ਲੰਡਨ :ਭਾਰਤੀ ਮੂਲ ਦੇ ਸਿੱਖ ਕੌਂਸਲਰ ਨੂੰ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦਾ ਨਵਾਂ ਲਾਰਡ ਮੇਅਰ ਨਿਯੁਕਤ ਕੀਤਾ ਹੈ। ਪੰਜਾਬ ਦੇ ਲਿਹਾਜ ਨਾਲ ਇਹ ਮਾਣ ਵਾਲੀ ਗੱਲ ਹੈ। ਦਰਅਸਲ ਪੰਜਾਬ ਵਿੱਚ ਜਨਮੇ ਜਸਵੰਤ ਸਿੰਘ ਬਿਰਦੀ ਸਿਟੀ ਕੌਂਸਲ ਦੇ ਚੇਅਰਮੈਨ ਬਣਨਗੇ ਅਤੇ ਉਹੀ ਮੇੇਅਰ ਵੀ ਹੋਣਗੇ। ਉਨ੍ਹਾਂ ਕਿਹਾ ਕਿ ਲਾਰਡ ਮੇਅਰ ਬਣਨ 'ਤੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਇਹ ਸ਼ਹਿਰ ਉਨ੍ਹਾਂ ਦਾ ਘਰ ਵੀ ਹੈ ਅਤੇ ਇਸ ਸ਼ਹਿਰ ਨੇ ਬਹੁਤ ਕੁੱਝ ਦਿੱਤਾ ਹੈ। ਇਹ ਸ਼ਹਿਰ ਉਤਸ਼ਾਹ ਨਾਲ ਭਰੇ ਲੋਕਾਂ ਨੂੰ ਹੋਰ ਉਤਸ਼ਾਹਿਤ ਵੀ ਕਰਦਾ ਹੈ। ਬਿਰਦੀ ਵਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ।
ਲੰਦਨ ਦੇ ਸ਼ਹਿਰ ਕੋਵੈਂਟਰੀ ਨੂੰ ਜਸਵੰਤ ਸਿੰਘ ਬਿਰਦੀ ਦੇ ਰੂਪ 'ਚ ਮਿਲਿਆ ਪਹਿਲਾ ਪੱਗੜੀ ਧਾਰੀ ਲਾਰਡ ਮੇਅਰ, ਪੰਜਾਬ ਦਾ ਨਾਂ ਹੋਇਆ ਹੋਰ ਉੱਚਾ - Jaswant Singh Birdi the first turban Lord Mayor
ਪੰਜਾਬ ਵਿੱਚ ਜਨਮੇ ਜਸਵੰਤ ਸਿੰਘ ਵਿਰਦੀ ਨੂੰ ਲਾਰਡ ਮੇਅਰ ਬਣਨ ਦਾ ਮਾਣ ਹਾਸਿਲ ਹੋਇਆ ਹੈ। ਉਹ ਪਹਿਲੇ ਦਸਤਾਰਧਾਰੀ ਨੇ ਜਿਨ੍ਹਾਂ ਨੂੰ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦਾ ਨਵਾਂ ਲਾਰਡ ਮੇਅਰ ਨਿਯੁਕਤ ਕੀਤਾ ਗਿਆ ਹੈ।
ਦਸਤਾਰ ਸਜਾਉਣ ਨਾਲ ਹੋਰ ਵੀ ਹੋਣਗੇ ਉਤਸ਼ਾਹਿਤ :ਦਰਅਸਲ, ਬਿਰਦੀ ਨੂੰ ਪਿਛਲੇ ਹਫ਼ਤੇ ਕੋਵੈਂਟਰੀ ਕੈਥੇਡ੍ਰਲ ਦੀ ਸਲਾਨਾ ਮੀਟਿੰਗ ਵਿੱਚ ਮੇਅਰ ਵਲੋਂ ਅਧਿਕਾਰਤ ਰੈਗਾਲੀਆ ਵਜੋਂ ਪਹਿਨੇ ਗਏ ਦਫਤਰ ਦੀਆਂ ਚੇਨਾਂ ਨਾਲ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਮੈਂ ਦਫਤਰ ਦੀਆਂ ਚੇਨਾਂ ਅਤੇ ਪਗੜੀ ਵੀ ਪਹਿਨਾਂਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਮਹਾਨ ਵਿਰਸਾ ਹੈ ਤੇ ਸ਼ਾਇਦ ਇਹ ਦੇਖ ਕੇ ਹੋਰ ਵੀ ਮਾਣ ਨਾਲ ਭਰਨਗੇ।
ਇਹ ਨਿਭਾਈ ਸੇਵਾ :ਇਹ ਵੀ ਯਾਦ ਰਹੇ ਕਿ ਪੰਜਾਬ ਵਿੱਚ ਪੈਦਾ ਹੋਏ ਬਿਰਦੀ 60 ਸਾਲ ਪਹਿਲਾਂ ਕੋਵੈਂਟਰੀ ਆਏ ਸੀ ਅਤੇ 1990 ਦੇ ਦਹਾਕੇ ਵਿੱਚ ਹਿੱਲਫੀਲਡਜ਼ ਵਾਰਡ ਵਿੱਚ ਅਹੁਦੇ ਦੇ ਦੋ ਕਾਰਜਕਾਲਾਂ ਤੋਂ ਬਾਅਦ ਲੰਘੇ ਸਾਲ ਹੀ 9 ਸਾਲਾਂ ਤੋਂ ਬਾਬਲਕੇ ਵਾਰਡ ਦੀ ਨੁਮਾਇੰਦਗੀ ਕਰ ਰਹੇ ਸਨ। ਇਸ ਤੋਂ ਇਲਾਵਾ ਇੱਕ ਕੌਂਸਲਰ ਵਜੋਂ 17 ਸਾਲ ਬਿਤਾ ਚੁੱਕੇ ਹਨ। ਉਹ ਪਿਛਲੇ 12 ਮਹੀਨਿਆਂ ਤੋਂ ਡਿਪਟੀ ਲਾਰਡ ਮੇਅਰ ਦੇ ਤੌਰ 'ਤੇ ਸੇਵਾ ਕਰਨ ਮਗਰੋਂ ਕੌਂਸਲਰ ਕੇਵਿਨ ਮੈਟੋਨ ਦੀ ਭੂਮਿਕਾ ਨਿਭਾ ਰਹੇ ਸਨ।