ਪੰਜਾਬ

punjab

ETV Bharat / international

Catholic Church In America: ਚਰਚ ਵਿੱਚ 600 ਤੋਂ ਜ਼ਿਆਦਾ ਬੱਚਿਆਂ ਦਾ ਜਿਨਸੀ ਸ਼ੋਸ਼ਣ, 80 ਸਾਲ ਤੱਕ ਜਿਨਸੀ ਸ਼ੋਸ਼ਣ ਨੂੰ ਦੱਸਿਆ ਰੱਬ ਦੀ ਮਰਜ਼ੀ - ਅਮਰੀਕਾ ਦੀ ਚਰਚ ਵਿੱਚ ਬੱਚਿਆਂ ਦਾ ਸ਼ੋਸ਼ਣ

ਸਭ ਤੋਂ ਜ਼ਿਆਦਾ ਇਸਾਈ ਆਬਾਦੀ ਵਾਲੇ ਦੇਸ਼ ਅਮਰੀਕਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲੇ ਸਾਹਮਣੇ ਆਇਆ ਹੈ। ਮੈਰੀਲੈਂਡ ਸੂਬੇ ਵਿੱਚ ਕੈਥੋਲਿਕ ਚਰਚ ਦੇ ਪਾਦਰੀਆਂ ਨੇ ਕੁਝ ਲੋਕਾਂ ਨਾਲ ਮਿਲ ਕੇ ਦਹਾਕਿਆਂ ਤੱਕ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਹੁਣ ਦੋਸ਼ੀਆਂ ਨੂੰ ਅਦਾਲਤ ਵੱਲੋਂ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦਿੱਤੀ ਜਾਵੇਗੀ ।

Child sexual abuse in the US Catholic Church
Catholic Church In America: ਚਰਚ ਵਿੱਚ 600 ਤੋਂ ਜ਼ਿਆਦਾ ਬੱਚਿਆਂ ਦਾ ਜਿਨਸੀ ਸ਼ੋਸ਼ਣ, 80 ਸਾਲ ਤੱਕ ਜਿਨਸੀ ਸ਼ੋਸ਼ਣ ਨੂੰ ਦੱਸਿਆ ਰੱਬ ਦੀ ਮਰਜ਼ੀ

By

Published : Apr 7, 2023, 7:28 PM IST

ਅਮਰੀਕਾ: ਭਾਰਤ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲੇ ਅਕਸਰ ਦੇਖਣ ਨੂੰ ਮਿਲ ਦੇ ਨੇ ਪਰ ਜਦੋਂ ਅਜਿਹਾ ਮਾਮਲਾ ਦੁਨੀਆਂ ਦੀ ਸੁਪਰਪਾਵਰ ਅਤੇ ਵਿਕਸਿਤ ਦੇਸ਼ ਤੋਂ ਸਾਹਮਣੇ ਆਉਂਦਾ ਹੈ ਤਾਂ ਸਭ ਨੂੰ ਹੈਰਾਨੀ ਹੁੰਦੀ ਹੈ। ਹੁਣ ਮਾਮਲਾ ਸਾਹਮਣਾ ਆਇਆ ਹੈ ਅਮਰੀਕਾ ਦੇ ਮੈਰੀਲੈਂਡ ਸੂਬੇ ਵਿੱਚ ਸਥਿਤ ਇੱਕ ਚਰਚ ਤੋਂ, ਇਸ ਚਰਚ ਦੇ ਪਾਦਰੀ ਪਿਛਲੇ ਕਈ ਦਹਾਕਿਆਂ ਤੋਂ ਕੁੱਝ ਸਥਾਨਕ ਲੋਕਾਂ ਨਾਲ ਮਿਲ ਕੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ। ਕਿਹਾ ਜਾ ਰਿਹਾ ਕਿ ਪਿਛਲੇ 80 ਸਾਲਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਸੀ, ਪਰ ਉਨ੍ਹਾਂ ਦੀਆਂ ਕਰਤੂਤਾਂ ਉਦੋਂ ਸਾਹਮਣੇ ਆਈਆਂ ਜਦੋਂ ਮੈਰੀਲੈਂਡ ਸਟੇਟ ਦੇ ਅਟਾਰਨੀ ਜਨਰਲ ਐਂਥਨੀ ਬ੍ਰਾਊਨ ਨੇ ਪ੍ਰੈਸ ਕਾਨਫਰੰਸ ਕਰਕੇ ਰਿਪੋਰਟ ਜਾਰੀ ਕੀਤੀ।

