ਲੀਬੀਆ:ਅਫਰੀਕਾ ਦਾ ਦੇਸ਼ ਲੀਬੀਆ 'ਚ ਵੱਡੀ ਕੁਦਰਤੀ ਕੁਰੋਪੀ ਨਾਲ ਜੂਝ ਰਿਹਾ ਹੈ। ਇੱਥੇ ਡੈਨੀਅਲ ਨਾਂ ਦੇ ਤੂਫਾਨ ਅਤੇ ਹੜ੍ਹ ਕਾਰਨ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਕਾਰਨ 7 ਹਜ਼ਾਰ ਤੋਂ ਵਧੇਰੇ ਮੌਤਾਂ ਹੋਣ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੂਫਾਨ ਤੋਂ ਬਾਅਦ 10 ਹਜ਼ਾਰ ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਦੇ ਲਾਗਲੇ ਦੋ ਬੰਨ੍ਹ ਵੀ ਵਹਿ ਗਏ ਹਨ। ਇਸ ਨਾਲ ਸ਼ਹਿਰ ਅੰਦਰ ਜੋ ਤਬਾਹੀ ਮਚੀ ਹੈ, ਉਹ ਬਿਆਨ ਕਰਨੀ ਔਖੀ ਹੋ ਰਹੀ ਹੈ।
ਇਹ ਨੇ ਹਾਲਾਤ :ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਤੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, 20 ਹਜ਼ਾਰ ਤੋਂ ਵੱਧ ਲਾਪਤਾ ਅਤੇ ਸਿਰਫ 700 ਲਾਸ਼ਾਂ ਦੀ ਹੀ ਪਛਾਣਾ ਹੋਈ ਹੈ। ਦੂਜੇ ਪਾਸੇ ਲੋਕਾਂ ਨੂੰ ਬਚਾਉਣ ਲਈ 123 ਜਵਾਨਾਂ ਦੀ ਕੋੋਈ ਉੱਘ ਸੁੱਘ ਨਹੀਂ ਲੱਗੀ ਹੈ। ਤੂਫਾਨ ਅੱਗੇ ਫੌਜਾਂ ਵੀ ਗੋਡੇ ਟੇਕਣ ਲਈ ਮਜ਼ਬੂਰ ਹੋ ਗਈਆਂ ਹਨ। ਲੀਬੀਆ ਦੇ ਸਿਹਤ ਮੰਤਰੀ ਦੇ ਬਿਆਨ ਅਨੁਸਾਰ ਕਈ ਇਲਾਕਿਆਂ 'ਚ ਲਾਸ਼ਾਂ ਪਾਣੀ 'ਚ ਤੈਰਦੀਆਂ ਦੇਖੀਆਂ ਗਈਆਂ ਹਨ। ਇਸਦੇ ਨਾਲ ਹੀ ਕਈ ਘਰਾਂ ਵਿੱਚ ਸੜ ਗਈਆਂ ਹਨ। ਸਾਊਦੀ ਅਖਬਾਰ 'ਦਿ ਨੈਸ਼ਨਲ' ਦੀ ਰਿਪੋਰਟ ਮੁਤਾਬਿਕ ਹੁਣ ਤੱਕ 6886 ਤੋਂ ਵੱਧ ਲਾਸ਼ਾਂ ਬਰਾਮਦ ਹੋ ਗਈਆਂ ਹਨ।