ਰਬਾਤ/ਮੋਰੱਕੋ: ਇੱਥੇ ਸ਼ੁਕਰਵਾਰ ਨੂੰ ਆਏ ਤੇਜ਼ ਭੂਚਾਲ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ। ਬਚਾਅ ਕਾਰਜ ਟੀਮ ਵਲੋਂ ਜਿਊਂਦੇ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਜੇਕਰ, ਮੌਤਾਂ ਦੀ ਗੱਲ ਕਰੀਏ ਤਾਂ, ਅਧਿਕਾਰਿਤ ਰਿਪੋਰਟ ਮੁਤਾਬਕ, ਇਸ ਤਬਾਹੀ ਵਿੱਚ 2, 122 ਲੋਕਾਂ ਦੀ ਜਾਨ ਜਾ ਚੁੱਕੀ ਹੈ। ਨਿਊਜ਼ ਏਜੰਸੀ ਅਲ ਜਜੀਰਾ ਦੀ ਰਿਪੋਰਟ ਮੁਤਾਬਕ, ਇਸ ਵੱਡੇ ਪੱਧਰ ਦੀ ਤਬਾਹੀ ਦੀਆਂ ਰਿਪੋਰਟਾਂ ਤੋਂ ਬਾਅਦ ਮੋਰੱਕੋ ਵਿੱਚ ਬਚਾਅ ਦਲ ਵਲੋਂ ਇਸ ਕੁਦਰਤੀ ਆਪਦਾ ਤੋਂ ਬਚੇ ਲੋਕਾਂ ਦੀ ਭਾਲ ਕਰਨ ਲਈ ਰੈਸਕਿਊ ਵਿੱਚ ਤੇਜ਼ੀ (Rabat, Morocco Earthquake) ਲਿਆਂਦੀ ਹੈ, ਤਾਂ ਜੋ ਜਿਊਂਦੇ ਲੋਕਾਂ ਨੂੰ ਬਾਹਰ ਕੱਢ ਕੇ ਜ਼ਰੂਰੀ ਸਿਹਤ ਸੁਵਿਧਾ ਮੁਹੱਈਆ ਕਰਵਾਈ ਜਾਵੇ।
2 ਹਜ਼ਾਰ ਤੋਂ ਵੱਧ ਜਖ਼ਮੀ :ਉੱਤਰੀ ਅਫਰੀਕਾ ਵਿੱਚ ਆ ਹੁਣ ਤੱਕ ਦੇ ਭੂਚਾਲ ਵਿੱਚੋਂ ਇਹ ਸਭ ਤੋਂ ਵੱਧ ਜਾਨਲੇਵਾ ਸਾਬਿਤ ਹੋਇਆ ਹੈ। ਐਤਵਾਰ ਨੂੰ ਦੇਰ ਰਾਤ ਅਧਿਕਾਰਿਤ ਅੰਕੜਿਆਂ ਮੁਤਾਬਕ, 'ਭੂਚਾਲ ਵਿੱਚ ਘੱਟੋ-ਘੱਟ 2,122 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,400 ਤੋਂ ਵੱਧ ਜਖਮੀ ਹੋ ਗਏ ਹਨ, ਇਨ੍ਹਾਂ ਚੋਂ ਕਈ ਗੰਭੀਰ ਜਖ਼ਮੀ ਹਨ ਜਿਸ ਤੋਂ ਬਾਅਦ ਵਿਦੇਸ਼ੀ ਬਚਾਅ ਦਲ ਨੇ ਮਦਦ ਲਈ ਉਡਾਨ ਭਰੀ ਹੈ। ਨਿਊਜ਼ ਏਜੰਸੀ ਅਲ ਜਜੀਰਾ ਮੁਤਾਬਕ, 6.8 ਤੀਬਰਤਾ ਨਾਲ ਆਏ ਭੂਚਾਲ ਕਾਰਨ ਸੈਰ ਸਪਾਟਾ ਵਾਲੀ ਥਾਂ (Morocco Earthquake Deaths) ਮਰਾਕੇਸ਼ ਦੇ 72 ਕਿਲੋਮੀਟਰ ਦੱਖਣ-ਪੱਛਮੀ ਵਿੱਚ ਐਟਲਸ ਪਰਬਤ ਦੀਆਂ ਢਲਾਨਾਂ ਵਿੱਚ ਸਾਰੇ ਇਲਾਕੇ ਨੂੰ ਤਬਾਹ ਕਰ ਦਿੱਤਾ ਹੈ। ਫਿਰ ਐਤਵਾਰ ਨੂੰ ਇਸੇ ਥਾਂ ਉੱਤੇ 4.5 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।'