ਪੰਜਾਬ

punjab

ETV Bharat / international

ਖਰਗੋਸ਼ਾਂ ਨੇ ਫੌਜੀਆਂ ਵਿਰੁੱਧ ਜਿੱਤੀ ਲੜਾਈ, ਜਾਣੋ ਕਿਵੇਂ - ਆਰਮੀ ਮਿਊਜ਼ੀਅਮ

ਪੈਰਿਸ ਤੋਂ ਇਕ ਹੈਰਾਨਜਨਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਖਰਗੋਸ਼ਾਂ ਨੇ ਪੈਰਿਸ ਦੇ ਸੈਨਿਕਾਂ ਨਾਲ ਅਦਾਲਤੀ ਲੜਾਈ ਜਿੱਤੀ ਹੈ। ਅਸਲ ਵਿੱਚ, ਇਤਿਹਾਸਕ ਸਥਾਨ ਜਿੱਥੇ ਆਰਮੀ ਮਿਊਜ਼ੀਅਮ ਅਤੇ ਨੈਪੋਲੀਅਨ ਦਾ ਮਕਬਰਾ ਸਥਿਤ ਹੈ। ਉਥੇ ਫੌਜੀ ਸਰਗਰਮੀ ਨਾਲ ਕੰਮ ਕਰਦੇ ਹਨ। ਉੱਥੇ ਹਰ ਸਾਲ ਇਹ ਸਿਪਾਹੀ ਲਗਭਗ 40 ਖਰਗੋਸ਼ਾਂ ਨੂੰ ਮਾਰਦੇ ਹਨ, ਕਿਉਂਕਿ ਇਹ ਖਰਗੋਸ਼ ਇਥੇ ਸਥਿਤ ਮੈਦਾਨ ਖੋਦ ਦਿੰਦੇ ਹਨ ਤੇ ਪਾਣੀ ਦੀਆਂ ਪਾਈਪਾਂ ਵਿੱਚ ਛੇਕ ਬਣਾਉਂਦੇ ਹਨ।

ਖਰਗੋਸ਼ਾਂ ਨੇ ਫੌਜੀਆਂ ਵਿਰੁੱਧ ਜਿੱਤੀ ਅਦਾਲਤੀ ਲੜਾਈ
ਖਰਗੋਸ਼ਾਂ ਨੇ ਫੌਜੀਆਂ ਵਿਰੁੱਧ ਜਿੱਤੀ ਅਦਾਲਤੀ ਲੜਾਈ

By

Published : Jul 31, 2021, 12:48 PM IST

ਪੈਰਿਸ: ਪੈਰਿਸ ਤੋਂ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਖਰਗੋਸ਼ਾਂ ਨੇ ਪੈਰਿਸ ਦੇ ਸੈਨਿਕਾਂ ਨਾਲ ਅਦਾਲਤੀ ਲੜਾਈ ਜਿੱਤੀ ਹੈ। ਅਸਲ ਵਿੱਚ, ਇਤਿਹਾਸਕ ਸਥਾਨ ਜਿੱਥੇ ਆਰਮੀ ਮਿਊਜ਼ੀਅਮ ਅਤੇ ਨੈਪੋਲੀਅਨ ਦਾ ਮਕਬਰਾ ਸਥਿਤ ਹੈ। ਉਥੇ ਫੌਜੀ ਸਰਗਰਮੀ ਨਾਲ ਕੰਮ ਕਰਦੇ ਹਨ। ਇਥੇ ਹਰ ਸਾਲ ਇਹ ਸਿਪਾਹੀ ਲਗਭਗ 40 ਖਰਗੋਸ਼ਾਂ ਨੂੰ ਮਾਰਦੇ ਹਨ, ਜਿਸ ਦਾ ਮੁਖ ਕਾਰਨ ਇਹ ਹੈ ਕਿ ਇਹ ਖਰਗੋਸ਼ ਇਥੇ ਸਥਿਤ ਮੈਦਾਨ ਖੋਦ ਦਿੰਦੇ ਸਨ ਅਤੇ ਪਾਣੀ ਦੀਆਂ ਪਾਈਪਾਂ ਵਿੱਚ ਛੇਕ ਬਣਾਉਂਦੇ ਹਨ। ਜਿਸ ਨਾਲ ਬਹੁਤ ਨੁਕਸਾਨ ਹੁੰਦਾ ਹੈ ਪਰ ਇੱਥੇ ਸੈਨਿਕਾਂ ਵੱਲੋਂ ਨਿਰਦੋਸ਼ਾਂ ਨੂੰ ਮਾਰਨਾ ਇਸ ਦਾ ਕੋਈ ਸਹੀ ਹੱਲ ਨਹੀਂ ਹੈ।

