ਨਵੀਂ ਦਿੱਲੀ: ਇਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਏਅਰਬੇਸ 'ਤੇ ਮਿਜ਼ਾਈਲਾਂ ਦਾਗੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਡੋਨਾਲਡ ਟਰੰਪ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਭ ਠੀਕ ਹੈ।
ਉਨ੍ਹਾਂ ਨੇ ਟਵੀਟ 'ਚ ਲਿਖਿਆ ਹੈ ਕਿ 'ਸਭ ਠੀਕ ਹੈ। ਇਰਾਕ ਵਿੱਚ 2 ਏਅਰਬੇਸ 'ਤੇ ਇਰਾਨ ਨੇ ਮਿਜ਼ਾਈਲਾਂ ਦਾਗੀਆਂ ਹਨ। ਜਾਨਮਾਲ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਹੁਣ ਸਭ ਠੀਕ ਹੈ। ਸਾਡੇ ਕੋਲ ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ ਸੈਨਾ ਅਤੇ ਮਜਬੂਤ ਸੈਨਾ ਹੈ, ਮੈ ਇਸ 'ਤੇ ਕੱਲ ਸਵੇਰੇ ਬਿਆਨ ਦੇਵੇਗਾ।
ਇਹ ਵੀ ਪੜੋ: ਇਰਾਨ ਨੇ ਇਰਾਕ ਵਿੱਚ ਅਮਰੀਕੀ ਏਅਰਬੇਸ ‘ਤੇ ਕੀਤਾ ਮਿਜ਼ਾਈਲ ਹਮਲਾ
ਦੱਸ ਦੇਈਏ ਕਿ ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਨ ਨੇ ਇਰਾਕ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੇ ਜਾ ਰਹੇ 2 ਏਅਰਬੇਸਾਂ 'ਤੇ ਕਰੀਬ ਦਰਜਨ ਭਰ ਮਿਜ਼ਾਈਲਾਂ ਦਾਗ ਦਿੱਤੀਆਂ ਹਨ। ਇਨ੍ਹਾਂ ਮਿਜ਼ਾਈਲ ਹਮਲੇ ਦੀ ਇੱਕ ਵੀਡੀਓ ਸਥਾਨਕ ਲੋਕਾਂ ਨੇ ਆਪਣੇ ਮੋਬਾਇਲ ਫੋਨ ਨਾਲ ਸ਼ੂਟ ਕੀਤੀ ਹੈ। ਵੀਡੀਓ ਵਿੱਚ ਰਾਤ ਦੇ ਹਨੇਰੇ ਵਿੱਚ ਆਸਮਾਨ 'ਤੇ ਰੋਸ਼ਨੀ ਦੀ ਲਕੀਰ ਜਾਂਦੀ ਹੋਈ ਦਿੱਖ ਰਹੀ ਹੈ ਅਤੇ ਫਿਰ ਅੱਗ ਦੇ ਗੋਲੇ ਦੀ ਸ਼ਕਲ ਵਿੱਚ ਜ਼ਮੀਨ ਨਾਲ ਟਕਰਾ ਜਾਂਦੀ ਹੈ। ਮਿਜ਼ਾਈਲਾਂ ਦਾ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਜ਼ੋਰਦਾਰ ਧਮਾਕੇ ਦੀ ਆਵਾਜ਼ ਹੁੰਦੀ ਹੈ। ਧਮਾਕੇ ਦੀ ਆਵਾਜ਼ ਤੋਂ ਸਹਿਮ ਕੇ ਸ਼ੂਟ ਕਰ ਰਹੇ ਲੋਕ ਰੋਲਾਂ ਪਾਉਂਦੇ ਹਨ ਅਤੇ ਭੱਜਣ ਲੱਗਦੇ ਹਨ। ਇਸ ਦੀ ਪੁਸ਼ਟੀ ਪੈਟਾਗਨ ਨੇ ਟਵੀਟ ਕਰਕੇ ਕੀਤੀ ਹੈ।