ਪੰਜਾਬ

punjab

ETV Bharat / international

Nijjar Murder Case: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦਾ ਵੱਡਾ ਬਿਆਨ, 'ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਠੋਸ ਜਾਣਕਾਰੀ ਦੇਣ 'ਚ ਅਸਮਰੱਥ' - India Canada diplomatic tensions

ਗਰਮ ਖਿਆਲੀ ਹਰਦੀਪ ਸਿੰਘ ਨਿੱਝਰ ਕਤਲੇਆਮ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਨੂੰ ਲੈਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਕਿ, ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ ਨਿੱਝਰ ਕਤਲ ਕੇਸ ਵਿੱਚ ਠੋਸ ਜਾਣਕਾਰੀ ਦੇਣ ਵਿੱਚ ਅਸਮਰਥ ਰਹੀ ਹੈ। (information given to me is also available on the internet on nijar murder case)

Canadian Security Intelligence Service is unable to provide concrete information' in nijhar murder case Premier of British Columbia
Nijjar Murder Case: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦਾ ਵੱਡਾ ਬਿਆਨ,'ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਠੋਸ ਜਾਣਕਾਰੀ ਦੇਣ 'ਚ ਅਸਮਰੱਥ'

By ETV Bharat Punjabi Team

Published : Sep 23, 2023, 6:11 PM IST

ਓਟਾਵਾ: ਭਾਰਤ ਵਿੱਚ ਹੋਏ ਜੀ 20 ਸੰਮੇਲਨ ਤੋਂ ਵਾਪਿਸ ਜਾਣ ਤੋਂ ਬਾਅਦ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਰਮ ਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਨੂੰ ਚੁਕਿੱਆ ਤਾਂ ਹਰ ਪਾਸੇ ਇਸ ਦੀ ਚਰਚਾ ਉੱਠ ਗਈ। ਉਥੇ ਹੀ ਇਸ ਮੁੱਦੇ 'ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਦੀਪ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਨੂੰ ਜੋ ਜਾਣਕਾਰੀ ਦਿੱਤੀ ਗਈ ਹੈ, ਉਹ ਸਾਰੀ ਓਪਨ ਸੋਰਸ, ਯਾਨੀ ਕਿ ਇੰਟਰਨੈੱਟ ਤੋਂ ਲਈ ਗਈ ਜਾਣਕਾਰੀ ਹੈ,ਇਹ ਤਾਂ ਕਿਸੇ ਕੋਲ ਵੀ ਉਪਲਬਧ ਹੈ।

ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਠੋਸ ਜਾਣਕਾਰੀ ਦੇਣ 'ਚ ਅਸਮਰੱਥ: ਡੇਵਿਡ ਏਬੀ ਨੇ ਅੱਗੇ ਕਿਹਾ, "ਮੈਨੂੰ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਐੱਸ.) ਤੋਂ ਮਿਲੀ ਜਾਣਕਾਰੀ ਨੂੰ ਓਪਨ ਇਨਫਰਮੇਸ਼ਨ ਬ੍ਰੀਫਿੰਗ ਜਾਂ ਓਪਨ ਸੋਰਸ ਬ੍ਰੀਫਿੰਗ ਕਿਹਾ ਜਾਂਦਾ ਹੈ। ਇਹ ਉਹ ਜਾਣਕਾਰੀ ਹੈ ਜੋ ਪਹਿਲਾਂ ਹੀ ਇੰਟਰਨੈੱਟ 'ਤੇ ਉਪਲਬਧ ਹੈ। ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਬਾਰੇ ਜਾਣਕਾਰੀ ਦਿੱਤੀ। ਬਿਆਨ ਦੇਣ ਤੋਂ ਪਹਿਲਾਂ ਮੈਨੂੰ ਇਸ 'ਤੇ। ਉਸ ਨੇ ਮੈਨੂੰ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਤੋਂ ਇੱਕ ਬ੍ਰੀਫਿੰਗ ਦੀ ਪੇਸ਼ਕਸ਼ ਕੀਤੀ। ਇਸ ਬ੍ਰੀਫਿੰਗ ਵਿੱਚ CSIS ਤੋਂ ਇੱਕ ਬ੍ਰੀਫਿੰਗ ਸ਼ਾਮਲ ਸੀ, ਜੋ ਕਿ ਓਪਨ ਸੋਰਸ ਜਾਣਕਾਰੀ ਸੀ।"

