ਕਰਾਚੀ/ਪਾਕਿਸਤਾਨ:ਅਸ਼ਾਂਤ ਬਲੋਚਿਸਤਾਨ ਸੂਬੇ 'ਚ ਸ਼ੁੱਕਰਵਾਰ ਨੂੰ ਇਕ ਮਸਜਿਦ ਨੇੜੇ ਹੋਏ ਬੰਬ ਧਮਾਕੇ 'ਚ 52 ਲੋਕਾਂ ਦੀ ਮੌਤ ਹੋ ਗਈ, ਜਦਕਿ ਇਸ ਧਾਮਕੇ ਦੌਰਾਨ 100 ਤੋਂ ਵੱਧ ਹੋਰ ਲੋਕ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬੰਬ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਪੈਗੰਬਰ ਮੁਹੰਮਦ ਦਾ ਜਨਮ ਦਿਨ ਮਨਾਉਣ ਲਈ ਰੈਲੀ ਲਈ ਇਕੱਠੇ ਹੋਏ ਸਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਮਸਤੁੰਗ ਜ਼ਿਲ੍ਹੇ ਵਿੱਚ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਇਕ ਮਸਜਿਦ ਨੇੜੇ ਹੋਇਆ ਜਿੱਥੇ ਲੋਕ ਪੈਗੰਬਰ ਮੁਹੰਮਦ ਦੇ ਜਨਮ ਦਿਨ ਈਦ ਮਿਲਾਦੁਨ ਨਬੀ ਮਨਾਉਣ (Bomb Blast Near Mosque) ਲਈ ਇਕੱਠੇ ਹੋਏ ਸਨ।
Pakistan Bomb Blast: ਬਲੂਚਿਸਤਾਨ ਦੇ ਮਸਜਿਦ ਦੇ ਬਾਹਰ ਬੰਬ ਧਮਾਕਾ, ਕਰੀਬ 52 ਮੌਤਾਂ ਤੇ 100 ਤੋਂ ਵੱਧ ਜਖ਼ਮੀ - Pakistan News
ਪਾਕਿਸਤਾਨ ਵਿੱਚ ਸ਼ੁੱਕਰਵਾਰ ਨੂੰ ਹੋਏ ਇੱਕ ਬੰਬ ਧਮਾਕੇ ਵਿੱਚ ਘੱਟੋ-ਘੱਟ 50 ਤੋਂ ਵੱਧ ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਹੋਰ ਲੋਕ ਗੰਭੀਰ (Pakistan Bomb Blast) ਜਖ਼ਮੀ ਹੋਏ ਹਨ।
By PTI
Published : Sep 29, 2023, 2:19 PM IST
|Updated : Sep 29, 2023, 3:27 PM IST
ਬੰਬ ਧਮਾਕੇ ਵਿੱਚ 52 ਤੋਂ ਮੌਤਾਂ :ਮਸਤੁੰਗ ਮਸਜਿਦ ਦੇ ਸਹਾਇਕ ਕਮਿਸ਼ਨਰ ਅੱਤਾ ਮੁਨੀਮ ਨੇ ਦੱਸਿਆ ਕਿ ਮਦੀਨਾ ਮਸਜਿਦ ਦੇ ਕੋਲ ਇਹ ਵਿਸਫੋਟ ਹੋਇਆ ਹੈ, ਜੋ ਕਿ ਕਾਫੀ ਜ਼ੋਰਦਾਰ ਰਿਹਾ ਹੈ। ਡਾਅਨ ਅਖਬਾਰ ਮੁਤਾਬਕ, ਇਸ ਬੰਬ ਧਮਾਕੇ ਵਿੱਚ ਕਈ ਮੌਤਾਂ ਹੋਈਆਂ ਹਨ ਅਤੇ 100 ਤੋਂ ਵੱਧ ਜਖ਼ਮੀ ਹੋਏ ਹਨ। ਸਟੇਸ਼ਨ ਹਾਊਸ ਅਫ਼ਸਰ ਜਾਵੇਦ ਲੇਹਰੀ ਨੇ ਦੱਸਿਆ ਕਿ ਜਖ਼ਮੀ ਲੋਕ ਜ਼ੇਰੇ ਇਲਾਜ ਹਨ। ਉੱਥੇ ਹੀ, ਜਖ਼ਮੀਆਂ ਦੀ ਗਿਣਤੀ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਐਮਰਜੈਂਸੀ ਤਹਿਤ ਕਈ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ "ਜਖਮੀਆਂ ਚੋਂ ਕੁਝ ਦੀ ਹਾਲਤ ਹੋਰ ਗੰਭੀਰ ਹੈ।"
ਰਾਕੇਟ ਲਾਂਚਰ ਦੇ ਖੋਲ੍ਹ ਵਿੱਚ ਵਿਸਫੋਟ: ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿੰਧ ਵਿੱਚ ਇੱਕ ਘਰ ਵਿੱਚ ਰਾਕੇਟ ਲਾਂਚਰ ਦਾ ਗੋਲਾ ਫਟਣ ਨਾਲ ਪੰਜ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਨੌਂ ਲੋਕਾਂ ਦੀ ਮੌਤ ਹੋ ਗਈ ਸੀ। ਕਸ਼ਮੋਰ-ਕੰਧਕੋਟ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਰੋਹਿਲ ਖੋਸਾ ਨੇ ਦੱਸਿਆ ਕਿ ਮੈਦਾਨ ਵਿੱਚ ਖੇਡਦੇ ਸਮੇਂ ਬੱਚਿਆਂ ਨੂੰ ਰਾਕੇਟ ਲਾਂਚਰ ਦਾ ਖੋਲ੍ਹ ਮਿਲਿਆ ਅਤੇ ਉਹ ਆਪਣੇ ਘਰ ਲੈ ਆਏ। ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਧਮਾਕਾ ਹੋਇਆ ਅਤੇ ਪੰਜ ਬੱਚਿਆਂ ਅਤੇ ਦੋ ਔਰਤਾਂ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਧਮਾਕੇ ਵਿੱਚ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਐਚਐਸਪੀ ਨੇ ਦੱਸਿਆ ਕਿ ਪੁਲਿਸ ਘਟਨਾ ਵਾਲੀ ਥਾਂ ਉੱਤੇ ਪਹੁੰਚੀ ਅਤੇ ਇਸ ਸਬੰਧ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਜਾਵੇ। ਉੱਥੇ ਹੀ, ਕੰਧਕੋਟ ਦੇ ਸਰਕਾਰੀ ਹਸਪਤਾਲ 'ਐਮਰਜੈਂਸੀ' ਐਲਾਨ ਕੀਤਾ ਹੈ।