ਵਾਸ਼ਿੰਗਟਨ:ਨਿਊਯਾਰਕ ਸਿਟੀ ਵਿੱਚ ਹੁਣ ਟਿੱਕ ਟੋਕ ਸਟਾਰਸ ਦਾ ਲਾਈਫ ਸਟਾਈਲ ਹੁਣ ਬਦਲ ਸਕਦਾ ਹੈ, ਕਿਉਂਕਿ ਹੁਣ ਇਹਨਾਂ ਲੋਕਾਂ ਨੂੰ ਟਿੱਕਟੋਕ ਦੀਆਂ ਵੀਡੀਓ ਬਣਾਉਣ ਨੂੰ ਨਹੀਂ ਮਿਲਣਗੀਆਂ, ਦਰਅਸਲ ਸੁਰੱਖਿਆ ਦੇ ਮੱਦੇਨਜ਼ਰ ਬੁੱਧਵਾਰ ਨੂੰ ਸਰਕਾਰੀ-ਮਾਲਕੀਅਤ ਵਾਲੇ ਡਿਵਾਈਸਾਂ ਤੋਂ TikTok 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਕੁਝ ਮਸ਼ਹੂਰ ਟਿਕਟੋਕ ਖਾਤੇ ਬੰਦ ਹੋ ਗਏ। ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਜੋਨਾਹ ਐਲਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਹਿਰ ਦੀ ਸਾਈਬਰ ਕਮਾਂਡ ਨੇ ਨਿਸ਼ਚਤ ਕੀਤਾ ਹੈ ਕਿ ਐਪ ਸ਼ਹਿਰ ਦੇ ਤਕਨਾਲੋਜੀ ਨੈਟਵਰਕ ਲਈ ਇੱਕ ਸੁਰੱਖਿਆ ਖਤਰਾ ਹੈ। ਸਿਟੀ ਏਜੰਸੀਆਂ ਨੂੰ 30 ਦਿਨਾਂ ਦੇ ਅੰਦਰ ਐਪ ਨੂੰ ਹਟਾ ਦੇਣਾ ਚਾਹੀਦਾ ਹੈ ਅਤੇ ਕਰਮਚਾਰੀ ਸ਼ਹਿਰ ਦੀ ਮਲਕੀਅਤ ਵਾਲੇ ਡਿਵਾਈਸਾਂ ਅਤੇ ਨੈੱਟਵਰਕਾਂ ਤੋਂ TikTok ਅਤੇ ਇਸਦੀ ਵੈੱਬਸਾਈਟ ਤੱਕ ਤੋਂ ਬਾਹਰ ਰਹਿਣਗੇ।
ਸੁਰੱਖਿਆ ਦੇ ਹਵਾਲੇ ਨਾਲ ਲਿਆ ਗਿਆ ਫੈਸਲਾ :ਦੱਸਣਯੋਗ ਹੈ ਕਿ ਇਸ ਫੈਸਲੇ ਦੇ ਨਾਲ ਹੀ ਨਿਊਯਾਰਕ ਸਿਟੀ ਅਮਰੀਕਾ ਦੇ ਹੋਰ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ 'ਸੁਰੱਖਿਆ ਚਿੰਤਾਵਾਂ' ਦਾ ਹਵਾਲਾ ਦਿੰਦੇ ਹੋਏ ਸਰਕਾਰੀ-ਮਾਲਕੀਅਤ ਵਾਲੇ ਡਿਵਾਈਸਾਂ 'ਤੇ TikTok 'ਤੇ ਪਾਬੰਦੀ ਲਗਾਈ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੂਚੀ, ਜਿਸ ਵਿੱਚ ਨਿਊਯਾਰਕ ਹਾਲ ਹੀ ਵਿੱਚ ਸ਼ਾਮਲ ਹੋਇਆ ਹੈ ਇਹਨਾਂ ਵਿੱਚ ਹੁਣ ਤਕ ਦੋ ਦਰਜਨ ਤੋਂ ਵੱਧ ਰਾਜ ਹਨ। ਹਾਲਾਂਕਿ, ਇਹ ਪਾਬੰਦੀ ਜ਼ਿਆਦਾਤਰ ਅਧਿਕਾਰਤ ਡਿਵਾਈਸਾਂ ਤੱਕ ਸੀਮਿਤ ਹੈ। ਜਦਕਿ ਹਾਲ ਹੀ 'ਚ ਮੋਨਟਾਨਾ ਸੂਬੇ 'ਚ ਇਕ ਬਿੱਲ ਪਾਸ ਕੀਤਾ ਗਿਆ ਹੈ, ਜਿਸ 'ਚ ਪੂਰੇ ਸੂਬੇ 'ਚ TIKTOK 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। NYT ਦੀ ਰਿਪੋਰਟ ਦੇ ਅਨੁਸਾਰ, TikTok ਨੇ ਪਾਬੰਦੀ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।