ਪੰਜਾਬ

punjab

ETV Bharat / international

ਅਫ਼ਗ਼ਾਨਿਸਤਾਨ ਦੀ ਮਸਜਿਦ ਵਿੱਚ ਧਮਾਕਾ, 17 ਮਰੇ - bomb blast

ਅਫ਼ਗ਼ਾਨਿਸਤਾਨ ਵਿਚ ਲਗਾਤਾਰ ਬੰਬ ਧਮਾਕੇ ਹੋ ਰਹੇ ਹਨ। ਹੁਣ ਇਕ ਮਸਜਿਦ ਵਿੱਚ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 17 ਲੋਕਾਂ ਦੀ ਜਾਨ ਚਲੀ ਗਈ ਹੈ। ਪੂਰੀ ਖ਼ਬਰ ਪੜ੍ਹੋ ...

ਫ਼ੋਟੋ

By

Published : Oct 19, 2019, 9:38 AM IST

ਜਲਾਲਾਬਾਦ: ਪੂਰਬੀ ਅਫ਼ਗ਼ਾਨਿਸਤਾਨ ਵਿਚ ਨਮਾਜ਼ ਦੌਰਾਨ ਸ਼ੁੱਕਰਵਾਰ ਨੂੰ ਇਕ ਮਸਜਿਦ ਵਿਚ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ ਘੱਟ 17 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਇਹ ਜਾਣਕਾਰੀ ਸੂਬਾ ਅਧਿਕਾਰੀ ਨੇ ਦਿੱਤੀ।

ਸੂਬਾ ਪੁਲਿਸ ਦੇ ਬੁਲਾਰੇ ਮੁਬਰੇਜ਼ ਅਟੱਲ ਨੇ ਕਿਹਾ ਕਿ ਇਹ ਧਮਾਕਾ ਨੰਗਰਹਾਰ ਸੂਬੇ ਦੇ ਹਸਕਾ ਮੀਨਾ ਜ਼ਿਲ੍ਹੇ ਵਿੱਚ ਹੋਇਆ ਸੀ। ਜਿਸ ਵਿੱਚ ਘੱਟੋ ਘੱਟ 40 ਲੋਕ ਜ਼ਖਮੀ ਹੋਏ ਸਨ। ਉਨ੍ਹਾਂ ਕਿਹਾ ਕਿ ਧਮਾਕੇ ਵਿੱਚ ਮਾਰੇ ਗਏ ਸਾਰੇ ਲੋਕ ਨਮਾਜ਼ ਅਦਾ ਕਰਨ ਲਈ ਮਸਜਿਦ ਵਿੱਚ ਇਕੱਠੇ ਹੋਏ ਸਨ।

ਇਹ ਵੀ ਪੜ੍ਹੋਂ: ਕੈਪਟਨ ਦੀ ਇਮਰਾਨ ਖ਼ਾਨ ਨੂੰ ਅਪੀਲ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਦੇ ਸਕੂਲ ਵਿਚ ਬੰਬ ਧਮਾਕਾ ਹੋਇਆ ਸੀ, ਅਤੇ ਇਸ ਧਮਾਕੇ ਵਿਚ ਕਈਆਂ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਸਕੂਲੀ ਬੱਸ ਵਿਚ ਹੀ ਬੰਬ ਧਮਕਾ ਹੋਇਆ ਸੀ, ਤਾ ਉਸ ਸਮੇਂ 4 ਤੋਂ ਵੱਧ ਲੋਕਾਂ ਦੀ ਜਾਨ ਚੱਲੀ ਗਈ ਸੀ।

ABOUT THE AUTHOR

...view details