ਪੰਜਾਬ

punjab

Bangladesh bus accident: ਬੱਸ ਦੇ ਛੱਪੜ 'ਚ ਡਿੱਗਣ ਕਾਰਨ 17 ਲੋਕਾਂ ਦੀ ਮੌਤ, 35 ਜ਼ਖਮੀ

Bangladesh bus accident: ਬੰਗਲਾਦੇਸ਼ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਬੱਸ ਦੇ ਬੇਕਾਬੂ ਹੋ ਕੇ ਛੱਪੜ ਵਿੱਚ ਡਿੱਗਣ ਕਾਰਨ ਵਾਪਰਿਆ ਹੈ।

By

Published : Jul 23, 2023, 8:57 AM IST

Published : Jul 23, 2023, 8:57 AM IST

Bangladesh bus accident
Bangladesh bus accident

ਢਾਕਾ: ਬੰਗਲਾਦੇਸ਼ 'ਚ ਝਲਕਾਠੀ ਸਦਰ ਉਪਜ਼ਿਲਾ ਦੇ ਛਤਰਕੰਡਾ ਇਲਾਕੇ 'ਚ ਸ਼ਨੀਵਾਰ ਨੂੰ ਇੱਕ ਬੱਸ ਦੇ ਛੱਪੜ 'ਚ ਡਿੱਗਣ ਕਾਰਨ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਬਚੇ ਲੋਕਾਂ ਨੇ ਹਾਦਸੇ ਲਈ ਡਰਾਈਵਰ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਬੱਸ ਵਿੱਚ ਜ਼ਿਆਦਾ ਭੀੜ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਬੱਸ ਵਿੱਚ ਸਨ ਸਮਰੱਥਾ ਤੋਂ ਵੱਧ ਯਾਤਰੀ:ਬਾਰਿਸ਼ਾਲ ਜਾ ਰਹੀ ਬਸ਼ਰ ਸਮ੍ਰਿਤੀ ਪਰਿਵਾਹਨ ਦੀ ਬੱਸ ਵਿੱਚ 52 ਯਾਤਰੀਆਂ ਦੀ ਸਮਰੱਥਾ ਦੇ ਮੁਕਾਬਲੇ 60 ਤੋਂ ਵੱਧ ਸਵਾਰੀਆਂ ਸਨ। ਬੱਸ ਸਵੇਰੇ 9:00 ਵਜੇ ਦੇ ਕਰੀਬ ਪਿਰੋਜਪੁਰ ਦੇ ਭੰਡਾਰੀਆ ਤੋਂ ਰਵਾਨਾ ਹੋਈ ਅਤੇ ਬਾਰਿਸ਼ਾਲ-ਖੁਲਨਾ ਹਾਈਵੇਅ 'ਤੇ ਛਤਰਕੰਡਾ ਵਿਖੇ ਸਵੇਰੇ 10:00 ਵਜੇ ਦੇ ਕਰੀਬ ਸੜਕ ਕਿਨਾਰੇ ਛੱਪੜ ਵਿੱਚ ਡਿੱਗ ਗਈ। ਬਚੇ ਮੁਹੰਮਦ ਮੋਮੀਨ ਨੇ ਦੱਸਿਆ, 'ਮੈਂ ਭੰਡਾਰੀਆ ਤੋਂ ਬੱਸ 'ਚ ਚੜ੍ਹਿਆ ਸੀ। ਬੱਸ ਸਵਾਰੀਆਂ ਨਾਲ ਖਚਾਖਚ ਭਰੀ ਹੋਈ ਸੀ। ਉਨ੍ਹਾਂ ਵਿੱਚੋਂ ਕੁਝ ਯਾਤਰੀ ਗਲਿਆਰੇ ਵਿੱਚ ਖੜ੍ਹੇ ਸਨ। ਮੈਂ ਡਰਾਈਵਰ ਨੂੰ ਸੁਪਰਵਾਈਜ਼ਰ ਨਾਲ ਗੱਲ ਕਰਦਿਆਂ ਦੇਖਿਆ। ਅਚਾਨਕ ਬੱਸ ਸੜਕ ਤੋਂ ਉਤਰ ਗਈ ਅਤੇ ਹਾਦਸਾਗ੍ਰਸਤ ਹੋ ਗਈ।

ਮੋਮਿਨ ਨੇ ਕਿਹਾ, 'ਸਾਰੇ ਯਾਤਰੀ ਬੱਸ ਦੇ ਅੰਦਰ ਫਸ ਗਏ ਸਨ। ਭੀੜ ਜ਼ਿਆਦਾ ਹੋਣ ਕਾਰਨ ਬੱਸ ਤੁਰੰਤ ਹੀ ਡੁੱਬ ਗਈ। ਕਿਸੇ ਤਰ੍ਹਾਂ ਮੈਂ ਬੱਸ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇੱਕ ਰਿਪੋਰਟ ਮੁਤਾਬਕ ਬਾਰਿਸ਼ਾਲ ਡਿਵੀਜ਼ਨਲ ਕਮਿਸ਼ਨਰ ਐਮਡੀ ਸ਼ੌਕਤ ਅਲੀ ਨੇ ਪੁਸ਼ਟੀ ਕੀਤੀ ਕਿ ਸਾਰੇ 17 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਬੰਗਲਾਦੇਸ਼ ਵਿੱਚ ਬੱਸ ਹਾਦਸੇ ਆਮ: ਪੁਲਿਸ ਨੇ ਦੱਸਿਆ ਕਿ ਜ਼ਿਆਦਾਤਰ ਪੀੜਤ ਪਿਰੋਜਪੁਰ ਦੇ ਭੰਡਾਰੀਆ ਉਪਜ਼ਿਲਾ ਅਤੇ ਝਲਕਾਠੀ ਦੇ ਰਾਜਾਪੁਰ ਖੇਤਰ ਦੇ ਨਿਵਾਸੀ ਹਨ। ਬੰਗਲਾਦੇਸ਼ ਵਿੱਚ ਬੱਸ ਹਾਦਸੇ ਆਮ ਹੋ ਗਏ ਹਨ। ਰੋਡ ਸੇਫਟੀ ਫਾਊਂਡੇਸ਼ਨ (ਆਰਐਸਐਫ) ਅਨੁਸਾਰ ਇਕੱਲੇ ਜੂਨ ਮਹੀਨੇ ਵਿੱਚ ਕੁੱਲ 559 ਸੜਕ ਹਾਦਸੇ ਹੋਏ। ਹਾਦਸਿਆਂ ਵਿੱਚ 562 ਲੋਕ ਮਾਰੇ ਗਏ ਸਨ ਅਤੇ 812 ਹੋਰ ਜ਼ਖ਼ਮੀ ਹੋਏ ਸਨ। ਬੁੱਧਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ ਭਰ 'ਚ 207 ਮੋਟਰਸਾਈਕਲ ਹਾਦਸਿਆਂ 'ਚ 169 ਲੋਕ ਮਾਰੇ ਗਏ, ਜੋ ਕੁੱਲ ਮੌਤਾਂ ਦਾ 33.75 ਫੀਸਦੀ ਹੈ। ਰਿਪੋਰਟ ਮੁਤਾਬਕ 78 ਔਰਤਾਂ ਅਤੇ 114 ਬੱਚੇ ਸਨ। (ਏਐੱਨਆਈ)

ABOUT THE AUTHOR

...view details