ਨਵੀਂ ਦਿੱਲੀ: ਕਾਸਿਮ ਸੁਲੇਮਾਨੀ ਦੀ ਮੌਤ ਤੋ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਈਰਾਨ ਦੀ ਰਾਜਧਾਨੀ ਬਗਦਾਦ ਦੇ ਗ੍ਰੀਨ ਜ਼ੋਨ ਵਿੱਚ 2 ਰਾਕੇਟ ਦਾਗੇ ਗਏ ਹਨ।
ਦੱਸ ਦਈਏ ਕਿ ਬਗਦਾਦ ਦਾ ਗ੍ਰੀਨ ਜ਼ੋਨ ਉਹ ਖੇਤਰ ਹੈ ਜਿੱਥੇ ਸਰਕਾਰੀ ਏਜੰਸੀਆਂ ਅਤੇ ਸਾਰੇ ਦੇਸ਼ਾਂ ਦੇ ਸਫਾਰਤਖਾਨੇ ਸਥਿਤ ਹਨ। ਇਸ ਹਮਲੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਬਗਦਾਦ ਦੇ ਗ੍ਰੀਨ ਜ਼ੋਨ ਵਿੱਚ ਦਾਗੇ 2 ਰਾਕੇਟ ਸਥਾਨਕ ਮੀਡੀਆ ਮੁਤਾਬਕ ਇਹ ਰਾਕੇਟ ਅਮਰੀਕੀ ਸਫਾਰਤਖਾਨੇ ਨੇੜੇ ਚਲਾਏ ਗਏ ਹਨ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾ ਕਿਸਨੇ ਕੀਤਾ।
ਈਰਾਨ ਨੇ ਇਸ ਤੋਂ ਪਹਿਲਾਂ ਇਰਾਕ ਵਿੱਚ ਸਥਿਤ ਦੋ ਅਮਰੀਕੀ ਸੈਨਿਕ ਠਿਕਾਣਿਆਂ ਉੱਤੇ ਹਮਲਾ ਕੀਤਾ ਸੀ। ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਸੈਨਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਾਰੇ ਸੁਰੱਖਿਅਤ ਹਨ। ਥੋੜਾ ਨੁਕਸਾਨ ਉਨ੍ਹਾਂ ਨੇ ਸੈਨਿਕ ਠਿਕਾਣਿਆਂ ਨੂੰ ਹੋਇਆ ਹੈ।