ ਐਲਾਨ ਕਰਨਾ ਉਨ੍ਹਾਂ ਭਾਈਚਾਰਿਆਂ ਦਾ ਸਨਮਾਨ ਕਰਨ ਦਾ ਇੱਕ ਤਰੀਕਾ ਹੈ। ਅਸੀਂ ਸਮਝਦੇ ਹਾਂ ਕਿ ਸਾਡੇ ਸਕੂਲਾਂ ਦਾ ਕੈਲੰਡਰ ਜ਼ਮੀਨੀ ਪੱਧਰ 'ਤੇ ਨਵੀਂ ਹਕੀਕਤ ਨੂੰ ਦਰਸਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗਵਰਨਰ ਕੈਥੀ ਹੋਚੁਲ ਦੇ ਨਿਊਯਾਰਕ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਬਿੱਲ 'ਤੇ ਦਸਤਖਤ ਕਰਨ ਤੋਂ ਬਾਅਦ ਇਹ ਨਵੀਂ ਛੁੱਟੀ ਅਧਿਕਾਰਤ ਹੋ ਜਾਵੇਗੀ। 2021 ਵਿੱਚ ਮੇਅਰ ਦੀ ਚੋਣ ਲੜਨ ਵੇਲੇ, ਐਡਮਜ਼ ਨੇ ਸਕੂਲ ਨੂੰ ਦੀਵਾਲੀ ਦੀ ਛੁੱਟੀ ਬਣਾਉਣ ਦਾ ਵਾਅਦਾ ਕੀਤਾ ਸੀ।