ਸਿਡਨੀ :ਵਿਦੇਸ਼ਾਂ ਵਿਚ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਿੱਥੇ ਗਰਮ ਖਿਆਲੀਆਂ ਦੇ ਮਨਸੂਬੇ ਸਾਫ ਨਜ਼ਰ ਆ ਰਹੇ ਹਨ ਕਿ ਕਿਵੇਂ ਦੇਸ਼ ਨੂੰ ਵਿਦੇਸ਼ੀ ਧਰਤੀ 'ਤੇ ਬਦਨਾਮ ਕੀਤਾ ਜਾ ਸਕੇ। ਇਕ ਵਾਰ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਆਸਟ੍ਰੇਲੀਆ ਸਿਡਨੀ ਤੋਂ ਜਿਥੇ ਰੋਜ਼ਹਿਲ ਇਲਾਕੇ 'ਚ ਸਥਿਤ BAPS ਸਵਾਮੀਨਾਰਾਇਣ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ। ਸਿਡਨੀ 'ਚ ਖਾਲਿਸਤਾਨ ਸਮਰਥਕਾਂ ਨੇ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ ਕੀਤੀ ਹੈ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਸ਼ੁੱਕਰਵਾਰ ਤੜਕੇ ਮੰਦਰ ਪ੍ਰਸ਼ਾਸਨ ਨੇ ਦੇਖਿਆ ਕਿ ਮੰਦਰ ਦੀਆਂ ਕੰਧਾਂ ਨੂੰ ਤੋੜਿਆ ਗਿਆ ਸੀ। ਮੰਦਰ ਦੀ ਕੰਧ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਨਾਅਰੇ ਵੀ ਲਿਖੇ ਗਏ ਹਨ।
ਗੇਟ 'ਤੇ ਖਾਲਿਸਤਾਨ ਸਮਰਥਕ ਝੰਡਾ ਵੀ ਲਗਾਇਆ:ਮੰਦਰ ਪ੍ਰਸ਼ਾਸਨ ਨੇ ਦੇਖਿਆ ਕਿ ਮੰਦਰ ਦੇ ਗੇਟ 'ਤੇ ਖਾਲਿਸਤਾਨੀ ਝੰਡਾ ਵੀ ਲਗਾਇਆ ਗਿਆ ਹੈ। ਸਵਾਮੀਨਾਰਾਇਣ ਮੰਦਰ 'ਤੇ ਹਮਲੇ ਦੀ ਖਬਰ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਆਸਟ੍ਰੇਲੀਆ 'ਚ ਕਰੀਬ ਦੋ ਮਹੀਨਿਆਂ ਤੋਂ ਖਾਲਿਸਤਾਨੀ ਗਤੀਵਿਧੀਆਂ ਨੂੰ ਲੈ ਕੇ ਸ਼ਾਂਤੀ ਬਣੀ ਹੋਈ ਸੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਇਕ ਹਿੰਦੂ ਮੰਦਰ ਨੂੰ ਵੀ ਖਾਲਿਸਤਾਨੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ। ਹਿੰਦੂ ਮੰਦਰ 'ਤੇ ਹੋਏ ਇਸ ਹਮਲੇ ਦੀ ਆਲੋਚਨਾ ਕੀਤੀ ਗਈ ਸੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ : ਸੇਜਲ ਪਟੇਲ ਹੈਰਿਸ ਪਾਰਕ ਦੀ ਰਹਿਣ ਵਾਲੀ ਹੈ। ਉਹ ਹਰ ਰੋਜ਼ ਸਵਾਮੀਨਾਰਾਇਣ ਮੰਦਰ ਜਾਂਦੀ ਹੈ। ਉਸ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਜਦੋਂ ਉਹ ਸਵੇਰੇ ਪੂਜਾ ਕਰਨ ਲਈ ਮੰਦਰ ਪਹੁੰਚੀ ਤਾਂ ਦੇਖਿਆ ਕਿ ਮੰਦਰ ਦੀ ਕੰਧ ਨਾਲ ਛੇੜਛਾੜ ਕੀਤੀ ਗਈ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੌਣ ਲੋਕ ਹਨ ਜੋ ਸਾਡੇ ਸ਼ਾਂਤ ਸਮਾਜ ਨਾਲ ਅਜਿਹਾ ਕਰ ਰਹੇ ਹਨ।