80 ਸਾਲਾਂ ਤੋਂ ਚੱਲ ਰਿਹਾ ਸੀ ਜਿਨਸੀ ਸ਼ੋਸ਼ਣ: ਮੈਰੀਲੈਂਡ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਕੈਥੋਲਿਕ ਪਾਦਰੀਆਂ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਕੈਥੋਲਿਕ ਚਰਚ ਦੇ ਅੰਦਰ 600 ਤੋਂ ਵੱਧ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਅਜਿਹੀਆਂ ਘਿਨਾਉਣੀਆਂ ਹਰਕਤਾਂ ਪਿਛਲੇ 80 ਸਾਲਾਂ ਤੋਂ ਭਾਵ 1940 ਤੋਂ ਹੋ ਰਹੀਆਂ ਹਨ। ਹਾਲਾਂਕਿ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋ ਸਕੀ ਕਿਉਂਕਿ ਪਾਦਰੀਆਂ ਅਤੇ ਚਰਚ ਪ੍ਰਬੰਧਕਾਂ ਦੇ ਮਾੜੇ ਵਿਵਹਾਰ ਕਾਰਨ ਮਾਮਲਾ ਛੁਪਾਇਆ ਗਿਆ ਸੀ। ਰਿਪੋਰਟ ਮੁਤਾਬਿਕ ਚਰਚ ਦੇ ਅੰਦਰ ਕੀਤੇ ਗਏ ਜ਼ਿਆਦਾਤਰ ਮਾਮਲਿਆਂ ਵਿੱਚ ਉਨ੍ਹਾਂ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਨ੍ਹਾਂ ਨੂੰ ਮਜਬੂਰ ਕੀਤਾ ਗਿਆ ਸੀ ਜਾਂ ਜਿਨ੍ਹਾਂ ਨੂੰ ਚਰਚ ਵਿੱਚ ਕੰਮ ਕਰਨ ਲਈ ਰੱਖਿਆ ਗਿਆ ਸੀ। ਬੱਚਿਆਂ ਨਾਲ ਛੇੜਛਾੜ ਕਰਨ ਵਾਲੇ ਆਪਣੇ ਕੰਮਾਂ ਨੂੰ ਰੱਬ ਦੀ ਰਜ਼ਾ ਕਹਿੰਦੇ ਸਨ। ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ 156 ਕੈਥੋਲਿਕ ਪਾਦਰੀ ਜਿਨਸੀ ਸ਼ੋਸ਼ਣ ਵਿੱਚ ਸ਼ਾਮਲ ਸਨ। ਇਹ ਰਿਪੋਰਟ 463 ਪੰਨਿਆਂ ਦੀ ਹੈ, ਜਿਸ ਨੂੰ ਮੈਰੀਲੈਂਡ ਦੇ ਅਟਾਰਨੀ ਜਨਰਲ ਐਂਥਨੀ ਬ੍ਰਾਊਨ ਨੇ 6 ਅਪ੍ਰੈਲ ਨੂੰ ਜਾਰੀ ਕੀਤਾ ਸੀ। ਇਹ ਰਿਪੋਰਟ 4 ਸਾਲਾਂ ਦੀ ਜਾਂਚ ਤੋਂ ਬਾਅਦ ਤਿਆਰ ਕੀਤੀ ਗਈ ਹੈ।

ਕੈਥੋਲਿਕ ਚਰਚ ਪ੍ਰੋਟੈਸਟੈਂਟ ਧਰਮ: ਦੱਸ ਦਈਏ 2018 ਤੱਕ ਸੰਯੁਕਤ ਰਾਜ ਅਮਰੀਕਾ ਦੀ ਆਬਾਦੀ ਦੇ 23 ਪ੍ਰਤੀਸ਼ਤ ਦੇ ਨਾਲ ਕੈਥੋਲਿਕ ਚਰਚ ਪ੍ਰੋਟੈਸਟੈਂਟ ਧਰਮ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਧਾਰਮਿਕ ਸਮੂਹ ਹੈ ਅਤੇ ਦੇਸ਼ ਦਾ ਸਭ ਤੋਂ ਵੱਡਾ ਸਿੰਗਲ ਚਰਚ ਜਾਂ ਈਸਾਈ ਸੰਪ੍ਰਦਾ ਹੈ ਜਿੱਥੇ ਪ੍ਰੋਟੈਸਟੈਂਟ ਧਰਮ ਨੂੰ ਵੱਖਰੇ ਸੰਪਰਦਾਵਾਂ ਵਿੱਚ ਵੰਡਿਆ ਗਿਆ ਹੈ। ਇੱਕ 2020 ਗੈਲਪ ਪੋਲ ਵਿੱਚ, 25% ਅਮਰੀਕੀਆਂ ਨੇ ਕਿਹਾ ਕਿ ਉਹ ਕੈਥੋਲਿਕ ਹਨ। ਬ੍ਰਾਜ਼ੀਲ, ਮੈਕਸੀਕੋ ਅਤੇ ਫਿਲੀਪੀਨਜ਼ ਤੋਂ ਬਾਅਦ, ਸੰਯੁਕਤ ਰਾਜ ਅਮਰੀਕਾ ਦੁਨੀਆ ਵਿੱਚ ਚੌਥੀ ਸਭ ਤੋਂ ਵੱਡੀ ਕੈਥੋਲਿਕ ਆਬਾਦੀ ਹੈ। ਹੁਣ ਕੈਥੋਲਿਕ ਆਬਾਦੀ ਵਿੱਚ ਹੀ ਧਰਮ ਦੇ ਨਾਂਅ ਉੱਤੇ ਨਬਾਲਿਗਾਂ ਦਾ ਜਿਨਸੀ ਸ਼ੋੇਸ਼ਣ ਕੀਤਾ ਗਿਆ ਹੈ।

ਇਹ ਵੀ ਪੜ੍ਹੋ:Caste Discrimination: ਜਾਤੀ ਭੇਦਭਾਵ ਨੂੰ ਰੋਕਣ ਲਈ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਕੱਢੀ ਰੈਲੀ

ABOUT THE AUTHOR

...view details