ਅਜਾਇਬ ਘਰ ਵਿੱਚ ਖਰਗੋਸ਼ਾਂ ਉੱਤੇ ਸਿਪਾਹੀਆਂ ਵੱਲੋਂ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਜਿਸ ਕਾਰਨ ਸਿਪਾਹੀ ਇਨ੍ਹਾਂ ਨੁਕਸਾਨਾਂ ਨੂੰ ਰੋਕਣ ਲਈ ਉੱਥੇ ਮੌਜੂਦ ਖਰਗੋਸ਼ਾਂ ਨੂੰ ਮਾਰ ਦਿੰਦੇ ਸਨ, ਪਰ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ, ਜਿਸ ਵਿੱਚ ਸੈਨਿਕਾਂ ਵੱਲੋਂ ਖਰਗੋਸ਼ਾਂ ਉੱਤੇ ਲਗਾਏ ਗਏ ਸਾਰੇ ਦੋਸ਼ ਝੂਠੇ ਨਿਕਲੇ। ਉੱਥੋਂ ਦੇ ਪਸ਼ੂ ਅਧਿਕਾਰੀ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਝੂਠਾ ਕਰਾਰ ਦੇ ਦਿੱਤਾ। ਜਦੋਂ ਇਹ ਮੁੱਦਾ ਪੈਰਿਸ ਦੀ ਅਦਾਲਤ ਵਿੱਚ ਚੁੱਕਿਆ ਗਿਆ ਤਾਂ ਖਰਗੋਸ਼ ਇਸ ਨੂੰ ਖ਼ਰਗੋਸਾਂ ਨੇ ਜਿੱਤ ਲਿਆ।

ਕੁੱਝ ਮਹੀਨਿਆਂ ਪਹਿਲਾਂ ਇੱਕ ਜੱਜ ਵੱਲੋਂ ਖਰਗੋਸ਼ਾਂ ਦੇ ਕਤਲ ਨੂੰ ਰੋਕਣ ਦੇ ਆਦੇਸ਼ ਜਾਰੀ ਕੀਤੇ ਸਨ। ਉਦੋਂ ਤੋਂ ਹੀ ਖਰਗੋਸ਼ਾਂ ਨੂੰ ਰਾਹਤ ਮਿਲੀ ਹੈ। ਇਸ ਮੁੱਦੇ ਬਾਰੇ ਗੰਭੀਰਤਾ ਜ਼ਾਹਿਰ ਕਰਦਿਆਂ ਤੇ ਬੇਘਰ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਦਿਆਂ, ਪੈਰਿਸ ਦੇ ਪਸ਼ੂ ਅਧਿਕਾਰ ਸਮੂਹ ਜ਼ੂਪੋਲਿਸ ਦੇ ਬੁਲਾਰੇ ਨੇ ਕਿਹਾ ਕਿ ਖਰਗੋਸ਼ ਦੇ ਨੁਕਸਾਨ ਦੇ ਦਾਅਵੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ "ਅਸੀਂ ਮਹਿਜ਼ ਇਹ ਹੀ ਕਹਿ ਰਹੇ ਹਾਂ ਕਿ ਸਿਪਾਹੀ ਖਰਗੋਸ਼ਾਂ ਸਣੇ ਸ਼ਾਂਤੀ ਨਾਲ ਰਹਿ ਸਕਦੇ ਹਨ।

ਇਹ ਵੀ ਪੜੋ:ਹਿਮਾਚਲ ਤੋਂ ਦਿਲ ਦਹਿਲਾ ਦੇਣ ਵਾਲੀ VIDEO ਆਈ ਸਾਹਮਣੇ

ABOUT THE AUTHOR

...view details