ਪੰਜਾਬ

punjab

ETV Bharat / international

ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਤਾਲਿਬਾਨ ਕਾਬਜ਼

ਰਾਸ਼ਟਰਪਤੀ ਭਵਨ ਤੋਂ ਤਾਲਿਬਾਨ ਲੜਾਕਿਆਂ ਨੇ ਕਾਬੁਲ ਸਥਿਤ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜ਼ੇ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ।

By

Published : Aug 16, 2021, 10:37 AM IST

ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਤਾਲਿਬਾਨ ਨੇ ਕੀਤਾ ਕਬਜ਼ਾ
ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਤਾਲਿਬਾਨ ਨੇ ਕੀਤਾ ਕਬਜ਼ਾ

ਕਾਬੁਲ: ਅਲ-ਜਜ਼ੀਰਾ ਨਿਊਜ਼ ਨੈਟਵਰਕ 'ਤੇ ਪ੍ਰਸਾਰਿਤ ਵੀਡੀਓ ਫੁਟੇਜ ਦੇ ਅਨੁਸਾਰ ਤਾਲਿਬਾਨ ਲੜਾਕਿਆਂ ਨੇ ਕਾਬੁਲ ਵਿੱਚ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰ ਲਿਆ ਹੈ। ਫੁਟੇਜ ਵਿੱਚ ਤਾਲਿਬਾਨ ਲੜਾਕਿਆਂ ਦਾ ਇੱਕ ਵੱਡਾ ਸਮੂਹ ਰਾਜਧਾਨੀ ਕਾਬੁਲ ਵਿੱਚ ਰਾਸ਼ਟਰਪਤੀ ਭਵਨ ਦੇ ਅੰਦਰ ਦਿਖਾਈ ਦੇ ਰਿਹਾ ਹੈ।

20 ਸਾਲਾਂ ਦੀ ਲੜਾਈ ਤੋਂ ਬਾਅਦ ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਕੁਝ ਦਿਨਾਂ ਦੇ ਅੰਦਰ ਲਗਭਗ ਪੂਰਾ ਦੇਸ਼ ਤਾਲਿਬਾਨ ਦੇ ਕਬਜ਼ੇ ਵਿੱਚ ਆ ਗਿਆ ਹੈ। ਤਾਲਿਬਾਨ ਦੇ ਰਾਸ਼ਟਰਪਤੀ ਭਵਨ ਤੋਂ ਅਫ਼ਗ਼ਾਨਿਸਤਾਨ 'ਤੇ ਆਪਣੇ ਕਬਜ਼ੇ ਦਾ ਐਲਾਨ ਕਰਨ ਅਤੇ ਦੇਸ਼ ਦਾ ਨਾਂ ਅਫ਼ਗ਼ਾਨਿਸਤਾਨ ਦਾ ਇਸਲਾਮਿਕ ਅਮੀਰਾਤ ਰੱਖਣ ਦੀ ਉਮੀਦ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਸੋਮਵਾਰ ਨੂੰ ਐਸਟੋਨੀਆ ਅਤੇ ਨਾਰਵੇ ਦੀ ਬੇਨਤੀ 'ਤੇ ਅਫ਼ਗ਼ਾਨਿਸਤਾਨ ਦੀ ਸਥਿਤੀ 'ਤੇ ਇੱਕ ਐਮਰਜੈਂਸੀ ਮੀਟਿੰਗ ਕਰੇਗੀ। ਕੌਂਸਲ ਦੇ ਡਿਪਲੋਮੈਟਾਂ ਨੇ ਐਤਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਕੌਂਸਲ ਦੇ ਮੈਂਬਰਾਂ ਨੂੰ ਰਾਜਧਾਨੀ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦੇਣਗੇ।

ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਕਾਬੁਲ 'ਤੇ ਤਾਲਿਬਾਨ ਲੜਾਕਿਆਂ ਦੀ ਦਸਤਕ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ। ਇਸ ਦੇ ਨਾਲ ਹੀ ਦੇਸ਼ਵਾਸੀ ਅਤੇ ਵਿਦੇਸ਼ੀ ਵੀ ਯੁੱਧਗ੍ਰਸਤ ਦੇਸ਼ ਨੂੰ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਕਾਬੁਲ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਬੰਦ ਹੋਣ ਕਾਰਨ ਲੋਕਾਂ ਦੇ ਇਨ੍ਹਾਂ ਯਤਨਾਂ ਨੂੰ ਝਟਕਾ ਲੱਗਾ ਹੈ। ਬਲਿੰਕੇਨ ਨੇ ਐਤਵਾਰ ਨੂੰ ਏਬੀਸੀ ਚੈਨਲ 'ਤੇ ਕਿਹਾ, "ਸਾਡੇ ਆਦਮੀ ਕੈਂਪਸ ਛੱਡ ਕੇ ਹਵਾਈ ਅੱਡੇ ਵੱਲ ਜਾ ਰਹੇ ਹਨ।

