ਇਸਲਾਮਾਬਾਦ: ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਸ਼ਹਿਰ 'ਚ ਸੋਮਵਾਰ ਨੂੰ ਵੱਡਾ ਬੰਬ ਧਮਾਕਾ ਹੋਇਆ। ਇਹ ਧਮਾਕਾ ਦੁਪਹਿਰ ਦੀ ਨਮਾਜ਼ ਦੌਰਾਨ ਹੋਇਆ। ਮੁੱਢਲੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਸ ਬੰਬ ਧਮਾਕੇ ਵਿੱਚ 63 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 150 ਲੋਕ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਧਮਾਕੇ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਧਮਾਕੇ ਤੋਂ ਬਾਅਦ ਇਲਾਕੇ 'ਚ ਭਗਦੜ ਮੱਚ ਗਈ।
ਪਹਿਲਾਂ 13 ਮਈ 2022 ਦੀ ਰਾਤ ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਹੋਇਆ ਸੀ ਧਮਾਕਾ:ਇਸ ਤੋਂ ਪਹਿਲਾਂ 13 ਮਈ 2022 ਦੀ ਰਾਤ ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਇਹ ਧਮਾਕਾ ਕਰਾਚੀ ਦੇ ਸਭ ਤੋਂ ਵਿਅਸਤ ਵਪਾਰਕ ਖੇਤਰ ਸਦਰ ਵਿੱਚ ਹੋਇਆ। ਇਸ ਮਾਮਲੇ ਵਿੱਚ ਪੁਲਿਸ ਨੇ ਕਿਹਾ ਕਿ ਧਮਾਕਾ ਇੱਕ ਹੋਟਲ ਦੇ ਬਾਹਰ ਹੋਇਆ। ਅਧਿਕਾਰੀਆਂ ਨੇ ਧਮਾਕੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਧਮਾਕਾ ਡਸਟਬਿਨ ਵਿੱਚ ਹੋਇਆ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬੰਬ ਲਾਇਆ ਗਿਆ ਸੀ ਜਾਂ ਧਮਾਕਾ ਕਿਸੇ ਹੋਰ ਕਾਰਨ ਹੋਇਆ।
16 ਮਈ 2022 ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹੋਇਆ ਸੀ ਹਮਲਾ:ਇਸ ਤੋਂ ਇਲਾਵਾ ਪਾਕਿਸਤਾਨ 'ਚ ਪਹਿਲਾਂ ਵੀ ਮਸਜਿਦਾਂ 'ਤੇ ਹਮਲੇ ਸਾਹਮਣੇ ਆਉਂਦੇ ਰਹੇ ਹਨ। ਅਜਿਹਾ ਹੀ ਇੱਕ ਹਮਲਾ 16 ਮਈ 2022 ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹੋਇਆ ਸੀ। ਇਹ ਬੰਬ ਧਮਾਕਾ ਐਮ.ਏ.ਜਿਨਾਹ ਰੋਡ 'ਤੇ ਸਥਿਤ ਮੇਮਨ ਮਸਜਿਦ ਨੇੜੇ ਹੋਇਆ। ਇਸ ਧਮਾਕੇ 'ਚ ਇੱਕ ਔਰਤ ਦੀ ਮੌਤ ਹੋ ਗਈ ਸੀ, ਜਦਕਿ 8 ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸੀ। ਇਨ੍ਹਾਂ ਜ਼ਖ਼ਮੀਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ।
26 ਅਪ੍ਰੈਲ 2022 ਨੂੰ ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਤੇ ਹੋਇਆ ਸੀ ਆਤਮਘਾਤੀ ਹਮਲਾ:ਇਸ ਤੋਂ ਪਹਿਲਾਂ 26 ਅਪ੍ਰੈਲ 2022 ਨੂੰ ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਤੇ ਆਤਮਘਾਤੀ ਹਮਲਾ ਹੋਇਆ ਸੀ। ਇਸ ਆਤਮਘਾਤੀ ਹਮਲੇ ਵਿਚ 3 ਚੀਨੀ ਨਾਗਰਿਕਾਂ ਦੇ ਨਾਲ-ਨਾਲ ਇਕ ਪਾਕਿਸਤਾਨੀ ਨਾਗਰਿਕ ਵੀ ਮਾਰਿਆ ਗਿਆ ਸੀ। ਆਤਮਘਾਤੀ ਹਮਲੇ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਲਈ ਸੀ, ਜਿਸ ਦੇ ਆਤਮਘਾਤੀ ਹਮਲਾਵਰ ਸ਼ੈਰੀ ਬਲੋਚ ਨੇ ਇਸ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ:Boris Johnson On Vladimir Putin: ਬੋਰਿਸ ਜੌਨਸਨ ਦਾ ਦਾਅਵਾ, 'ਪੁਤਿਨ ਨੇ ਦਿੱਤੀ ਸੀ ਮਿਜ਼ਾਈਲ ਨਾਲ ਉਡਾਉਣ ਦੀ ਧਮਕੀ'