ਡੇਵਿਡ ਏਬੀ ਦਾ ਇਹ ਬਿਆਨ ਇਸ ਲਈ ਵੀ ਮਾਇਨੇ ਰੱਖਦਾ ਹੈ ਕਿਉਂਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਜੁਲਾਈ 2023 ਨੂੰ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿੱਚ ਬੋਲਦਿਆਂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਜਿਸ ਨੂੰ ਭਾਰਤ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਲਜ਼ਾਮ:ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ 'ਚ ਭਾਰਤ 'ਤੇ ਦੋਸ਼ ਲਾਏ ਸਨ। ਟਰੂਡੋ ਨੇ ਕੈਨੇਡੀਅਨ ਸੰਸਦ ਵਿੱਚ ਕਿਹਾ ਸੀ ਕਿ ਭਾਰਤ ਸਰਕਾਰ ਦੇ ਏਜੰਟਾਂ ਦੀ ਇਸ ਮਾਮਲੇ ਵਿੱਚ ਭੂਮਿਕਾ ਹੋਣ ਦਾ ਖਦਸ਼ਾ ਹੈ।

ਭਾਰਤ ਨੇ ਕੀ ਕਿਹਾ?: ਹਾਲਾਂਕਿ ਭਾਰਤ ਪਹਿਲਾਂ ਹੀ ਕੈਨੇਡੀਅਨ ਪਾਰਲੀਮੈਂਟ ਵਿੱਚ ਦਿੱਤੇ ਟਰੂਡੋ ਦੇ ਬਿਆਨ ਨੂੰ ਸਖ਼ਤੀ ਨਾਲ ਰੱਦ ਕਰ ਚੁੱਕਾ ਹੈ। ਭਾਰਤ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕੈਨੇਡਾ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਬੇਬੁਨਿਆਦ ਹਨ। ਨਿੱਝਰ ਭਾਰਤ ਵੱਲੋਂ ਲੋੜੀਂਦਾ ਸੀ ਅਤੇ ਉਸ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਉਸ ਦੇ ਕਤਲ ਵਿੱਚ ਭਾਰਤ ਦੇ ਨਾਮ ਨੂੰ ਲਿਆਉਣਾ ਮੰਦਭਾਗਾ ਹੈ।

ਕੈਨੇਡਾ ਵੱਲੋਂ ਕੋਈ ਸਬੂਤ ਨਹੀਂ ਦਿੱਤਾ ਗਿਆ:ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੂਡੋ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।ਕੈਨੇਡਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਕਿਸੇ ਵੀ ਹਿੰਸਾ ਦੀ ਕਾਰਵਾਈ ਵਿੱਚ ਭਾਰਤ ਦੇ ਸ਼ਾਮਲ ਹੋਣ ਦੇ ਦੋਸ਼ ਬੇਤੁਕੇ ਅਤੇ ਪ੍ਰੇਰਿਤ ਹਨ। ਇਨ੍ਹਾਂ ਦੋਸ਼ਾਂ ਦਾ ਮਕਸਦ ਖਾਲਿਸਤਾਨੀ ਲਹਿਰ ਨੂੰ ਸਮਰਥਨ ਦੇਣਾ ਦੱਸਿਆ ਗਿਆ। ਵੀਰਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ 'ਚ ਵੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਕੈਨੇਡਾ ਵੱਲੋਂ ਭਾਰਤ ਨੂੰ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਕੈਨੇਡਾ ਦੀ ਧਰਤੀ 'ਤੇ ਅੱਤਵਾਦੀ ਗਤੀਵਿਧੀਆਂ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ ਹੈ। ਪਰ ਕੈਨੇਡਾ ਨੇ ਭਾਰਤ ਨਾਲ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ । ਕੈਨੇਡਾ ਅੱਤਵਾਦੀ ਗਤੀਵਿਧੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ। ਉਸ ਨੂੰ ਆਪਣੀ ਅੰਤਰਰਾਸ਼ਟਰੀ ਸਾਖ ਬਾਰੇ ਸੋਚਣ ਦੀ ਲੋੜ ਹੈ।

ABOUT THE AUTHOR

...view details