ਉਸਨੇ ਇਹ ਵੀ ਪੁਸ਼ਟੀ ਕੀਤੀ ਕਿ ਅਮਰੀਕੀ ਦੂਤਾਵਾਸ ਦਾ ਸਟਾਫ ਇਮਾਰਤ ਖਾਲੀ ਕਰਨ ਤੋਂ ਪਹਿਲਾਂ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਨੂੰ ਨਸ਼ਟ ਕਰ ਰਿਹਾ ਸੀ। ਉਸਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਸਾਵਧਾਨੀ ਅਤੇ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ। ਇਹ ਸਭ ਅਮਰੀਕੀ ਫ਼ੌਜਾਂ ਦੀ ਮੌਜੂਦਗੀ ਵਿੱਚ ਹੋ ਰਿਹਾ ਹੈ।ਜੋ ਉੱਥੇ ਸਾਡੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਨ। ਕਾਬੁਲ ਵਿੱਚ ਅਮਰੀਕੀ ਦੂਤਘਰ ਨੂੰ ਖਾਲੀ ਕਰਨ ਦੇ ਲਈ ਐਤਵਾਰ ਨੂੰ ਵੀ ਫੌਜੀ ਹੈਲੀਕਾਪਟਰ ਕੰਪਲੈਕਸ ਤੋਂ ਉਡਾਣ ਭਰਦੇ ਰਹੇ

ਨਾਗਰਿਕ ਇਸ ਡਰ ਤੋਂ ਦੇਸ਼ ਛੱਡਣਾ ਚਾਹੁੰਦੇ ਹਨ ਕਿ ਤਾਲਿਬਾਨ ਇੱਕ ਬੇਰਹਿਮ ਸ਼ਾਸਨ ਨੂੰ ਦੁਬਾਰਾ ਲਾਗੂ ਕਰ ਸਕਦਾ ਹੈ ਜਿਸ ਨਾਲ ਔਰਤਾਂ ਦੇ ਅਧਿਕਾਰ ਖ਼ਤਮ ਹੋ ਜਾਣਗੇ। ਨਾਗਰਿਕ ਆਪਣੀ ਉਮਰ ਭਰ ਦੀ ਬਚਤ ਕਢਵਾਉਣ ਲਈ ਕੈਸ਼ ਮਸ਼ੀਨਾਂ ਦੇ ਬਾਹਰ ਖੜੇ ਸਨ। ਉਸੇ ਸਮੇਂ, ਕਾਬੁਲ ਵਿੱਚ ਵਧੇਰੇ ਸੁਰੱਖਿਅਤ ਵਾਤਾਵਰਣ ਲਈ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਆਪਣੇ ਘਰਾਂ ਤੋਂ ਆਏ ਹਜ਼ਾਰਾਂ ਆਮ ਲੋਕਾਂ ਨੂੰ ਪੂਰੇ ਸ਼ਹਿਰ ਵਿੱਚ ਪਾਰਕਾਂ ਅਤੇ ਖੁੱਲ੍ਹੇ ਸਥਾਨਾਂ ਵਿੱਚ ਸ਼ਰਨ ਲੈਂਦੇ ਵੇਖਿਆ ਗਿਆ ਹੈ।

ਕਰੀਬ ਦੋ ਦਹਾਕਿਆਂ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਸੁਰੱਖਿਆ ਬਲ ਤਿਆਰ ਕਰਨ ਲਈ ਅਮਰੀਕਾ ਅਤੇ ਨਾਟੋ ਦੁਆਰਾ ਅਰਬਾਂ ਡਾਲਰ ਖ਼ਰਚ ਕੀਤੇ ਜਾਣ ਦੇ ਬਾਵਜੂਦ ਵੀ ਤਾਲਿਬਾਨ ਨੇ ਹੈਰਾਨੀਜਨਕ ਤੌਰ ਤੇ ਇੱਕ ਹਫਤੇ ਵਿੱਚ ਲਗਭਗ ਸਾਰੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ। ਕੁਝ ਦਿਨ ਪਹਿਲਾਂ ਇੱਕ ਅਮਰੀਕੀ ਫੌਜੀ ਮੁਲਾਂਕਣ ਨੇ ਅਨੁਮਾਨ ਲਗਾਇਆ ਸੀ ਕਿ ਰਾਜਧਾਨੀ ਨੂੰ ਤਾਲਿਬਾਨ ਦੇ ਦਬਾਅ ਹੇਠ ਆਉਣ ਵਿੱਚ ਇੱਕ ਮਹੀਨਾ ਲੱਗ ਜਾਵੇਗਾ।

ਇਹ ਵੀ ਪੜ੍ਹੋ:ਅਫਗਾਨਿਸਤਾਨ ਦੇ ਰਾਸ਼ਟਰਪਤੀ ਗਨੀ ਨੇ ਛੱਡਿਆ ਦੇਸ਼

ABOUT THE AUTHOR

...view details