ਬੀਜਿੰਗ: ਚੀਨ ਨੇ ਸੋਮਵਾਰ ਨੂੰ ਅਮਰੀਕਾ ਦੀ ਇੱਕ ਨਵੀਂ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। ਜਿਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੋਵਿਡ-19 ਵਾਇਰਸ ਵੁਹਾਨ ਵਿੱਚ ਇੱਕ ਬਾਇਓ-ਲੈਬ ਤੋਂ ਲੀਕ ਹੋਇਆ ਹੈ। ਚੀਨ ਨੇ ਕਿਹਾ ਕਿ ਮਹਾਂਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣਾ ਵਿਗਿਆਨੀਆਂ ਦਾ ਕੰਮ ਹੈ ਅਤੇ ਇਸ ਮਾਮਲੇ ਦਾ ਰਾਜਨੀਤੀ ਨਾਲ ਕੋਈ ਵੀ ਲੈਣਾ- ਦੇਣਾ ਨਹੀਂ ਹੈ। ਵਿਗਿਆਨੀ ਆਪਣਾ ਕੰਮ ਕਰ ਰਹੇ ਹਨ। ਇਸ ਲਈ ਮਾਮਲੇ ਨੂੰ ਰਾਜਨੀਤੀ ਤੋ ਦੂਰ ਰੱਖਿਆ ਜਾਵੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਹਿਰਾਂ ਨੇ ਇਸ ਸਿਧਾਂਤ 'ਤੇ ਵਿਚਾਰ ਵੀ ਕੀਤੀ ਹੈ ਕਿ ਵਾਇਰਸ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋ ਸਕਦਾ ਹੈ ''ਇਹ ਸੰਭਾਵਨਾ ਬਹੁਤ ਘੱਟ" ਹੈ।
WHO-ਨਾਲ ਕੀਤੀ ਸੀ ਗੱਲਬਾਤ:ਮਾਓ ਨੇ ਕਿਹਾ ਕਿ ਇਹ ਇੱਕ ਵਿਗਿਆਨ-ਅਧਾਰਿਤ ਨਤੀਜਾ ਹੈ। ਜਿਸ ਉੱਪਰ WHO-ਚੀਨ ਸੰਯੁਕਤ ਮਿਸ਼ਨ ਦੇ ਮਾਹਿਰਾਂ ਦੁਆਰਾ ਵੁਹਾਨ ਵਿੱਚ ਪ੍ਰਯੋਗਸ਼ਾਲਾ ਦੇ ਖੇਤਰੀ ਦੌਰੇ ਅਤੇ ਖੋਜਕਰਤਾਵਾਂ ਨਾਲ ਡੂੰਘਾਈ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਅਧਿਕਾਰਤ ਸਿੱਟੇ ਉੱਤੇ ਪਹੁੰਚੇ ਸਨ। ਮਾਓ ਦੀਆਂ ਟਿੱਪਣੀਆਂ ਯੂਐਸ ਡਿਪਾਰਟਮੈਂਟ ਆਫ਼ ਐਨਰਜੀ (ਯੂਐਸਡੀਈ) ਦੇ ਤਾਜ਼ਾ ਮੁਲਾਂਕਣ ਦੇ ਜਵਾਬ ਵਿੱਚ ਆਈਆਂ ਹਨ ਕਿ ਕੋਰੋਨਵਾਇਰਸ ਦੇ ਵੁਹਾਨ ਵਿੱਚ ਇੱਕ ਜੈਵਿਕ ਪ੍ਰਯੋਗਸ਼ਾਲਾ ਤੋਂ ਲੀਕ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਰਿਪੋਰਟ ਵਿੱਚ ਇਸ ਨੂੰ ਸਹੀ ਢੰਗ ਨਾਲ ਦਰਜ ਕੀਤਾ ਗਿਆ ਸੀ ਅਤੇ ਇਸ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਵਿਆਪਕ ਮਾਨਤਾ ਮਿਲੀ ਹੈ।