ਮੋਗਾਦਿਸ਼ੂ: ਦੱਖਣੀ ਸੋਮਾਲੀਆ ਦੇ ਕੋਰੀਓਲੀ ਕਸਬੇ ਨੇੜੇ ਇੱਕ ਖੇਡ ਦੇ ਮੈਦਾਨ ਵਿੱਚ ਮੋਰਟਾਰ ਧਮਾਕੇ ਵਿੱਚ ਘੱਟੋ-ਘੱਟ 25 ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਧਮਾਕੇ 'ਚ ਕਈ ਹੋਰ ਲੋਕ ਜ਼ਖਮੀ ਵੀ ਹੋਏ ਹਨ। ਸਥਾਨਕ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮੀਡੀਆ ਏਜੰਸੀ ਨੇ ਕੋਰੀਓਲ ਸ਼ਹਿਰ ਦੇ ਡਿਪਟੀ ਜ਼ਿਲ੍ਹਾ ਕਮਿਸ਼ਨਰ ਅਬਦੀ ਅਹਿਮਦ ਅਲੀ ਦੇ ਹਵਾਲੇ ਨਾਲ ਕਿਹਾ ਕਿ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਬੰਬਾਂ ਅਤੇ ਬਾਰੂਦੀ ਸੁਰੰਗਾਂ ਵਰਗੇ ਜੰਗ ਦੇ ਬਚੇ ਹੋਏ ਵਿਸਫੋਟਕ ਕਾਰਨ ਹੋਈ ਸੀ। ਉਸ ਸਮੇਂ ਉੱਥੇ ਖੁੱਲ੍ਹੇ ਮੈਦਾਨ ਵਿੱਚ ਬੱਚੇ ਖੇਡ ਰਹੇ ਸਨ।
ਘਟਨਾ ਤੋਂ ਬਾਅਦ 22 ਬੱਚਿਆਂ ਦੀਆਂ ਮਿਲੀਆ ਲਾਸ਼ਾਂ :ਹਾਦਸੇ ਤੋਂ ਬਾਅਦ 22 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਰਸਤੇ 'ਚ ਇਕ ਹੋਰ ਬੱਚੇ ਦੀ ਮੌਤ ਹੋ ਗਈ, ਜਦਕਿ ਹਸਪਤਾਲ ਵਿੱਚ ਇਲਾਜ ਦੌਰਾਨ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ। ਅਹਿਮਦ ਨੇ ਦੱਸਿਆ ਕਿ ਮੋਗਾਦਿਸ਼ੂ ਜਾਂਦੇ ਸਮੇਂ ਇਕ ਹੋਰ ਬੱਚੇ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਨਾਬਾਲਗਾਂ ਦੀ ਉਮਰ 10 ਤੋਂ 15 ਸਾਲ ਦਰਮਿਆਨ ਹੈ।
ਕੋਲੰਬੀਆ ਜਹਾਜ਼ ਹਾਦਸੇ ਦੇ 40 ਦਿਨਾਂ ਬਾਅਦ ਬੱਚੇ ਜ਼ਿੰਦਾ ਮਿਲੇ: ਮਈ ਵਿੱਚ ਕੋਲੰਬੀਆ ਦੇ ਐਮਾਜ਼ਾਨ ਜੰਗਲ ਵਿੱਚ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ। ਇਸ ਘਟਨਾ ਵਿੱਚ ਲਾਪਤਾ ਹੋਏ ਚਾਰ ਬੱਚੇ ਹੁਣ ਜ਼ਿੰਦਾ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਹ ਐਲਾਨ ਕੀਤਾ। ਪੈਟਰੋ ਨੇ ਸ਼ੁੱਕਰਵਾਰ ਦੇਰ ਰਾਤ ਟਵਿਟਰ 'ਤੇ ਕਿਹਾ, ਇਹ ਪੂਰੇ ਦੇਸ਼ ਲਈ ਖੁਸ਼ੀ ਦੀ ਗੱਲ ਹੈ। ਕੋਲੰਬੀਆ ਦੇ ਜੰਗਲ 'ਚੋਂ 40 ਦਿਨ ਪਹਿਲਾਂ ਲਾਪਤਾ ਹੋਏ 4 ਬੱਚੇ ਜ਼ਿੰਦਾ ਮਿਲੇ ਹਨ। ਉਨ੍ਹਾਂ ਨੇ ਫੌਜੀ ਅਤੇ ਸਵਦੇਸ਼ੀ ਭਾਈਚਾਰੇ ਦੇ ਕਈ ਮੈਂਬਰਾਂ, ਭੈਣ-ਭਰਾ ਲੇਸਲੀ ਜੈਕੋਬੋਮਬੀਅਰ ਮੁਕੁਤੁਈ (13), ਸੋਲੇਨੀ ਜੈਕੋਬੋਮਬੀਅਰ ਮੁਕੁਤੁਈ (9), ਟਿਏਨ ਰਾਨੋਕ ਮੁਕੁਤੁਈ (4) ਤੇ ਕ੍ਰਿਸਟਿਨ ਰਾਨੋਕ ਮੁਕੁਤੁਈ (1) ਦੀ ਇੱਕ ਫੋਟੋ ਵੀ ਸਾਂਝੀ ਕੀਤੀ।
ਇੱਕ ਬਿਆਨ ਵਿੱਚ, ਰਾਸ਼ਟਰਪਤੀ ਨੇ ਇਸਨੂੰ ਇੱਕ ਜਾਦੂਈ ਦਿਨ ਕਰਾਰ ਦਿੱਤਾ। ਪੈਟਰੋ ਨੇ ਕਿਹਾ ਕਿ ਉਹ ਬੱਚਿਆਂ ਨਾਲ ਗੱਲ ਕਰਨਗੇ। 1 ਮਈ ਨੂੰ, ਸੇਸਨਾ 206 ਲਾਈਟ ਏਅਰਕ੍ਰਾਫਟ ਅਰਾਰਾਕੁਆਰਾ ਦੇ ਇੱਕ ਕਸਬੇ ਸੈਨ ਜੋਸੇ ਡੇਲ ਗੁਆਵੀਅਰ ਅਤੇ ਅਮੇਜ਼ਨਸ ਪ੍ਰਾਂਤ ਦੇ ਗੁਆਵੀਆਰ ਵਿਚਕਾਰ ਉਡਾਣ ਭਰ ਰਿਹਾ ਸੀ, ਜਦੋਂ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੁਰਘਟਨਾ ਦੇ ਬਾਅਦ ਤੋਂ ਖੋਜ ਅਤੇ ਬਚਾਅ ਕਾਰਜਾਂ ਵਿੱਚ ਸੁੰਘਣ ਵਾਲੇ ਕੁੱਤਿਆਂ ਨਾਲ 100 ਤੋਂ ਵੱਧ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜਹਾਜ਼ ਦਾ ਮਲਬਾ ਅਤੇ ਪਾਇਲਟ ਅਤੇ ਦੋ ਬਾਲਗਾਂ ਦੀਆਂ ਲਾਸ਼ਾਂ ਪਿਛਲੇ ਮਹੀਨੇ ਮਿਲੀਆਂ ਸਨ।