ਪੰਜਾਬ

punjab

ETV Bharat / international

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਆਡੀਓ ਲੀਕ ਮਾਮਲੇ 'ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ NSC ਦੀ ਮੀਟਿੰਗ ਬੁਲਾਈ - ਤਹਿਰੀਕ ਏ ਇਨਸਾਫ

ਸ਼ਾਹਬਾਦ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਆਡੀਓ ਲੀਕ ਮਾਮਲੇ (Audio leak case from Pak Prime Ministers office ) ਨੂੰ ਲੈ ਕੇ ਬੁੱਧਵਾਰ ਨੂੰ NSC ਦੀ ਬੈਠਕ ਬੁਲਾਈ । ਇਸ ਦੇ ਨਾਲ ਹੀ ਵਿਰੋਧੀ ਧਿਰ ਇਸ ਮੁੱਦੇ ਉੱਤੇ ਸ਼ਾਹਬਾਜ਼ ਸ਼ਰੀਫ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ।

AUDIO LEAK CASE FROM PAKISTAN PMO PM SHAHBAZ SHARIF CONVENES MEETING OF NSC
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਆਡੀਓ ਲੀਕ ਮਾਮਲੇ 'ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ NSC ਦੀ ਮੀਟਿੰਗ ਬੁਲਾਈ

By

Published : Sep 27, 2022, 3:21 PM IST

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੇ ਦਫਤਰ ਤੋਂ ਕਥਿਤ ਆਡੀਓ ਲੀਕ ਹੋਣ ਉੱਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ.ਐੱਸ.ਸੀ.) (National Security Committee) ਦੀ ਬੈਠਕ ਬੁਲਾਈ ਹੈ। ਵਿਰੋਧੀ ਧਿਰ ਨੇ ਇਸ ਮੁੱਦੇ ਉੱਤੇ ਹਮਲਾਵਰ ਰੁਖ਼ ਅਖਤਿਆਰ ਕੀਤਾ ਹੈ ਅਤੇ ਸ਼ਾਹਬਾਜ਼ ਸ਼ਰੀਫ਼ ਦੇ ਅਸਤੀਫ਼ੇ (Shahbaz Sharifs resignation demand ) ਦੀ ਮੰਗ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪ੍ਰਧਾਨ ਮੰਤਰੀ ਦੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਕਥਿਤ ਗੁਪਤ ਗੱਲਬਾਤ ਦਾ ਆਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ (audio of secret conversation went viral) ਹੋਇਆ ਸੀ, ਜਿਸ ਤੋਂ ਬਾਅਦ ਦੇਸ਼ ਦੇ ਉੱਚ ਅਧਿਕਾਰੀਆਂ ਦੀ ਸੁਰੱਖਿਆ ਉੱਤੇ ਸਵਾਲ ਖੜ੍ਹੇ (Questions arose on the security of the officials) ਹੋ ਗਏ ਸਨ।

ਸੋਮਵਾਰ ਨੂੰ, ਕੁਝ ਆਡੀਓ ਰਿਕਾਰਡ ਲੀਕ ਹੋਏ, ਜਿਸ ਵਿੱਚ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (The ruling Pakistan Muslim League) (ਪੀ.ਐੱਮ.ਐੱਲ.-ਐੱਨ.) ਦੇ ਨੇਤਾ ਉਪ-ਚੋਣਾਂ ਦੀ ਰਣਨੀਤੀ ਬਾਰੇ ਗੱਲ ਕਰਦੇ ਸੁਣੇ ਜਾ ਸਕਦੇ ਹਨ। ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈਆਂ ਉਪ ਚੋਣਾਂ ਗੰਭੀਰ ਹੜ੍ਹਾਂ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਮਾਮਲੇ ਦੀ ਜਾਂਚ ਲਈ ਇੱਕ ਸਾਂਝੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਫ਼ੌਜ ਦੀਆਂ ਖ਼ੁਫ਼ੀਆ ਏਜੰਸੀਆਂ ਦੇ (Representatives of intelligence agencies) ਨੁਮਾਇੰਦੇ ਸ਼ਾਮਲ ਹਨ। ਖੁਫੀਆ ਬਿਊਰੋ (ਆਈ.ਬੀ.) ਵੀ ਇਸ ਲੀਕ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਚੋਟੀ ਦੀਆਂ ਖੁਫੀਆ ਏਜੰਸੀਆਂ (intelligence agencies) ਦੁਆਰਾ ਇਸ ਮਾਮਲੇ ਵਿੱਚ ਤਿਆਰ ਕੀਤੀ ਮੁੱਢਲੀ ਰਿਪੋਰਟ ਨੂੰ ਸੁਰੱਖਿਆ ਮਾਮਲਿਆਂ ਉੱਤੇ ਗਠਿਤ ਸਰਵਉੱਚ ਫੌਜੀ ਅਤੇ ਸਿਵਲ ਸੰਸਥਾ NSC ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਦਿ ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ ਸੋਮਵਾਰ ਨੂੰ ਇਕ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ NSC ਦੀ ਬੈਠਕ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਤੇ ਹੋਵੇਗੀ।

ਖਬਰਾਂ ਮੁਤਾਬਕ ਇਸ ਬੈਠਕ ਵਿੱਚ ਰੱਖਿਆ ਮੰਤਰੀ, ਗ੍ਰਹਿ ਮੰਤਰੀ, ਸੂਚਨਾ ਮੰਤਰੀ, ਵਿੱਤ ਮੰਤਰੀ ਸਮੇਤ ਚੋਟੀ ਦੀ ਫੌਜੀ ਅਤੇ ਨਾਗਰਿਕ ਲੀਡਰਸ਼ਿਪ ਅਤੇ ਅਧਿਕਾਰੀ ਹਿੱਸਾ ਲੈਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ (Tehreek A Insaf) ਪਾਰਟੀ ਦੇ ਚੇਅਰਮੈਨ ਖਾਨ ਨੇ ਕਿਹਾ ਕਈ ਕੈਬਨਿਟ ਮੰਤਰੀਆਂ ਅਤੇ ਅਧਿਕਾਰੀਆਂ ਦੀ ਗੱਲਬਾਤ ਦੀ ਆਡੀਓ ਲੀਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ

ਇਹ ਵੀ ਪੜ੍ਹੋ:ਹਿਜਾਬ ਦੇ ਵਿਰੋਧ ਕਰਨ ਉੱਤੇ ਹਦੀਸ ਨਜਫੀ ਦਾ ਪੁਲਿਸ ਨੇ 6 ਗੋਲੀਆਂ ਮਾਰ ਕੇ ਕੀਤਾ ਕਤਲ

ABOUT THE AUTHOR

...view details