ਕਾਬੁਲ:ਅਫਗਾਨਿਸਤਾਨ ਦੇ ਕੁਨਰ ਸੂਬੇ ਦੀ ਰਾਜਧਾਨੀ ਅਸਦਾਬਾਦ ‘ਚ ਵੀਰਵਾਰ ਨੂੰ ਦੇਸ਼ ਦਾ 102ਵਾਂ ਆਜਾਦੀ ਦਿਹਾੜਾ ਮਨਾਉਣ ਲਈ ਰੈਲੀ ਵਿਚ ਲੋਕਾਂ ‘ਤੇ ਤਾਲਿਬਾਨੀ ਬਾਗੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਇਹ ਵਾਰਦਾਤ ਦੇਸ਼ ਦੇ ਨਨਗਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿਖੇ ਅਜਿਹੇ ਹੀ ਰੋਸ ਦੌਰਾਨ ਲੋਕਾਂ ਦੇ ਮਾਰੇ ਜਾਣ ਤੋਂ ਠੀਕ ਇੱਕ ਦਿਨ ਬਾਅਦ ਵਾਪਰੀ ਹੈ।