ਵਾਸ਼ਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ, ''ਹਮਾਸ ਵੱਲੋਂ ਇਜ਼ਰਾਈਲ 'ਤੇ ਅੱਤਵਾਦੀ ਹਮਲਾ ਕਰਨ ਦਾ ਇਕ ਕਾਰਨ ਨਵੀਂ ਦਿੱਲੀ 'ਚ ਜੀ-20 ਸੰਮੇਲਨ ਦੌਰਾਨ ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰੇ 'ਤੇ ਹਾਲ ਹੀ 'ਚ ਕੀਤਾ ਗਿਆ ਐਲਾਨ ਸੀ, ਜੋ ਪੂਰੇ ਖੇਤਰ ਨੂੰ ਰੇਲਮਾਰਗ ਦੇ ਨੈੱਟਵਰਕ ਨਾਲ ਜੁੜਨ ਜਾ ਰਿਹਾ ਹੈ।" ਕਾਬਿਲੇਗੌਰ ਹੈ ਕਿ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਇਹ ਦੂਜੀ ਵਾਰ ਹੈ ਜਦੋਂ ਬਾਈਡੇਨ ਨੇ ਹਮਾਸ ਦੇ ਅੱਤਵਾਦੀ ਹਮਲੇ ਦੇ ਸੰਭਾਵਿਤ ਕਾਰਨ ਪਿੱਛੇ ਭਾਰਤ ਦੇ ਸਬੰਧਾਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰੇ (ਆਈਐਮਈਈਸੀ) ਨੂੰ ਇਸ ਯੁੱਧ ਦੇ ਪਿੱਛੇ ਇੱਕ ਕਾਰਨ ਦੱਸਿਆ।
ਬਾਈਡੇਨ ਨੇ ਅਮਰੀਕਾ ਦੇ ਦੌਰੇ 'ਤੇ ਆਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ 'ਰੋਜ਼ ਗਾਰਡਨ' 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਹਮਾਸ ਦੇ ਹਮਲੇ ਦਾ ਇਕ ਕਾਰਨ ਇਹ ਵੀ ਸੀ। ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਪਰ ਮੇਰਾ ਅੰਤਰ ਆਤਮਾ ਮੈਨੂੰ ਦੱਸਦੀ ਹੈ ਕਿ ਇਜ਼ਰਾਈਲ ਲਈ ਖੇਤਰੀ ਏਕੀਕਰਨ ਅਤੇ ਸਮੁੱਚੇ ਤੌਰ 'ਤੇ ਖੇਤਰੀ ਏਕੀਕਰਨ ਵੱਲ ਸਾਡਾ ਕੰਮ ਇਸੇ ਲਈ ਹਮਾਸ ਨੇ ਇਹ ਹਮਲਾ ਕੀਤਾ ਹੈ। ਅਸੀਂ ਇਸ ਕੰਮ ਨੂੰ ਛੱਡ ਨਹੀਂ ਸਕਦੇ। ਉਨ੍ਹਾਂ ਨੇ ਅੱਗੇ ਕਿਹਾ, "ਮੈਂ ਪੱਛਮੀ ਬੈਂਕ ਵਿੱਚ ਫਿਲਸਤੀਨੀਆਂ 'ਤੇ ਹਮਲਾ ਕਰਨ ਵਾਲੇ ਕੱਟੜਪੰਥੀਆਂ ਬਾਰੇ ਵੀ ਚਿੰਤਤ ਹਾਂ, ਜੋ ਕਿ ਅੱਗ 'ਤੇ ਗੈਸੋਲੀਨ ਪਾਉਣ ਦੇ ਬਰਾਬਰ ਹੈ। ਇਹ ਇੱਕ ਸੌਦਾ ਸੀ। ਸੌਦਾ ਹੋ ਗਿਆ ਅਤੇ ਉਹ ਉਨ੍ਹਾਂ ਥਾਵਾਂ 'ਤੇ ਫਲਸਤੀਨੀਆਂ 'ਤੇ ਹਮਲੇ ਕਰ ਰਹੇ ਹਨ। ਜਿਸ ਦੇ ਉਹ ਹੱਕਦਾਰ ਹਨ। ਇਸ ਨੂੰ ਰੋਕਣਾ ਪਵੇਗਾ। ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਨੂੰ ਹੁਣ ਰੁਕਣਾ ਪਵੇਗਾ।"