ਪੰਜਾਬ

punjab

ETV Bharat / international

ਮਸਜਿਦ ਵਿੱਚ ਬਦਲਿਆ ਗਿਆ ਤੁਰਕੀ ਦਾ ਇਤਿਹਾਸਕ ਹਾਗੀਆ ਸੋਫੀਆ ਅਜਾਇਬ ਘਰ

ਤੁਰਕੀ ਦੀ ਸੁਪਰੀਮ ਪ੍ਰਸ਼ਾਸਕੀ ਅਦਾਲਤ ਕੌਂਸਲ ਨੇ ਵੀਰਵਾਰ ਨੂੰ ਇਤਿਹਾਸਕ ਹਾਗੀਆ ਸੋਫੀਆ ਅਜਾਇਬ ਘਰ ਨੂੰ ਮਸਜਿਦ ਵਿੱਚ ਬਦਲ ਦਿੱਤਾ ਹੈ।

Turkish court turns Hagia Sophia into mosque
ਮਸਜਿਦ ਵਿੱਚ ਬਦਲਿਆ ਗਿਆ ਤੁਰਕੀ ਦਾ ਇਤਿਹਾਸਕ ਹਾਗੀਆ ਸੋਫੀਆ ਅਜਾਇਬ ਘਰ

By

Published : Jul 11, 2020, 4:05 PM IST

ਅੰਕਾਰਾ: ਤੁਰਕੀ ਦੀ ਸੁਪਰੀਮ ਪ੍ਰਸ਼ਾਸਕੀ ਅਦਾਲਤ ਕੌਂਸਲ ਨੇ ਵੀਰਵਾਰ ਨੂੰ ਇਤਿਹਾਸਕ ਹਾਗੀਆ ਸੋਫੀਆ ਅਜਾਇਬ ਘਰ ਨੂੰ ਮਸਜਿਦ ਵਿੱਚ ਬਦਲ ਦਿੱਤਾ ਹੈ। ਇਹ ਵਿਸ਼ਵ ਪ੍ਰਸਿੱਧ ਇਮਾਰਤ ਗਿਰਿਜਾ ਘਰ ਵਜੋਂ ਬਣਾਈ ਗਈ ਸੀ। ਜਦੋਂ ਇਸ ਸ਼ਹਿਰ 'ਤੇ ਇਸਲਾਮਿਕ ਓਟੋਮੈਨ ਸਾਮਰਾਜ ਨੇ 1453 ਵਿੱਚ ਕਬਜ਼ਾ ਕੀਤਾ ਸੀ, ਤਾਂ ਇਸ ਇਮਾਰਤ ਨੂੰ ਤੋੜ ਕੇ ਮਸਜਿਦ ਵਿੱਚ ਬਦਲ ਦਿੱਤਾ ਗਿਆ ਸੀ। ਤੁਰਕੀ ਦੇ ਇਸਲਾਮਿਕ ਅਤੇ ਰਾਸ਼ਟਰਵਾਦੀ ਸਮੂਹ ਲੰਮੇ ਸਮੇਂ ਤੋਂ ਹਾਜੀਆ ਸੋਫੀਆ ਅਜਾਇਬ ਘਰ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀ ਮੰਗ ਕਰ ਰਹੇ ਸਨ।

ਛੇਵੀਂ ਸਦੀ ਦੀ ਇਮਾਰਤ ਰਾਸ਼ਟਰਵਾਦੀ, ਰੂੜ੍ਹੀਵਾਦੀ ਅਤੇ ਧਾਰਮਿਕ ਸਮੂਹਾਂ ਦਰਮਿਆਨ ਗਰਮ ਵਿਚਾਰ ਵਟਾਂਦਰੇ ਦਾ ਕੇਂਦਰ ਰਹੀ। ਇਹ ਸਮੂਹ ਸੰਗਰਾਹਲ ਨੂੰ ਮੁੜ ਮਸਜਿਦ ਵਿੱਚ ਬਦਲਣ ਲਈ ਦਬਾਅ ਪਾ ਰਹੇ ਸਨ।

ਇਹ ਵੀ ਪੜ੍ਹੋ: ਕਿਮ ਜੋਂਗ ਦੀ ਭੈਣ ਕਿਮ ਯੋ ਜੋਂਗ ਨੇ ਟਰੰਪ ਨਾਲ ਗੱਲਬਾਤ ਦੀਆਂ ਸੰਭਾਵਨਾਵਾਂ ਨੂੰ ਕੀਤਾ ਰੱਦ

ਇਸ ਤੋਂ ਇਲਾਵਾ ਕੁੱਝ ਲੋਕ ਮੰਨਦੇ ਹਨ ਕਿ ਇਸ ਇਮਾਰਤ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਥਾਂ ਵਜੋਂ ਅਜਾਇਬ ਘਰ ਬਣਿਆ ਰਹਿਣਾ ਚਾਹੀਦਾ ਹੈ। ਇਹ ਇਸਤਾਂਬੁਲ ਦੀ ਸਥਿਤੀ ਨੂੰ ਰੇਖਾਂਕਿਤ ਕਰਦਾ ਹੈ, ਜੋ ਕਿ 2 ਮਹਾਂਦੀਪਾਂ ਅਤੇ ਸਭਿਆਚਾਰਾਂ ਦੇ ਵਿਚਕਾਰ ਇੱਕ ਪੁਲ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।

ABOUT THE AUTHOR

...view details