ਲੰਡਨ: ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ (Conservative party) ਦੀ ਮੁਖੀ ਚੁਣੀ ਗਈ ਲਿਜ਼ ਟਰਸ (Liz Truss) ਮੰਗਲਵਾਰ ਨੂੰ ਦੇਸ਼ ਦੀ ਪ੍ਰਧਾਨ ਮੰਤਰੀ (Prime minister of Britain) ਵਜੋਂ ਸਹੁੰ ਚੁੱਕੀ ਜਾਵੇਗੀ। ਇਸ ਤੋਂ ਪਹਿਲਾਂ ਉਹ ਸਕਾਟਲੈਂਡ ਵਿੱਚ ਮਹਾਰਾਣੀ ਨਾਲ ਮੁਲਾਕਾਤ ਕਰੇਨਗੇ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਉਨ੍ਹਾਂ ਦੇ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਮਾਰਗਰੇਟ ਥੈਚਰ ਅਤੇ ਥੈਰੇਸਾ ਮੇਅ ਨੂੰ ਆਪਣਾ ਆਦਰਸ਼ ਮੰਨਣ ਵਾਲੀ ਟਰਸ ਨੂੰ ਟੋਰੀ ਪਾਰਟੀ ਦੀ ਤੀਜੀ ਮਹਿਲਾ ਆਗੂ ਚੁਣਿਆ ਗਿਆ ਹੈ। ਉਹ ਮਹਾਰਾਣੀ ਨੂੰ ਮਿਲਣ ਲਈ ਐਬਰਡੀਨਸ਼ਾਇਰ ਦੇ ਬਾਲਮੋਰ ਕੈਸਲ ਦੀ ਯਾਤਰਾ ਕਰੇਗੀ। ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਪਣਾ ਅਸਤੀਫਾ ਮਹਾਰਾਣੀ ਐਲਿਜ਼ਾਬੈਥ II ਨੂੰ ਸੌਂਪਣਗੇ।
ਅੱਜ ਬ੍ਰਿਟੇਨ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਲਿਜ਼ ਟਰਸ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਿੱਤੀ ਵਧਾਈ - liz truss will take oath
ਲਿਜ਼ ਟਰਸ ਨੇ ਰਿਸ਼ੀ ਸੁਨਕ ਨੂੰ ਪਿੱਛੇ ਛੱਡਦੇ ਹੋਏ ਬ੍ਰਿਟੇਨ ਦੇ ਪੀਐੱਮ ਦੀ ਦੌੜ ਜਿੱਤ ਲਈ ਹੈ। ਹੁਣ ਲਿਜ਼ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਹੋਵੇਗੀ। ਸਰ ਗ੍ਰਾਹਮ ਬ੍ਰੈਡੀ ਨੇ ਵੈਸਟਮਿੰਸਟਰ ਵਿੱਚ ਮਹਾਰਾਣੀ ਐਲਿਜ਼ਾਬੈਥ II ਸੈਂਟਰ ਵਿੱਚ ਨਤੀਜਿਆਂ ਦਾ ਐਲਾਨ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਲਿਜ਼ ਟਰਸ ਨੂੰ ਜਿੱਤ ਲਈ ਵਧਾਈ ਦਿੱਤੀ ਹੈ।
ਇਸ ਤੋਂ ਬਾਅਦ ਟਰਸ ਲੰਡਨ ਦੀ 10, ਡਰਾਊਨਿੰਗ ਸਟ੍ਰੀਟ 'ਤੇ ਆਉਣਗੇ ਅਤੇ ਪ੍ਰਧਾਨ ਮੰਤਰੀ ਵਜੋਂ ਭਾਸ਼ਣ ਦੇਣਗੇ। ਇਸ ਤੋਂ ਬਾਅਦ ਉਹ ਆਪਣੀ ਕੈਬਨਿਟ ਬਣਾਉਣਗੇ। ਅਟਾਰਨੀ ਜਨਰਲ ਸੁਲਾ ਬ੍ਰੇਵਰਮੈਨ ਨੂੰ ਉਨ੍ਹਾਂ ਦੀ ਟੀਮ ਦਾ ਹਿੱਸਾ ਮੰਨਿਆ ਜਾਂਦਾ ਹੈ। ਉਹ ਭਾਰਤੀ ਮੂਲ ਦੇ ਸੰਸਦ ਮੈਂਬਰ ਹਨ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰੀ ਟਰਸ ਨੇ ਪਾਰਟੀ ਲੀਡਰਸ਼ਿਪ ਮੁਕਾਬਲੇ 'ਚ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਹਰਾਇਆ ਸੀ ਅਤੇ ਹੁਣ ਉਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬੋਰਿਸ ਜਾਨਸਨ ਦੀ ਥਾਂ ਲੈਣਗੇ।
ਇਹ ਵੀ ਪੜ੍ਹੋ: ਪੱਛਮੀ ਅਫਰੀਕਾ ਦੇ ਬੁਰਕੀਨਾ ਫਾਸੋ ਵਿੱਚ ਆਈਈਡੀ ਧਮਾਕੇ ਦੌਰਾਨ 35 ਨਾਗਰਿਕਾਂ ਦੀ ਮੌਤ, 37 ਜ਼ਖਮੀ