ਪੰਜਾਬ

punjab

ETV Bharat / international

ਬਗਦਾਦ ਵਿੱਚ ਅਮਰੀਕੀ ਸਫਾਰਤਖਾਨੇ ਉੱਤੇ ਮੁੜ ਹੋਇਆ ਹਮਲਾ: ਸੂਤਰ

ਈਰਾਕ ਦੀ ਰਾਜਧਾਨੀ ਬਗਦਾਦ ਵਿੱਚ ਅਮਰੀਕੀ ਸਫਾਰਤਖਾਨੇ ਨੇੜੇ ਦੋ ਰਾਕੇਟ ਦਾਗੇ ਗਏ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ।

rockets hit near US embassy
ਬਗਦਾਦ ਵਿੱਚ ਅਮਰੀਕੀ ਸਫਾਰਤਖਾਨੇ ਉੱਤੇ ਮੁੜ ਹੋਇਆ ਹਮਲਾ

By

Published : Jan 21, 2020, 8:49 AM IST

ਨਵੀਂ ਦਿੱਲੀ: ਅਮਰੀਕਾ ਦੇ ਹਵਾਈ ਹਮਲੇ ਵਿਚ ਇਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਵਿਚਾਲੇ ਹੁਣ ਅਜਿਹੀ ਸੂਚਨਾ ਆਈ ਹੈ ਕਿ ਈਰਾਕ ਦੀ ਰਾਜਧਾਨੀ ਬਗਦਾਦ ਵਿੱਚ ਅਮਰੀਕੀ ਸਫਾਰਤਖਾਨੇ ਨੇੜੇ ਦੋ ਰਾਕੇਟ ਦਾਗੇ ਗਏ ਹਨ।

ਇੱਕ ਸਮਾਚਾਰ ਏਜੰਸੀ ਮੁਤਾਬਕ ਦੋਵੇਂ ਰਾਕੇਟ ਬਗਦਾਦ ਦੇ ਹਾਈ ਸਿਕਿਓਰਿਟੀ ਖੇਤਰ ਕਹੇ ਜਾਣ ਵਾਲੇ ਸਫਾਰਤਖਾਨੇ ਨੇੜੇ ਆ ਕੇ ਡਿੱਗੇ ਹਨ। ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਬਗਦਾਦ ਵਿੱਚ ਅਮਰੀਕੀ ਸਫਾਰਤਖਾਨੇ ਉੱਤੇ ਮੁੜ ਹੋਇਆ ਹਮਲਾ: ਸੂਤਰ

ਇਹ ਵੀ ਪੜ੍ਹੋ: ਬਜਟ ਤੋਂ ਪਹਿਲਾਂ ਝਟਕਾ, IMF ਨੇ ਵਿਕਾਸ ਦਰ ਅਨੁਮਾਨ ਘਟਾਇਆ

ਦੱਸ ਦਈਏ ਕਿ ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਨ ਨੇ ਇਰਾਕ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੀਆਂ ਜਾ ਰਹੀਆ ਦੋ ਏਅਰਬੇਸ 'ਤੇ ਕਰੀਬ ਦਰਜਨ ਭਰ ਮਿਜ਼ਾਈਲਾਂ ਦਾਗ ਦਿੱਤੀਆਂ ਹਨ ਜਿਸ ਤੋਂ ਬਾਅਦ ਇਰਾਨ ਅਤੇ ਅਮਰੀਕਾ ਵਿਚਾਲੇ ਪਹਿਲਾਂ ਨਾਲੋਂ ਹਾਲਾਤ ਜ਼ਿਆਦਾ ਤਣਾਅ ਪੂਰਨ ਹੋ ਗਏ ਹਨ। ਅਮਰੀਕਾ ਅਤੇ ਇਰਾਨ ਵਿਚਾਲੇ ਯੁੱਧ ਦੀ ਸਥਿਤੀ ਪੈਦਾ ਹੋ ਗਈ ਹੈ।

ABOUT THE AUTHOR

...view details