ਇਸਲਾਮਾਬਾਦ: ਕੋਰੋਨਾ ਵਾਇਰਸ ਸਮੇਤ ਤਮਾਮ ਮੁੱਦਿਆਂ ਨੂੰ ਲੈ ਕੇ ਨਾਕਾਮ ਸਾਬਿਤ ਹੋ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਲਗਾਤਾਰ ਆਪਣੀ ਹੀ ਦੇਸ਼ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਇਮਰਾਨ ਖ਼ਾਨ ਨੇ ਆਪਣੀ ਤੇ ਆਪਣੀ ਸਰਕਾਰ ਦੀ ਨਾਕਾਮੀ ਨੂੰ ਲੁਕਾਉਣ ਵਾਸਤੇ ਆਪਣੀ ਟੀਮ ਬਦਲ ਦਿੱਤੀ ਹੈ। ਸਤਾ ਵਿੱਚ ਆਉਣ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਇਮਰਾਨ ਖ਼ਾਨ ਨੇ ਆਪਣੀ ਟੀਮ ਬਦਲੀ ਹੈ।
ਇਮਰਾਨ ਖਾਨ ਨੇ ਸੀਨੇਟ ਮੈਂਬਰ ਸ਼ਿਬਲੀ ਫਰਾਜ਼ ਨੂੰ ਪਾਕਿਸਤਾਨ ਦਾ ਨਵਾਂ ਸੂਚਨਾ ਮੰਤਰੀ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਫਰਾਜ਼ ਉਰਦੂ ਦੇ ਪ੍ਰਸਿੱਧ ਮਰਹੂਮ ਕਵੀ ਅਹਿਮਦ ਫਰਾਜ਼ ਦਾ ਬੇਟਾ ਹੈ।
ਇਸ ਦੌਰਾਨ ਸੂਚਨਾ ਅਤੇ ਪ੍ਰਸਾਰਣ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਡਾ. ਫਿਰਦੌਸ ਆਸ਼ਿਕ ਅਵਾਨ ਨੂੰ ਉਸ ਦੇ ਅਹੁੱਦੇ ਤੋਂ ਹਟਾ ਦਿੱਤਾ ਹੈ। ਡਾ. ਫਿਰਦੌਸ ਨੂੰ ਇਸ ਅਹੁੱਦੇ ਉੱਤੇ 18 ਅਪ੍ਰੈਲ 2019 ਵਿੱਚ ਮੰਤਰੀ ਮੰਡਲ ਫੇਰਬਦਲ ਵਿੱਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਥਾਂ ਹੁਣ ਲੈਫਟੀਨੈਂਟ ਜਨਰਲ, ਸਾਬਕਾ ਫ਼ੌਜ ਦੇ ਬੁਲਾਰੇ (ਸੇਵਾਮੁਕਤ) ਅਸੀਮ ਸਲੀਮ ਬਾਜਵਾ ਨੇ ਲਈ ਹੈ।