ਚੰਡੀਗੜ੍ਹ : ਹਰਮੀਤ ਢਿੱਲੋਂ ਦਾ ਨਾਂ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ। ਉਨ੍ਹਾਂ ਦੇ ਚਰਚਾ ਵਿਚ ਰਹਿਣ ਦਾ ਕਾਰਨ ਹੈ ਰਿਪਬਲਿਕ ਨੈਸ਼ਨਲ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ। ਇਨ੍ਹਾਂ ਚੋਣਾਂ ਵਿਚ ਭਾਰਤੀ ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਵੀ ਪ੍ਰਧਾਨ ਦੀਆਂ ਚੋਣਾਂ ਦੀ ਦੌੜ ਵਿਚ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਵੱਲੋਂ ਇਕ ਇਲਜ਼ਾਮ ਲਾਏ ਜਾਣ ਤੋਂ ਬਾਅਦ ਉਹ ਸੁਰਖੀਆਂ ਵਿਚ ਆਈ ਗਈ ਹੈ। ਹਰਮੀਤ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਸਿੱਖ ਧਰਮ ਨਾਲ ਸਬੰਧ ਹੋਣ ਕਾਰਨ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦੇ ਨੁਮਾਇੰਦੇ ਨਿਸ਼ਾਨਾ ਬਣਾ ਰਹੇ ਹਨ।
ਹਰਮੀਤ ਦੇ ਦੋਸ਼ਾਂ ਤੋਂ ਬਾਅਦ ਮਾਮਲਾ ਗਰਮ ਹੋ ਗਿਆ ਹੈ। ਹੁਣ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਪ੍ਰਧਾਨ ਅਹੁਦੇ ਦੀਆਂ ਚੋਣਾਂ ਵੀ ਦਿਲਚਸਪ ਹੋ ਗਈਆਂ ਹਨ। ਦੱਸ ਦਈਏ ਕਿ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਸਾਬਕਾ ਉਪ-ਪ੍ਰਧਾਨ ਢਿੱਲੋਂ (54) ਦੇ ਸਾਹਮਣੇ ਇਸ ਅਹੁਦੇ ਲਈ ਪ੍ਰਭਾਵਸ਼ਾਲੀ ਆਗੂ ਅਤੇ ਆਰਐੱਨਸੀ ਦੀ ਪ੍ਰਧਾਨ ਰੋਤਰਾ ਮੈਕਡੇਨੀਅਲ ਦੀ ਚੁਣੌਤੀ ਹੈ।
ਮੇਰੇ ਧਰਮ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ : ਢਿੱਲੋਂ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਧਰਮ ਨੂੰ ਲੈ ਕੇ ਉਨ੍ਹਾਂ ਉਤੇ ਕੀਤੇ ਜਾਣ ਵਾਲੇ ਹਮਲੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਟੀਮ ਨੂੰ ਆਰਐੱਨਸੀ ਵਿਚ ਜਵਾਬਦੇਹੀ, ਸਾਫ-ਸੁੱਥਰੀ, ਅਖੰਡਤਾ ਦਿਆਂ ਨਵੇਂ ਸੌਮਿਆਂ ਸਮੇਤ ਸਕਾਰਾਤਮਕ ਬਦਲਾਅ ਲਿਆਉਣ ਤੋਂ ਨਹੀਂ ਰੋਕ ਸਕਣਗੇ। ਢਿੱਲੋਂ ਨੇ ਇਸ ਤੋਂ ਇਲਾਵਾ ਅੱਗੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਧਮਕੀ ਭਰੇ ਟਵੀਟ ਵੀ ਮਿਲ ਰਹੇ ਹਨ।
ਇਹ ਵੀ ਪੜ੍ਹੋ :ਕੁਲਦੀਪ ਧਾਲੀਵਾਲ ਨੇ ਕਿਹਾ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਦਿੱਤੀਆਂ 23200 ਮਸ਼ੀਨਾਂ
ਢਿੱਲੋਂ ਨੇ ਗੱਲਬਾਤ ਕਰਦਿਆਂ ਵੀ ਖੁਦ ਨੂੰ ਸਿੱਖ ਹੋਣ ਕਾਰਨ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ , 'ਇਹ ਜਾਣ ਕੇ ਦੁਖ ਹੁੰਦਾ ਹੈ ਕਿ ਆਰਐੱਨਸੀ ਦੇ ਕੁਝ ਮੈਂਬਰਾਂ ਨੇ ਮੇਰੇ ਸਿੱਖ ਧਰਮ ਨਾਲ ਸਬੰਧਿਤ ਹੋਣ ਕਾਰਨ ਮੇਰੇ ਖਿਲਾਫ ਕਾਫੀ ਸਵਾਲ ਚੁੱਕੇ ਹਨ। ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਸਾਬਕਾ ਉਪ ਪ੍ਰਧਾਨ ਢਿੱਲੋਂ 54 ਸਾਲ ਦੀ ਹੈ। ਪ੍ਰਧਾਨ ਅਹੁਦੇ ਲਈ ਉਹ ਰੋਨਾ ਮੈਕਡੇਨੀਅਲ ਦੇ ਖਿਲਾਫ ਚੋਣਾਂ ਲੜ ਰਹੀ ਹੈ। ਰਿਪਬਲਿਕਨ ਨੈਸ਼ਨਲ ਕਮੇਟੀ ਆਰਐਨਸੀ ਦੇ ਪ੍ਰਧਾਨ ਅਹੁਦੇ ਦੀਆਂ ਚੋਣਾਂ 27 ਜਨਵਰੀ ਤੋਂ ਹਨ।