ਬਗਦਾਦ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਦੂਤਵਾਸ 'ਤੇ ਈਰਾਨ ਵੱਲੋਂ ਹਮਲੇ ਕਰਵਾਉਣ ਦਾ ਦੋਸ਼ ਲਾਇਆ ਹੈ। ਟਰੰਪ ਨੇ ਕਿਹਾ ਕਿ ਈਰਾਕ ਸਥਿਤ ਅਮਰੀਕੀ ਦੂਤਵਾਸ 'ਤੇ ਈਰਾਨ ਵੱਲੋਂ ਹਮਲਾ ਕਰਵਾਇਆ ਗਿਆ ਹੈ।
ਦੱਸਣਯੋਗ ਹੈ ਕਿ ਈਰਾਕ 'ਚ ਕੁੱਝ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਉੱਚ ਸੁਰੱਖਿਆ ਵਾਲੇ ਅਮਰੀਕੀ ਦੂਤਵਾਸ ਦੀ ਬਾਹਰੀ ਦੀਵਾਰ ਤੋੜ ਦਿੱਤੀ। ਪ੍ਰਦਰਸ਼ਨਕਾਰੀ ਹਫ਼ਤੇ ਦੇ ਅਖਿਰ 'ਚ ਈਰਾਨ ਪੱਖੀ ਲੜਾਕੂ ਹਵਾਈ ਹਮਲੇ ਦੌਰਾਨ ਹੋਈ ਮੌਤਾਂ ਤੋਂ ਨਾਰਾਜ਼ ਸਨ। ਅਮਰੀਕੀ ਸੁਰੱਖਿਆ ਬਲਾਂ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ।
ਪ੍ਰਦਰਸ਼ਨਕਾਰੀ ਐਤਵਾਰ ਨੂੰ ਅਮਰੀਕੀ ਹਵਾਈ ਹਮਲੇ ਦਾ ਵਿਰੋਧ ਕਰ ਰਹੇ ਸਨ, ਜਿਸ 'ਚ ਕਟੈਬ ਹਿਜ਼ਬੁੱਲਾ (ਹਿਜ਼ਬੁੱਲਾ ਬ੍ਰਿਗੇਡ) ਦੇ ਕੱਟੜਪੰਥੀ ਧੜੇ ਦੇ 25 ਲੜਾਕੂ ਮਾਰੇ ਗਏ ਸਨ। ਅਮਰੀਕਾ ਨੇ ਸਮੂਹ ਉੱਤੇ ਅਮਰੀਕੀ ਠੇਕੇਦਾਰ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ।